ਇਸ ਤਰ੍ਹਾਂ ਸ਼ੁਰੂ ਹੋਇਆ ਸੀ ਸਪਨਾ ਚੌਧਰੀ ਦਾ ਡਾਂਸ ਦਾ ਸਫ਼ਰ, ਜਾਣੋਂ ਪੂਰੀ ਕਹਾਣੀ 

By  Rupinder Kaler March 26th 2019 11:29 AM

ਹਰਿਆਣਵੀਂ ਡਾਂਸਰ ਸਪਨਾ ਚੌਧਰੀ ਦੀ ਫੈਨ ਫਾਲੋਵਿੰਗ ਲਗਾਤਾਰ ਵੱਧਦੀ ਜਾ ਰਹੀ ਹੈ ।ਫ਼ੇਸਬੁੱਕ ਤੋਂ ਲੈ ਕੇ ਇੰਸਟਾਗ੍ਰਾਮ ਤੱਕ ਉਸ ਦੇ ੨੯ ਲੱਖ ਤੋਂ ਵੱਧ ਫੋਲੋਅਰਜ਼ ਹਨ। ਸਪਨਾ ਦੇ ਡਾਂਸ ਦੇ ਹਰ ਪਾਸੇ ਚਰਚੇ ਰਹਿੰਦੇ ਹਨ ਤੇ ਹਰਿਆਣਵੀਂ ਲੋਕ ਗੀਤ ਗਾਉਣਾ ਉਸ ਦਾ ਸ਼ੌਂਕ ਹੈ । ਸਪਨਾ ਚੌਧਰੀ ਨਿੱਜੀ ਜ਼ਿੰਦਗੀ ਦੀ ਗੱਲ ਕੀਤੀ ਜਾਵੇ ਤਾਂ ਉਸ ਦਾ ਜਨਮ 22 ਸਤੰਬਰ 1995 ਨੂੰ ਹੋਇਆ ਸੀ । ਸਪਨਾ ਚੌਧਰੀ ਦੀ ਮਾਂ ਹਰਿਆਣਾ ਦੀ ਰਹਿਣ ਵਾਲੀ ਹੈ ਜਦੋਂ ਕਿ ਪਿਤਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ । ਸਪਨਾ ਦੇ ਮਾਪਿਆਂ ਨੇ ਪ੍ਰੇਮ ਵਿਆਹ ਕਰਵਾਇਆ ਸੀ ।

https://www.instagram.com/p/BvbAoIulEGO/

ਸਪਨਾ ਆਪਣੇ ਡਾਂਸ ਕਰਕੇ ਤਾਂ ਹਰ ਇੱਕ ਦੇ ਦਿਲ ਤੇ ਰਾਜ ਕਰਦੀ ਸੀ ਪਰ ਜਦੋਂ ਉਹਨਾਂ ਨੇ ਟੀਵੀ ਰਿਐਲਟੀ ਸ਼ੋਅ ਬਿਗ ਬੌਸ ਦੇ ਸੀਜ਼ਨ 11 ਵਿੱਚ ਹਿੱਸਾ ਲਿਆ ਤਾਂ ਉਦੋਂ ਤੋਂ ਉਨ੍ਹਾਂ ਦੀ ਮਕਬੂਲੀਅਤ ਹੋਰ ਵੱਧ ਗਈ।ਸਪਨਾ ਚੌਧਰੀ ਨੇ 12 ਵੀਂ ਤੱਕ ਪੜਾਈ ਕੀਤੀ ਹੋਈ ਹੈ । ਸਪਨਾ ਜਿਸ ਸਮੇਂ 12 ਸਾਲ ਦੀ ਸੀ ਉਦੋਂ ਉਸ ਦੇ ਪਿਤਾ ਦੀ ਬਿਮਾਰੀ ਨਾਲ ਮੌਤ ਹੋ ਗਈ ਸੀ, ਪਰਿਵਾਰ 'ਚ ਉਨ੍ਹਾਂ ਦੇ ਪਿਤਾ ਹੀ ਇਕੱਲੇ ਕਮਾਉਣ ਵਾਲੇ ਸਨ।

