ਕਰੀਨਾ ਕਪੂਰ ਖ਼ਾਨ (Kareena Kapoor Khan )ਦੇ ਪੁੱਤਰ ਦੀਆਂ ਆਪਣੀ ਭੈਣ ਇਨਾਇਆ ਦੇ ਨਾਲ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਨ੍ਹਾਂ ਤਸਵੀਰਾਂ ‘ਚ ਕਰੀਨਾ ਕਪੂਰ ਦਾ ਵੱਡਾ ਬੇਟਾ ਤੈਮੂਰ ਅਲੀ ਖ਼ਾਨ (Taimur Ali khan) ਅਤੇ ਇਨਾਇਆ ਨਜ਼ਰ ਆ ਰਹੇ ਹਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਨ੍ਹਾਂ ਤਸਵੀਰਾਂ ‘ਚ ਇਨਾਇਆ ਅਤੇ ਤੈਮੂਰ ਦੇ ਵੱਖ ਵੱਖ ਪੋਜ਼ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਇਨਾਇਆ ਅਤੇ ਤੈਮੂਰ ਦੀ ਉਮਰ ‘ਚ ਕੁਝ ਕੁ ਮਹੀਨਿਆਂ ਦਾ ਹੀ ਫਰਕ ਹੈ । ਇਨਾਇਆ ਤੈਮੂਰ ਦੀ ਭੂਆ ਦੀ ਧੀ ਹੈ ।
image From google
ਹੋਰ ਪੜ੍ਹੋ : ਜਦੋਂ ਕਰੀਨਾ ਕਪੂਰ ਖ਼ਾਨ ਨੇ ਯੁਵਰਾਜ ਸਿੰਘ ਦੇ ਪੰਜਾਬੀ ਬੋਲਣ ਦੇ ਸਟਾਈਲ ਨੂੰ ਦੱਸਿਆ ਸੈਕਸੀ, ਕਿਹਾ ਇੱਕ ਵਾਰ ਬੋਲ ਕੇ ਵਿਖਾਓ
ਤੈਮੂਰ ਅਲੀ ਖ਼ਾਨ ਅਤੇ ਇਨਾਇਆ ਕਿਊਟਨੈੱਸ ਦੇ ਮਾਮਲੇ ‘ਚ ਕਈਆਂ ਨੂੰ ਪਿੱਛੇ ਛੱਡਦੇ ਹਨ ਅਤੇ ਕਰੀਨਾ ਕਪੂਰ ਦਾ ਛੋਟਾ ਬੇਟਾ ਵੀ ਬਹੁਤ ਜ਼ਿਆਦਾ ਕਿਊਟ ਹੈ । ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਬੀਤੇ ਦਿਨੀਂ ਵੀ ਕਰੀਨਾ ਕਪੂਰ ਦੇ ਬੇਟੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤੀਆਂ ਗਈਆਂ ਸਨ ।
image From instagram
ਦੱਸ ਦਈਏ ਕਿ ਕਰੀਨਾ ਕਪੂਰ ਆਪਣੇ ਪਰਿਵਾਰ ਦੇ ਨਾਲ ਪ੍ਰਾਈਵੇਟ ਜੈਟ ‘ਚ ਵਿਦੇਸ਼ ‘ਚ ਛੁੱਟੀਆਂ ਬਿਤਾਉਣ ਦੇ ਲਈ ਗਈ ਹੋਈ ਹੈ । ਬੀਤੇ ਦਿਨੀਂ ਕਰੀਨਾ ਦੇ ਛੋਟੇ ਬੇਟੇ ਜੇਹ ਅਲੀ ਖ਼ਾਨ ਦਾ ਬਰਥਡੇ ਮਨਾਉਂਦਾ ਹੋਇਆ ਇਹ ਪਰਿਵਾਰ ਨਜ਼ਰ ਆਇਆ ਸੀ । ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਜਲਦ ਹੀ ਉਹ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਈ ਸੀ ।
View this post on Instagram
A post shared by Filmy (@filmypr)