ਕਰੀਨਾ ਕਪੂਰ ਖ਼ਾਨ (Kareena Kapoor Khan) ਦੇ ਲਾਡਲੇ ਤੈਮੂਰ ਅਲੀ ਖ਼ਾਨ (Taimur Ali Khan) ਅਤੇ ਜੇਹ ਅਲੀ ਖ਼ਾਨ ਹਮੇਸ਼ਾ ਹੀ ਮੀਡੀਆ ‘ਚ ਸੁਰਖੀਆਂ ਦਾ ਕਾਰਨ ਬਣਦੇ ਹਨ । ਦੋਵਾਂ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਹੁਣ ਕਰੀਨਾ ਕਪੂਰ ਦੇ ਵੱਡੇ ਬੇਟੇ ਤੈਮੂਰ ਅਲੀ ਖ਼ਾਨ ਅਤੇ ਸੋਹਾ ਅਲੀ ਖ਼ਾਨ ਦੀ ਧੀ ਅਨਾਇਆ ਦੀ ਇੱਕ ਕਿਊਟ ਜਿਹੀ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ ।ਇਸ ਤਸਵੀਰ ਨੂੰ ਤੈਮੂਰ ਅਲੀ ਖ਼ਾਨ ਦੀ ਭੂਆ ਸਬਾ ਅਲੀ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਹੈ ।
image From instagram
ਹੋਰ ਪੜ੍ਹੋ : ਕਰੀਨਾ ਕਪੂਰ ਖ਼ਾਨ ਦੇ ਬੇਟੇ ਦੀਆਂ ਭੈਣ ਦੇ ਨਾਲ ਕਿਊਟ ਤਸਵੀਰਾਂ ਵਾਇਰਲ
ਇਸ ਤਸਵੀਰ ‘ਚ ਦੋਵੇਂ ਭੈਣ ਭਰਾ ਬਹੁਤ ਹੀ ਕਿਊਟ ਲੱਗ ਰਹੇ ਹਨ ਅਤੇ ਸੋਸ਼ਲ ਮੀਡੀਆ ‘ਤੇ ਇਸ ਤਸਵੀਰ ਨੂੰ ਦਰਸ਼ਕਾਂ ਦੇ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਤੈਮੂਰ ਅਲੀ ਖ਼ਾਨ ਦੀ ਇਹ ਤਸਵੀਰ ਉਦੋਂ ਦੀ ਹੈ ਜਦੋਂ ਉਹ ਬਹੁਤ ਛੋਟਾ ਸੀ । ਦੋਵਾਂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਸਬਾ ਅਲੀ ਖ਼ਾਨ ਨੇ ਜੇਹ ਅਲੀ ਖ਼ਾਨ ਦੇ ਜਨਮ ਦਿਨ ‘ਤੇ ਵੀ ਬਹੁਤ ਸਾਰੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।
image From instagram
ਕਰੀਨਾ ਕਪੂਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਲਦ ਹੀ ਅਦਾਕਾਰਾ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਇਸ ਤੋਂ ਇਲਾਵਾ ਉਹ ਹੋਰ ਵੀ ਕਈ ਪ੍ਰਾਜੈਕਟਸ ‘ਚ ਦਿਖਾਈ ਦੇਵੇਗੀ । ਉਸ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਸ ਨੇ ਸੈਫ ਅਲੀ ਖ਼ਾਨ ਦੇ ਨਾਲ ਵਿਆਹ ਕਰਵਾਇਆ ਹੈ । ਇਸ ਵਿਆਹ ਤੋਂ ਕਰੀਨਾ ਕਪੂਰ ਦੇ ਦੋ ਬੇਟੇ ਹਨ । ਸੈਫ ਦੇ ਨਾਲ ਕਰੀਨਾ ਦਾ ਇਹ ਪਹਿਲਾ ਵਿਆਹ ਹੈ, ਜਦੋਂਕਿ ਸੈਫ ਅਲੀ ਖ਼ਾਨ ਦਾ ਦੂਜਾ ਵਿਆਹ ਹੈ ।
View this post on Instagram
A post shared by Saba (@sabapataudi)