ਦਲੇਰ ਮਹਿੰਦੀ ਦੀ ਬੇਟੀ ਰਬਾਬ ਮਹਿੰਦੀ ਵੀ ਹੈ ਗੁਰੂ ਰੰਧਾਵਾ ਦੀ ਫੈਨ, ਦੇਖੋ ਤਸਵੀਰਾਂ

ਬਾਲੀਵੁੱਡ ਤੇ ਪਾਲੀਵੁੱਡ ਦੇ ਗੀਤਾਂ ਦੇ ਰੋਕਸਟਾਰ ਗਾਇਕ ਗੁਰੂ ਰੰਧਾਵਾ ਜਿਹਨਾਂ ਨੇ ਆਪਣੀ ਗਾਇਕੀ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਕੀਤਾ ਹੋਇਆ ਹੈ। ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੋਂ ਤਸਵੀਰ ਤੇ ਆਪਣੀ ਸੋਟਰੀ ‘ਚ ਰਬਾਬ ਮਹਿੰਦੀ ਦੀ ਵੀਡੀਓ ਸ਼ੇਅਰ ਕੀਤੀ ਹੈ। ਰਬਾਬ ਮਹਿੰਦੀ ਜੋ ਕਿ ਦਲੇਰ ਮਹਿੰਦੀ ਦੇ ਧਾਰਮਿਕ ਗੀਤ ‘ਬਾਬਾ ਨਾਨਕ ਮੇਰੇ ਨਾਲ ਨਾਲ’ ‘ਚ ਨਜ਼ਰ ਆਈ ਸੀ।
View this post on Instagram
ਗੁਰੂ ਰੰਧਾਵਾ ਨੇ ਤਸੀਵਰ ਸਾਂਝੀ ਕੀਤੀ ਹੈ ਜਿਸ ਚ ਉਹ ਬਾਲੀਵੁੱਡ ਦੇ ਪੌਪ ਸਟਾਰ ਗਾਇਕ ਦਲੇਰ ਮਹਿੰਦੀ ਤੇ ਉਹਨਾਂ ਦੀ ਛੋਟੀ ਬੇਟੀ ਰਬਾਬ ਮਹਿੰਦੀ ਦੇ ਨਾਲ ਨਜ਼ਰ ਆ ਰਹੇ ਨੇ। ਉਹਨਾਂ ਕੈਪਸ਼ਨ ‘ਚ ਲਿਖਿਆ ਹੈ ਕਿ ਇੰਡੀਆ ਦੇ ਵੱਡੇ ਪੌਪ ਸਟਾਰ @dalersmehndi Saabਅਤੇ ਕਿਊਟ ਰਬਾਬ ਮਹਿੰਦੀ..ਨੂੰ ਮਿਲ ਕੇ ਬਹੁਤ ਵਧੀਆ ਲੱਗਿਆ’।
View this post on Instagram
ਹੋਰ ਵੇਖੋ: ਪ੍ਰਿੰਸ ਨਰੂਲਾ ਅਤੇ ਸੁਯਸ਼ ਰਾਏ ਦੀ ‘ਜੈ ਵੀਰੂ’ ਜੋੜੀ ਨੇ ਲੁੱਟੀ ਵਾਹ-ਵਾਹੀ
ਗੁਰੂ ਰੰਧਾਵਾ ਜੋ ਕਿ ਦਲੇਰ ਮਹਿੰਦੀ ਦੇ ਮਿਊਜ਼ਿਕ ਸਟੂਡੀਓ ‘ਚ ਪਹੁੰਚੇ ਸਨ ਜਿੱਥੇ ਉਹ ਰਬਾਬ ਮਹਿੰਦੀ ਨੂੰ ਵੀ ਮਿਲੇ, ਰਬਾਬ ਜੋ ਕਿ ਆਪਣੇ ਰੋਕਸਟਾਰ ਗੁਰੂ ਰੰਧਾਵਾ ਨੂੰ ਮਿਲ ਕੇ ਬਹੁਤ ਖੁਸ਼ ਹੋਈ ਤੇ ਇਸ ਤਸਵੀਰ ਨੂੰ ਦਲੇਰ ਮਹਿੰਦੀ ਨੇ ਵੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ।