ਵਿਰਕ ਸਨੇਟੇ ਵਾਲਾ ਬਣਿਆ ਦਬੰਗ ,ਵੇਖੋ ਵੀਡਿਓ 

By  Shaminder November 15th 2018 05:15 AM

ਵਿਰਕ ਸਨੇਟੇ ਵਾਲਾ ਦਾ ਨਵਾਂ ਗੀਤ ਦਬੰਗ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਵਿਰਕ ਸਨੇਟੇ ਵਾਲਾ ਨੇ ਹੀ ਲਿਖੇ ਨੇ । ਜਦਕਿ ਮਿਊਜ਼ਿਕ ਦਿੱਤਾ ਹੈ ਜੀ ਸਕਿੱਲਜ਼ ਨੇ । ਗੀਤ ਨੂੰ ਡਾਇਰੈਕਟ ਕੀਤਾ ਹੈ ਜੇ.ਡੀ ਨੇ । ਵਿਰਕ ਸਨੇਟੇ ਵਾਲਾ ਨੇ ਇਸ ਗੀਤ 'ਚ ਮਿਹਨਤੀ ਸ਼ਖਸ ਦੀ ਗੱਲ ਕੀਤੀ ਹੈ । ਜਿਸ ਨੇ ਮਿਹਨਤ ਮਸ਼ੱਕਤ ਕਰਕੇ ਆਪਣਾ ਮੁਕਾਮ ਹਾਸਲ ਕੀਤਾ ਹੈ । ਪਰ ਜਦੋਂ ਇਸ ਮਿਹਨਤੀ ਸਰਦਾਰ  ਨੂੰ ਕੋਈ ਪ੍ਰੇਸ਼ਾਨ ਕਰਦਾ ਹੈ ਤਾਂ ਇਹ ਸਰਦਾਰ ਉਸ ਨੂੰ ਸਬਕ ਸਿਖਾਉਣਾ ਨਹੀਂ ਭੁੱਲਦਾ ।

ਹੋਰ ਵੇਖੋ : ਸ਼ੈਰੀ ਮਾਨ ਨਾਲ ਹੋਈ ਮਾੜੀ ਹੱਥ ਤਾਂ ਆਇਆ ਪਰ ਮੂੰਹ ਨਾ ਲਗਾਇਆ ,ਵੇਖੋ ਕਿਸ ਤਰ੍ਹਾਂ

https://www.instagram.com/p/BqL1ec7BsK-/

ਇਸ ਸਰਦਾਰ ਨੇ ਮਿਹਨਤ ਕੀਤੀ ਹੈ ਅਤੇ ਇਹ ਸਰਦਾਰ ਨਸ਼ੇ ਪੱਤੇ ਦੀ ਆਦਤ ਤੋਂ ਦੂਰ ਰਹਿੰਦਾ ਹੈ ਅਤੇ ਉਸ ਨੇ ਆਪਣੀ ਸਿਹਤ ਬਨਾਉਣ ਲਈ ਬਦਾਮ ਅਤੇ ਹੋਰ ਦੇਸੀ ਚੀਜ਼ਾਂ ਦਾ ਇਸਤੇਮਾਲ ਕੀਤਾ ਹੈ ਅਤੇ ਤਕੜੇ ਡੀਲ ਡੌਲ ਵਾਲਾ ਇਹ ਸ਼ਖਸ ਆਪਣੀ ਦਿੱਖ ਅਤੇ ਵਧੀਆ ਸੁਭਾਅ ਕਾਰਨ ਹਰ ਕਿਤੇ ਮਸ਼ਹੂਰ ਹੈ ।

ਹੋਰ ਵੇਖੋ : ਇਸ ਵਾਰ ਪੀਟੀਸੀ ਬਾਕਸ ਆਫਿਸ ‘ਤੇ ਦੇਖੋ ਪੰਜਾਬੀ ਫਿਲਮ ‘ਅਜ਼ਾਬ’

virk sanete wala virk sanete wala

ਇਸ ਗੀਤ ਦਾ ਇੱਕ ਵੀਡਿਓ ਸ਼ੈਰੀ ਮਾਨ ਨੇ ਅਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ਅਤੇ ਇਸ  ਗੀਤ ਨੂੰ ਸੁਪਪੋਰਟ ਕਰਨ ਦੀ ਅਪੀਲ ਵੀ ਆਪਣੇ ਫੈਨਸ ਨੂੰ ਕੀਤੀ ਹੈ । ਹੁਣ ਵੇਖਣਾ ਇਹ ਹੈ ਕਿ ਇਸ ਗੀਤ ਨੂੰ ਸਰੋਤਿਆਂ ਦਾ ਕਿੰਨਾ ਕੁ ਹੁੰਗਾਰਾ ਮਿਲਦਾ ਹੈ । ਪਰ ਵਿਰਕ ਸਨੇਟੇ ਵਾਲਾ ਆਪਣੇ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆਏਗਾ ।

Related Post