ਭਾਰਤ ਦੇ ਮਹਾਨ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਪਲੇਆਫ ਤੋਂ ਪਹਿਲਾਂ ਹੀ ਆਈਪੀਐਲ ਤੋਂ ਬਾਹਰ ਹੋਣ ਤੋਂ ਬਾਅਦ Shikhar Dhawan ਨੇ ਆਪਣੇ ਘਰ ਦਾ ਇੱਕ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਸ ਨੂੰ ਲੱਤਾਂ ਅਤੇ ਮੁੱਕਿਆ ਦੇ ਨਾਲ ਕੁੱਟਿਆ ਜਾ ਰਿਹਾ ਹੈ। ਵੀਡੀਓ ਸ਼ੇਅਰ ਹੁੰਦੇ ਹੀ ਕਮੈਂਟਸ ਦੀ ਲਾਈਨ ਲੱਗ ਗਈ, ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਵੀਡੀਓ ਦੀ ਪੂਰੀ ਕਹਾਣੀ ਕੀ ਹੈ।
ਹੋਰ ਪੜ੍ਹੋ : ਗੁਰਦੁਆਰਾ ਸਾਹਿਬ ‘ਚ ਮੱਥਾ ਟੇਕਦਾ ਨਜ਼ਰ ਆਇਆ ਗੁਰਬਾਜ਼ ਗਰੇਵਾਲ, ਦਰਸ਼ਕ ਗੁਰਬਾਜ਼ ਦੀ ਕਿਊਟਨੈੱਸ ਦੀ ਕਰ ਰਹੇ ਨੇ ਤਾਰੀਫ
ਦਰਅਸਲ Shikhar Dhawan ਇਸ ਸੀਜ਼ਨ 'ਚ IPL 'ਚ ਪੰਜਾਬ ਲਈ ਖੇਡ ਰਹੇ ਸਨ। ਪੰਜਾਬ ਦੀ ਟੀਮ ਪਲੇਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਪਰ ਸ਼ਿਖਰ ਧਵਨ ਨੇ ਪੰਜਾਬ ਲਈ ਚੰਗੀ ਕ੍ਰਿਕੇਟ ਖੇਡੀ। ਉਸ ਨੇ 14 ਮੈਚਾਂ ਵਿੱਚ 38 ਦੀ ਔਸਤ ਨਾਲ 460 ਦੌੜਾਂ ਬਣਾਈਆਂ। ਉਹ ਆਈਪੀਐਲ ਵਿੱਚ ਚੌਥੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ।
ਅਸਲ 'ਚ ਇਸ ਵੀਡੀਓ 'ਚ ਉਸ ਨੂੰ ਲੱਤਾਂ-ਮੁੱਕਿਆਂ ਨਾਲ ਕੁੱਟਣ ਵਾਲਾ ਵਿਅਕਤੀ ਕੋਈ ਹੋਰ ਨਹੀਂ ਸਗੋਂ ਸ਼ਿਖਰ ਧਵਨ ਦੇ ਪਿਤਾ ਹਨ। ਜੀ ਹਾਂ ਇਹ ਵੀਡੀਓ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਮਜ਼ਾਕੀਆ ਢੰਗ ਨਾਲ ਬਣਾਇਆ ਗਿਆ ਹੈ। ਪਲੇਆਫ ਤੋਂ ਪਹਿਲਾਂ ਬਾਹਰ ਨਿਕਲਣ ਕਰਕੇ ਉਸ ਨੂੰ ਕੁੱਟਣ ਦੀ ਐਕਟਿੰਗ ਕਰ ਰਹੇ ਹਨ। ਉਨ੍ਹਾਂ ਦੀ ਐਕਟਿੰਗ ਨੂੰ ਦੇਖ ਕੇ ਹਰਭਜਨ ਸਿੰਘ ਨੇ ਇੰਸਟਾਗ੍ਰਾਮ 'ਤੇ ਕਮੈਂਟ ਲਿਖਿਆ ਕਿ ਬਾਪੂ ਤਾਂ ਤੇਰੇ ਸੇ ਵੀ ਉਪਰ ਕਾ ਐਕਟਰ ਨਿਕਲੇ, ਵਾਹ ਕਿਆ ਬਾਤ ਹੈ। ਇਸ ਤਰ੍ਹਾਂ ਕ੍ਰਿਕੇਟਰ ਤੋਂ ਇਲਾਵਾ ਪ੍ਰਸ਼ੰਸਕ ਵੀ ਕਮੈਂਟ ਕਰਕੇ ਇਸ ਵੀਡੀਓ ਦੀ ਤਾਰੀਫ ਕਰ ਰਹੇ ਹਨ।
ਸ਼ਿਖਰ ਧਵਨ ਨੇ ਇਸ ਵੀਡੀਓ ਦੇ ਕੈਪਸ਼ਨ 'ਚ ਲਿਖਿਆ ‘Knock out by my ਡੈਡ for not ਕੁਆਲੀਫਾਈ for knock outs ਅਤੇ ਨਾਲ ਹੀ ਹੱਸਣ ਵਾਲੇ ਇਮੋਜੀ ਦੀ ਵਰਤੋਂ ਕੀਤੀ। ਇਸ ਵੀਡੀਓ ਉੱਤੇ 9 ਲੱਖ ਤੋਂ ਵੱਧ ਲਾਈਕਸ ਆ ਚੁੱਕੇ ਹਨ।
ਹੋਰ ਪੜ੍ਹੋ : ਜਾਪਾਨ 'ਚ ਇੱਕ ਸਖ਼ਸ਼ ਇਨਸਾਨ ਤੋਂ ਬਣਿਆ ਕੁੱਤਾ, ਅਜਿਹਾ ਕਰਨ ਲਈ ਲੱਖਾਂ ‘ਚ ਕੀਤਾ ਖਰਚਾ, ਜਾਣੋ ਪੂਰਾ ਮਾਮਲਾ
View this post on Instagram
A post shared by Shikhar Dhawan (@shikhardofficial)