ਸ਼ਿਲਪਾ ਸ਼ੈੱਟੀ ਦਾ ਧੀ ਦੇ ਨਾਲ ਕਿਊਟ ਵੀਡੀਓ ਵਾਇਰਲ, ਹਰ ਕਿਸੇ ਨੂੰ ਆ ਰਿਹਾ ਪਸੰਦ

By  Shaminder December 24th 2021 12:19 PM

ਸ਼ਿਲਪਾ ਸ਼ੈਟੀ (Shilpa Shetty) ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਆਪਣੀ ਧੀ (Daughter) ਦੇ ਨਾਲ ਵੀ ਉਹ ਵੀਡੀਓ  (Video)ਸ਼ੇਅਰ ਕਰਦੀ ਰਹਿੰਦੀ ਹੈ । ਸ਼ਿਲਪਾ ਸ਼ੈੱਟੀ ਦੀ ਧੀ ਸਮੀਸ਼ਾ ਸ਼ੈੱਟੀ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਅਕਸਰ ਵਾਇਰਲ ਹੋ ਜਾਂਦੀਆਂ ਹਨ । ਉਸ ਦੀ ਧੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਆਪਣੀ ਧੀ ਦੇ ਨਾਲ ਨਜ਼ਰ ਆ ਰਹੀ ਹੈ ।

Shilpa Shetty with daughter - image From instagram

ਹੋਰ ਪੜ੍ਹੋ : ਅਨਿਲ ਕਪੂਰ ਦਾ ਅੱਜ ਹੈ ਜਨਮ ਦਿਨ, ਜਾਣੋਂ ਕਿਵੇਂ ਅਦਾਕਾਰੀ ਦੀ ਪ੍ਰੀਖਿਆ ਦੇਣ ‘ਚ ਨਾਕਾਮ ਹੋਣ ‘ਤੇ ਰੋਣ ਲੱਗ ਪਿਆ ਸੀ ਅਦਾਕਾਰ

ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਸ਼ੈੱਟੀ ਦੀ ਧੀ ਬਹੁਤ ਹੀ ਕਿਊਟ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਵੁੰਪਲਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਸ਼ਿਲਪਾ ਸ਼ੈੱਟੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਏਨੀਂ ਦਿਨੀਂ ਰਿਆਲਟੀ ਸ਼ੋਅ ‘ਚ ਨਜ਼ਰ ਆ ਰਹੀ ਹੈ ।

Shilpa Shetty - image From instagram

ਇਸ ਤੋਂ ਇਲਾਵਾ ਕੁਝ ਸਮਾਂ ਪਹਿਲਾਂ ਉਨ੍ਹਾਂ ਦੀ ਫ਼ਿਲਮ ‘ਹੰਗਾਮਾ-2’ ਆਈ ਸੀ ।ਜਿਸ ‘ਚ ਉਨ੍ਹਾਂ ਦੇ ਨਾਲ ਪਰੇਸ਼ ਰਾਵਲ ਨਜ਼ਰ ਆਏ ਸਨ । ਇਸ ਫ਼ਿਲਮ ਨੂੰ ਦਰਸ਼ਕਾਂ ਦੇ ਵੱਲੋਂ ਵੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਸ਼ਿਲਪਾ ਸ਼ੈੱਟੀ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹੈ ।

 

View this post on Instagram

 

A post shared by Voompla (@voompla)

ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆ ਹਨ । ਜਿਸ ‘ਚ ‘ਧੜਕਨ’, ਮੈਂ ਖਿਲਾੜੀ ਤੂੰ ਅਨਾੜੀ, ਬਾਜ਼ੀਗਰ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਫ਼ਿਲਮਾਂ ‘ਚ ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ । ਰਾਜ ਕੁੰਦਰਾ ਦੇ ਨਾਲ ਉਨ੍ਹਾਂ ਨੇ ਲਵ ਮੈਰਿਜ ਕਰਵਾਈ ਸੀ । ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਹਨ ਇੱਕ ਬੇਟਾ ਅਤੇ ਇੱਕ ਧੀ । ਜਿਸ ਦਾ ਜਨਮ ਕੁਝ ਸਮਾਂ ਪਹਿਲਾਂ ਸੈਰੋਗੇਸੀ ਦੇ ਜ਼ਰੀਏ ਹੋਇਆ ਸੀ ।

 

Related Post