Afsana Khan won Best female singer Award : ਇਸ ਸਾਲ 'ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ' 2022 ਮੁੰਬਈ ਵਿੱਚ ਆਯੋਜਿਤ ਕੀਤਾ ਗਿਆ ਹੈ। ਇਸ ਸਮਾਗਮ ਵਿੱਚ ਕਲਾ, ਅਦਾਕਾਰੀ ਤੇ ਸੰਗੀਤ ਜਗਤ ਵਿੱਚ ਚੰਗਾ ਕੰਮ ਕਰਨ ਵਾਲੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਵਾਰ ਪੰਜਾਬੀ ਤੇ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਫਸਾਨਾ ਖਾਨ ਨੂੰ ਬੈਸਟ ਫੀਮੇਲ ਸਿੰਗਰ ਦਾ ਖਿਤਾਬ ਮਿਲਿਆ ਹੈ।
Image Source: Instagram
ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ 2022 ਵਿੱਚ ਆਪਣੇ ਗੀਤ 'ਤਿਤਲੀਆਂ' ਲਈ ਬੈਸਟ ਫੀਮੇਲ ਸਿੰਗਰ ਦਾ ਪੁਰਸਕਾਰ ਜਿੱਤ ਕੇ ਵੱਡੀ ਉਪਲਬਧੀ ਹਾਸਿਲ ਕੀਤੀ ਹੈ।
ਅਫਸਾਨਾ ਖਾਨ ਨੇ ਇਸ ਸਨਮਾਨ ਸਮਾਗਮ ਦੀ ਵੀਡੀਓ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਫਸਾਨਾ ਖਾਨ ਨੇ ਲਿਖਿਆ: "One more achievement my first DADA SAHEB FALKE AWARDS ? Best female singer for Titliaan ❤️ ? thx @jaani777 bhai ?? Thanks baba ji ??❤️"
image From instagram
ਜੇਕਰ ਅਫਸਾਨਾ ਕਾਨ ਵੱਲੋਂ ਗਾਏ ਗੀਤ 'ਤਿਤਲੀਆਂ' ਬਾਰੇ ਗੱਲ ਕਰੀਏ ਤਾਂ ਇਹ ਗੀਤ ਸਰਗੁਨ ਮਹਿਤਾ ਤੇ ਹਾਰਡੀ ਸੰਧੂ ਉੱਤੇ ਫਿਲਮਾਇਆ ਗਿਆ ਹੈ। ਗੀਤ 'ਤਿਤਲੀਆਂ' ਦਿਲ ਨੂੰ ਤੋੜਨ ਵਾਲੀ ਇੱਕ ਦਿਲਚਸਪ ਕਹਾਣੀ ਨੂੰ ਦਰਸਾਉਂਦਾ ਹੈ , ਇਸ ਵਿੱਚ ਅਤੇ ਸਰਗੁਣ ਮਹਿਤਾ ਸ਼ਾਮਲ ਸਨ।
ਇਸ ਗੀਤ ਨੂੰ ਅਫਸਾਨਾ ਖਾਨ ਨੇ ਗਾਇਆ ਹੈ। ਇਸ ਗੀਤ ਲਈ ਸੰਗੀਤ ਕਲਾਕਾਰ ਅਵੀ ਸਰਾਂ ਨੇ ਦਿੱਤਾ ਹੈ। ਇਸ ਗੀਤ ਦੇ ਬੋਲ ਕਿਸੇ ਹੋਰ ਨੇ ਨਹੀਂ ਸਗੋਂ ਜਾਨੀ ਨੇ ਲਿਖੇ ਸਨ। ਇਹ ਗੀਤ ਲੋਕਾਂ ਨੂੰ ਇਨ੍ਹਾਂ ਪਸੰਦ ਆਇਆ ਕਿ ਰਿਲੀਜ਼ ਹੋਣ ਦੇ ਮਹਿਜ਼ ਕੁਝ ਘੰਟਿਆਂ ਦੇ ਵਿੱਚ ਹੀ ਇਹ ਗੀਤ ਟ੍ਰੈਂਡ ਕਰਨ ਲੱਗ ਗਿਆ ਸੀ।
