ਗੁਰਲੇਜ਼ ਅਖਤਰ ਦਾ ਨਵਾਂ ਗੀਤ 'ਕਟ ਫੀਦਰ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਮਨ ਗਿੱਲ ਨੇ ਲਿਖੇ ਨੇ ।ਇਸ ਗੀਤ 'ਚ ਇੱਕ ਮੁਟਿਆਰ ਦੇ ਹੁਸਨ ਦੇ ਨਾਲ-ਨਾਲ ਉਸ ਦੇ ਸਟਾਇਲ ਦੀ ਵੀ ਗੱਲ ਦਿਨ ਸਿੰਘ ਅਤੇ ਗੁਰਲੇਜ਼ ਅਖਤਰ ਨੇ ਕੀਤੀ ਹੈ । ਇੱਕ ਮੁਟਿਆਰ ਜਦੋਂ ਆਪਣੇ ਹੁਸਨ ਦੇ ਨਾਲ ਨਾਲ ਨਿੱਤ ਨਵੇਂ ਫੈਸ਼ਨ ਅਤੇ ਸਟਾਇਲ ਅਪਣਾ ਕੇ ਘਰੋਂ ਬਾਹਰ ਨਿਕਲਦੀ ਹੈ ਤਾਂ ਮੁੰਡਿਆਂ ਦੀ ਜਾਨ ਨਿਕਲਦੀ ਹੈ ।
ਹੋਰ ਵੇਖੋ: ਸੁਰਜੀਤ ਭੁੱਲਰ –ਗੁਰਲੇਜ਼ ਅਖਤਰ ‘ਤੇ ਵਰ੍ਹਿਆ ਖੁਸ਼ੀਆਂ ਦਾ ਮੀਂਹ
https://www.youtube.com/watch?v=AxipF39d9nI&feature=youtu.be
ਮੁਟਿਆਰ ਦੇ ਹੁਸਨ ਦੇ ਨਾਲ-ਨਾਲ ਉਸ ਦੇ ਸੂਟ ਦੀ ਵੀ ਤਾਰੀਫ ਕੀਤੀ ਗਈ ਹੈ ।ਇਸ ਦੇ ਨਾਲ ਹੀ ਜਦੋਂ ਇੱਕ ਗੱਭਰੂ ਆਪਣੇ ਸਟਾਇਲ ਦੀ ਗੱਲ ਕਰਦਾ ਹੈ ਤਾਂ ਕਈ ਕੁੜੀਆਂ ਆਪਣੀ ਜਾਨ ਤਲੀ 'ਤੇ ਧਰ ਲੈਂਦੀਆਂ ਨੇ ਅਤੇ ਆਪਣਾ ਦਿਲ ਉਸ ਗੱਭਰੂ ਨੂੰ ਦੇਣ ਲਈ ਉਤਾਵਲੀਆਂ ਨਜ਼ਰ ਆਉਂਦੀਆਂ ਹੈ ।
ਹੋਰ ਵੇਖੋ: ਕੁਲਵਿੰਦਰ ਕੈਲੀ-ਗੁਰਲੇਜ਼ ਅਖਤਰ ਨੇ ਦਿੱਤੀ ਪਰਫਾਰਮੈਂਸ
Cut Feather New Song Dinn Singh featuring Tanvi Negi, Gurlez Akhtar.png
ਗੱਭਰੂ ਦੇ ਸਟਾਇਲ ਅਤੇ ਮੁਟਿਆਰ ਦੇ ਹੁਸਨ ਦੀ ਤਾਰੀਫ ਕਰਦਿਆਂ ਹੋਇਆਂ ਮੁਟਿਆਰ ਦੇ ਸਿਰ ਤੋਂ ਲੈ ਕੇ ਪੈਰਾਂ ਤੱਕ ਪਾਏ ਗਹਿਣਿਆਂ ਉਸ ਦੇ ਦੁੱਪਟੇ ਅਤੇ ਅੱਖਾਂ ਦੀ ਵੀ ਤਾਰੀਫ ਕੀਤੀ ਗਈ ਹੈ । ਇਸ ਹੁਸਨ ਅਤੇ ਸਟਾਇਲ ਦੇ ਇਸ ਮੁਕਾਬਲੇ ਨੂੰ ਆਪਣੇ ਗੀਤ 'ਚ ਪਿਰੋਣ ਦੀ ਕੋਸ਼ਿਸ਼ ਕੀਤੀ ਹੈ ਦਿਨ ਸਿੰਘ ਅਤੇ ਗੁਰਲੇਜ਼ ਅਖਤਰ ਨੇ । ਇਸ ਦੇ ਨਾਲ ਹੀ ਗੀਤ ਦੀ ਫੀਚਰਿੰਗ 'ਚ ਤਨਵੀ ਨੇਗੀ ਨਜ਼ਰ ਆ ਰਹੇ ਨੇ । ਜਿਨ੍ਹਾਂ ਨੇ ਆਪਣੇ ਹੁਸਨ ਅਤੇ ਸਟਾਇਲ ਦੇ ਜਲਵੇ ਇਸ ਗੀਤ 'ਚ ਵਿਖਾਉਣ ਦੀ ਕਾਮਯਾਬ ਕੋਸ਼ਿਸ਼ ਕੀਤੀ ਹੈ ।
Cut Feather New Song Dinn Singh featuring Tanvi Negi, Gurlez Akhtar.png