sapna chaudhary sapna chaudhary

ਸਪਨਾ ਦੇ ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਮਾਂ ਨੇ ਛੋਟੀ ਜਿਹੀ ਨੌਕਰੀ ਕਰਕੇ ਚਾਰ ਲੋਕਾਂ ਦੇ ਪਰਿਵਾਰ ਨੂੰ  ਪਾਲਿਆ। ਸਪਨਾ ਚੌਧਰੀ ਨੂੰ ਬਚਪਨ ਤੋਂ ਹੀ ਫ਼ਿਲਮੀ ਗਾਣਿਆਂ 'ਤੇ ਨੱਚਣ ਦਾ ਸ਼ੌਂਕ ਸੀ ਤੇ ਇਹ ਸ਼ੌਂਕ ਕਦੋਂ ਉਸ ਦਾ ਕਿੱਤਾ ਬਣ ਗਿਆ ਉਸ ਨੂੰ ਪਤਾ ਹੀ ਨਹੀਂ ਲੱਗਿਆ । 2011 'ਚ ਪਹਿਲੀ ਵਾਰ ਦਸੰਬਰ ਮਹੀਨੇ 'ਚ ਸਪਨਾ ਨੇ ਪਹਿਲਾ ਸਟੇਜ ਸ਼ੋਅ ਕੀਤਾ ਸੀ। ਸਪਨਾ ਦੀ ਮਾਂ ਨਹੀਂ ਸੀ ਚਾਹੁੰਦੀ ਕਿ ਉਹ ਡਾਂਸ ਕਰੇ ਪਰ ਘਰ ਦੀਆਂ ਮਜ਼ਬੂਰੀ ਅੱਗੇ ਸਭ ਨੇ ਗੋਡੇ ਟੇਕ ਦਿੱਤਾ ਸਨ ।

Sapna-Choudhary-Family Sapna-Choudhary-Family

ਸਪਨਾ ਨੂੰ ਇਸ ਸ਼ੋਅ ਲਈ ਸਿਰਫ ਚਾਰ ਹਜ਼ਾਰ ਰੁਪਏ ਮਿਲੇ ਸਨ । ਇਹ ਪੈਸੇ ਘੱਟ ਸਨ ਪਰ ਇਹਨਾਂ ਨਾਲ ਘਰ ਦਾ ਗੁਜ਼ਾਰਾ ਚੱਲਣ ਲੱਗ ਗਿਆ ਸੀ । ਇਸ ਸ਼ੋਅ ਤੋਂ ਬਾਅਦ ਸਪਨਾ ਦੇ ਡਾਂਸ ਦੇ ਚਰਚੇ ਹਰ ਗਲੀ ਮੁਹੱਲੇ ਵਿੱਚ ਹੋਣ ਲੱਗੇ । ਜਿਸ ਤਰ੍ਹਾਂ ਉਹਨਾਂ ਦੇ ਸ਼ੋਅ ਦੀ ਗਿਣਤੀ ਵੱਧਦੀ ਗਈ ਉਸੇ ਤਰ੍ਹਾਂ ਉਹਨਾਂ ਦੀ ਕਮਾਈ ਵੀ ਵੱਧ ਗਈ ।ਸ਼ੁਰੂ ਦੇ ਦਿਨਾਂ ਵਿੱਚ ਸਪਨਾ ਨੂੰ ਇਹ ਸ਼ੋਅ ਕਿਸੇ ਹੋਰ ਪਾਰਟੀ ਦੇ ਜ਼ਰੀਏ ਮਿਲਦੇ ਸਨ ਜਿਸ ਕਰਕੇ ਉਹਨਾਂ ਦੀ ਕਮਾਈ ਘੱਟ ਹੁੰਦੀ ਸੀ ।

Sapna-Choudhary-Family Sapna-Choudhary-Family

ਪਰ ਜਦੋਂ ਤੋਂ ਉਹਨਾਂ ਨੇ ਖੁਦ ਸ਼ੋਅ ਦੀ ਬੁਕਿੰਗ ਸ਼ੁਰੂ ਕਰਨੀ ਸ਼ੁਰੂ ਕੀਤੀ ਉਦੋਂ ਤੋਂ ਉਹਨਾਂ ਦੀ ਕਮਾਈ ਵਿੱਚ ਵੀ ਬੇਤਹਾਸ਼ਾ ਵਾਧਾ ਹੋਇਆ ।''ਸੌਲਿਡ ਬੌਡੀ'' ਗਾਣੇ ਨੇ ਸਪਨਾ ਚੌਧਰੀ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ । ਸਪਨਾ ਚੌਧਰੀ ਅੱਜ ਉਹਨਾਂ ਸਿਤਾਰਿਆਂ ਵਿੱਚ ਗਿਣੀ ਜਾਂਦੀ ਹੈ ਜਿਨ੍ਹਾਂ ਨੇ ਆਪਣੀ   ਮਿਹਨਤ ਨਾਲ ਇੱਕ  ਮੁਕਾਮ  ਹਾਸਲ ਕੀਤਾ ਹੈ ।

Related Post