ਅਦਾਕਾਰ ਦਲਜੀਤ ਕਲਸੀ ਨੇ ਇੰਦਰਜੀਤ ਨਿੱਕੂ ‘ਤੇ ਸਾਧਿਆ ਨਿਸ਼ਾਨਾ, ਕਿਹਾ ‘ਤੁਹਾਡੇ ਰੋਣ ਕਰਕੇ ਪੰਜਾਬ ਨੇ ਤੁਹਾਡਾ ਹੱਥ ਫੜ ਲੈਣਾ, ਪਰ ਤੁਸੀਂ ਪੰਜਾਬ ਨੂੰ….
Shaminder
August 30th 2022 11:26 AM --
Updated:
August 30th 2022 11:29 AM
ਅਦਾਕਾਰ ਦਲਜੀਤ ਕਲਸੀ (Daljeet Kalsi) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਇੰਦਰਜੀਤ ਨਿੱਕੂ (Inderjit Nikku) ‘ਤੇ ਨਿਸ਼ਾਨਾ ਸਾਧਦੇ ਹੋਏ ਨਜ਼ਰ ਆ ਰਹੇ ਹਨ । ਵੀਡੀਓ ਨੂੰ ਦਲਜੀਤ ਕਲਸੀ ਨੇ ਆਪਣੇ ਫੇਸਬੁੱਕ ਪੇਜ ‘ਤੇ ਸਾਂਝਾ ਕੀਤਾ ਹੈ । ਦਲਜੀਤ ਕਲਸੀ ਨੇ ਗਾਇਕ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ‘ਸਿੰਗਰ ਬਾਬੇ ਅੱਗੇ ਕੋਢਾ ਹੋ ਗਿਆ । ਸਭ ਨੇ ਵੇਖਿਆ ਤੇ ਸਾਥ ਦੇਣ ਦੀ ਗੱਲ ਆਖੀ।