ਹੋਰ ਪੜ੍ਹੋ: ਸਿੱਧੂ ਮੂਸੇ ਵਾਲਾ ਨੂੰ 'ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ' ਨਾਲ ਕੀਤਾ ਗਿਆ ਸਨਮਾਨਿਤ, ਭੈਣ ਅਫਸਾਨਾ ਖਾਨ ਨੂੰ ਸੌਪਿਆ ਗਿਆ ਅਵਾਰਡ
ਅਫਸਾਨਾ ਖਾਨ ਵੱਲੋਂ ਗਾਏ ਇਸ ਗੀਤ ਨੂੰ ਦਰਸ਼ਕਾਂ ਤੇ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਹੁਣ ਤੱਕ ਯੂਟਿਊਬ ਉੱਤੇ ਇਸ ਗੀਤ ਨੂੰ 8.2 ਮਿਲਿਅਨ ਵਿਊਜ਼ ਮਿਲ ਚੁੱਕੇ ਹਨ।
ਇਸ ਦੇ ਨਾਲ ਹੀ ਦੂਜੇ ਪਾਸੇ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਨੂੰ ਵੀ ਦਾਦਾ ਸਾਹਿਬ ਫਾਲਕੇ ਆਈਕੌਨਿਕ ਐਵਾਰਡ ਨਾਲ ਮਰਨ ਉਪਰੰਤ ਸਨਮਾਨਿਤ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਇਹ ਅਵਾਰਡ ਉਨ੍ਹਾਂ ਦੀ ਭੈਣ ਅਫਸਾਨਾ ਖਾਨ ਅਤੇ ਉਸ ਦੇ ਪਤੀ ਸਾਜ਼ ਨੂੰ ਸੌਂਪਿਆ ਗਿਆ ਹੈ।
ਆਪਣੇ ਭਰਾ ਸਿੱਧੂ ਮੂਸੇ ਵਾਲਾ ਦੀ ਵੱਲੋਂ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ, ਅਫਸਾਨਾ ਖਾਨ ਨੇ ਮਰਹੂਮ ਗਾਇਕ ਨੂੰ ਸ਼ਰਧਾਂਜਲੀ ਦੇਣ ਲਈ '295' ਗੀਤ ਵੀ ਗਾਇਆ ਅਤੇ 'ਥਾਪੀ' ਮਾਰ ਕੇ ਸ਼ਰਧਾਂਜਲੀ ਵੀ ਦਿੱਤੀ।
ਹੋਰ ਪੜ੍ਹੋ: ਕੀ ਮੁੜ ਮਾਂ ਬਨਣ ਵਾਲੀ ਹੈ ਨੀਰੂ ਬਾਜਵਾ? ਅਦਾਕਾਰਾ ਦੀ ਇੰਸਟਾ ਪੋਸਟ ਵੇਖ ਦੁਚਿੱਤੀ 'ਚ ਪਏ ਫੈਨਜ਼
ਦੱਸਣਯੋਗ ਹੈ ਕਿ ਅਫਸਾਨਾ ਖਾਨ ਆਪਣੀ ਸੁਰੀਲੀ ਤੇ ਬੇਹੱਦ ਦਮਦਾਰ ਆਵਾਜ਼ ਲਈ ਜਾਣੀ ਜਾਂਦੀ ਹੈ। ਅਫਸਾਨਾ ਖਾਨ ਦੇ ਗੀਤ ਗਾਉਣ ਦੇ ਵੱਖਰੇ ਅੰਦਾਜ਼ ਨੇ ਉਸ ਨੂੰ ਲੋਕਾਂ ਦੀ ਚਹੇਤੀ ਗਾਇਕਾ ਬਣਾ ਦਿੱਤਾ ਹੈ। ਆਪਣੀ ਗਾਇਕੀ ਦੇ ਹੁਨਰ ਨਾਲ ਅਫਸਾਨਾ ਖਾਨ ਨੇ ਫੈਨਜ਼ ਦੇ ਦਿਲਾਂ ਵਿੱਚ ਇੱਕ ਚੰਗੀ ਥਾਂ ਬਣਾਈ ਹੈ।
View this post on Instagram
A post shared by Afsana Khan ?? Afsaajz (@itsafsanakhan)