ਗਾਇਕ ਮੀਕਾ 'ਤੇ ਡਿੱਗਿਆ ਦੁੱਖਾਂ ਦਾ ਪਹਾੜ, ਵੱਡੇ ਭਰਾ ਦਾ ਹੋਇਆ ਦੇਹਾਂਤ  

By  Rupinder Kaler October 30th 2018 06:24 AM

ਮਸ਼ਹੂਰ ਗਾਇਕ ਦਲੇਰ ਮਹਿੰਦੀ ਅਤੇ ਮੀਕਾ ਦੇ ਵੱਡੇ ਭਰਾ ਅਮਰਜੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ । ਇਸ ਸਭ ਦੀ ਜਾਣਕਾਰੀ ਮੀਕਾ ਤੇ ਦਲੇਰ ਮਹਿੰਦੀ ਨੇ ਖੁਦ ਸ਼ੋਸਲ ਮੀਡੀਆ 'ਤੇ ਦਿੱਤੀ ਹੈ । ਖਬਰਾਂ ਦੀ ਮੰਨੀਏ ਤਾਂ ਅਮਰਜੀਤ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚਲ ਰਹੇ ਸਨ । ਉਹਨਾਂ ਨੇ ਦਿੱਲੀ ਦੇ ਇੱਕ ਨਿਜੀ ਹਸਪਤਾਲ ਵਿੱਚ ਆਖਰੀ ਸਾਹ ਲਿਆ ਹੈ ।

ਹੋਰ ਵੇਖੋ : ਜਦੋਂ ਬਾਬੇ ਨੇ ਕਰਵਾ ਦਿੱਤੀ ਬਾਵੇ ਦੀ ਬਸ ,ਵੇਖੋ ਵੀਡਿਓ

https://twitter.com/dalermehndi/status/1056825362020294656

ਮੀਕਾ ਨੇ ਆਪਣੇ ਟਿਵਿੱਟਰ ਅਕਾਉਂਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ । ਮੀਕਾ ਨੇ ਲਿਖਿਆ ਹੈ ਕਿ 'ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੁ ਜੀ ਦੀ ਫਤਿਹ, ਸਾਨੂੰ ਇਹ ਦੱਸਦੇ ਹੋਏ ਬਹੁਤ ਦੁੱਖ ਹੋ ਰਿਹਾ ਹੈ ਕਿ ਸਾਡੇ ਵੱਡੇ ਭਰਾ ਅਮਰਜੀਤ ਸਿੰਘ ਦਾ ਦੇਹਾਂਤ ਹੋ ਗਿਆ ਹੈ, ਉਹ ਪਿਛਲੇ ਕੁਝ ਦਿਨਾਂ ਤੋਂ ਹਸਪਤਾਲ ਵਿੱਚ ਭਰਤੀ ਸਨ, ਅਮਰਜੀਤ ਭਾਜੀ ਅੱਜ ਸਵੇਰੇ ਆਪਣੇ ਸਵਰਗ ਨਿਵਾਸ ਲਈ ਚਲੇ ਗਏ, ਦੁੱਖ ਵਿੱਚ ਦਲੇਰ ਮਹਿੰਦੀ, ਹਰਜੀਤ ਮਹਿੰਦੀ, ਜੋਗਿੰਦਰ ਸਿੰਘ ਅਤੇ ਮੀਕਾ ਸਿੰਘ'।

ਹੋਰ ਵੇਖੋ :‘ਪੁੱਤ ਜੱਟ ਦਾ’ ਗਾਣੇ ਨੇ ਦਿਲਜੀਤ ਦੀ ਚੜਾਈ ਗੁੱਡੀ

https://twitter.com/MikaSingh/status/1056821913174056960

ਮੀਕਾ ਸਿੰਘ ਅਤੇ ਦਲੇਰ ਮਹਿੰਦੀ ਦੇ ਸੰਗੀਤ ਕਰੀਅਰ ਨੂੰ ਬਣਾਉਣ ਵਿੱਚ ਅਮਰਜੀਤ ਸਿੰਘ ਦਾ ਵੱਡਾ ਹੱਥ ਸੀ । ਸਾਲ ੧੯੯੫ ਵਿੱਚ ਦਲੇਰ ਮਹਿੰਦੀ ਦੇ  ਸੁਪਰ ਹਿੱਟ ਗਾਣੇ 'ਬੋਲੋ ਤਾਰਾ ਰਾ ਰਾ', 'ਤੁਨਕ ਤੁਨਕ ਤੁਨ' ਤੇ 'ਹੋ ਜਾਏਗੀ ਬੱਲੇ ਬੱਲੇ' ਕਾਫੀ ਮਸ਼ਹੂਰ ਹੋਏ ਸਨ । ਇਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਵਿੱਚ ਵੀ ਕਈ ਗਾਣੇ ਗਾਏ । ਇਸੇ ਤਰ੍ਹਾਂ ਉਹਨਾਂ ਦੇ ਭਰਾ ਮੀਕਾ ਸਿੰਘ ਆਪਣੇ ਗਾਣਿਆਂ ਕਰਕੇ ਕਾਫੀ ਸੁਰਖੀਆਂ ਰਹੇ ਹਨ ਮੀਕਾ ਨੇ ਵੀ ਬਾਲੀਵੁੱਡ ਦੀਆਂ ਕਈ ਫਿਲਮਾਂ ਵਿੱਚ ਗਾਏ ਜਿਹੜੇ ਸਰੋਤਿਆਂ ਨੂੰ ਕਾਫੀ  ਪਸੰਦ ਆ ਰਹੇ ਹਨ ।

Related Post