
ਕਿੰਗ ਖ਼ਾਨ ਦੇ ਬੇਟੇ Aryan khan ਦੀ ਇੱਕ ਵਾਰ ਫ਼ਿਰ ਜ਼ਮਾਨਤ ਦੀ ਅਰਜ਼ੀ ਨੂੰ ਰੱਦ ਕਰ ਦਿੱਤਾ ਹੈ। ਆਰਿਅਨ ਖ਼ਾਨ ਦੇ ਨਾਲ ਉਸ ਦੇ ਦੋਸਤ ਅਰਬਾਜ਼ ਮਰਚੈਂਟ ਅਤੇ ਮੁੰਨਮੁੰਨ ਧਾਮੇਚਾ ਦੀ ਜ਼ਮਾਨਤ ਅਰਜ਼ੀ ਵੀ ਰੱਦ ਕਰ ਦਿੱਤੀ ਗਈ ਹੈ। ਉੱਧਰ ਅਦਾਲਤ ਦੇ ਇਸ ਫ਼ੈਸਲੇ ਤੋਂ ਬਾਅਦ ਸ਼ਾਹਰੁਖ਼ ਤੇ ਗੌਰੀ ਖ਼ਾਨ ਦੇ ਚਿਹਰੇ ‘ਤੇ ਚਿੰਤਾ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਹਨ। ਹੁਣ ਦੇਖਣਾ ਇਹ ਹੈ ਕਿ ਸ਼ਾਹਰੁਖ਼ ਆਪਣੇ ਬੇਟੇ ਨੂੰ ਜੇਲ੍ਹ ਤੋਂ ਰਿਹਾਅ ਕਰਾਉਣ ਲਈ ਅਗਲਾ ਕਦਮ ਕੀ ਚੁੱਕਦੇ ਹਨ।
Pic Courtesy: Instagram
ਹੋਰ ਪੜ੍ਹੋ :
ਗੈਰੀ ਸੰਧੂ ਮਾਪਿਆਂ ਨੂੰ ਲੈ ਕੇ ਹੋਏ ਭਾਵੁਕ, ਕਿਹਾ ਬੇਬੇ ਬਾਪੂ ਦੇ ਜਾਣ ਤੋਂ ਬਾਅਦ ਘਟ ਗਿਆ ਹੈ ਸੈਲਫ ਕੌਨਫੀਡੈਂਸ
Pic Courtesy: Instagram
ਜ਼ਿਕਰਯੋਗ ਹੈ ਕਿ Aryan khan ਦੇ ਮਾਮਲੇ ‘ਚ ਪਿਛਲੀ ਸੁਣਵਾਈ ਦੌਰਾਨ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਆਪਣਾ ਫ਼ੈਸਲਾ ਸੁਰੱਖਿਅਤ ਰੱਖਿਆ ਸੀ। ਜਿਸ ‘ਤੇ ਅੱਜ ਸੁਣਵਾਈ ਹੋਣੀ ਸੀ। ਮਾਮਲੇ ਦੀ ਜਾਣਕਾਰੀ ਮੁਤਾਬਕ ਆਰਿਅਨ ਖ਼ਾਨ ਕੋਲੋਂ ਕੋਈ ਡਰੱਗਜ਼ ਬਰਾਮਦ ਨਹੀਂ ਹੋਈ ਸੀ, ਜਦਕਿ ਉਸ ਦੇ ਦੋਸਤਾਂ ਕੋਲੋਂ ਡਰੱਗਜ਼ ਬਰਾਮਦ ਹੋਈ ਸੀ।
Pic Courtesy: Instagram
ਅਜਿਹੇ ਹਾਲਾਤ ‘ਚ ਹਰ ਕਿਸੇ ਦੇ ਮਨ ਵਿੱਚ ਇਹੀ ਸਵਾਲ ਹੈ ਕਿ ਆਖ਼ਰ Aryan khan ਨੂੰ ਹਾਲੇ ਤੱਕ ਜ਼ਮਾਨਤ ਕਿਉਂ ਨਹੀਂ ਮਿਲ ਰਹੀ ਹੈ। ਸਟਾਰ ਕਿਡ ਦੇ ਇਸ ਮੁਸ਼ਕਲ ਦੌਰ ਵਿੱਚ ਉਨ੍ਹਾਂ ਹਰ ਪਾਸਿਓਂ ਤਸੱਲੀ ਦਿੱਤੀ ਜਾ ਰਹੀ ਹੈ। ਬਾਲੀਵੁੱਡ ਤੋਂ ਲੈਕੇ ਸਿਆਸੀ ਜਗਤ ਦੇ ਦਿੱਗਜਾਂ ਨੇ ਆਰਿਅਨ ਖ਼ਾਨ ਦੀ ਰਿਹਾਈ ਦੀ ਮੰਗ ਕੀਤੀ ਹੈ।