ਕੋਰੋਨਾ ਨੇ ਬਾਲੀਵੁੱਡ 'ਚ ਪਸਾਰੇ ਪੈਰ, ਕਈ ਵੈਬ ਸੀਰੀਜ਼ ਤੇ ਫ਼ਿਲਮਾਂ ਦੀ ਸ਼ੂਟਿੰਗ ਹੋਈ ਬੰਦ

ਦੇਸ਼ 'ਚ ਕੋਰੋਨਾ ਦੀ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਆਏ ਦਿਨ ਕੋਰੋਨਾ ਦੇ ਵੈਰੀਏਂਟ ਓਮੀਕ੍ਰੌਨ ਦੇ ਮਾਮਲੇ ਵੱਧ ਰਹੇ ਹਨ। ਕੋਰੋਨਾ ਦੇ ਕਾਰਨ ਜਿਥੇ ਕਈ ਹਰ ਖ਼ੇਤਰ ਦੇ ਲੋਕ ਪ੍ਰਭਾਵਿਤ ਹਨ, ਉਥੇ ਹੀ ਬਾਲੀਵੁੱਡ ਵੀ ਇਸ ਤੋਂ ਅਛੂਤਾ ਨਹੀਂ ਹੈ। ਕੋਰੋਨਾ ਲਗਾਤਾਰ ਬਾਲੀਵੁੱਡ 'ਚ ਪੈਰ ਪਸਾਰ ਰਿਹਾ ਹੈ, ਜਿਸ ਦੇ ਚੱਲਦੇ ਕਈ ਬਾਲੀਵੁੱਡ ਫ਼ਿਲਮਾਂ ਤੇ ਵੈਬ ਸੀਰੀਜ਼ ਦੀ ਸੂਟਿੰਗ ਬੰਦ ਕਰ ਦਿੱਤੀ ਗਈ ਹੈ।
ਮੌਜੂਦਾ ਸਮੇਂ ਵਿੱਚ ਬਾਲੀਵੁੱਡ ਦੇ ਵਿੱਚ ਕਈ ਫ਼ਿਲਮਾਂ ਦੇ ਵੈਬ ਸੀਰੀਜ਼ ਦੇ ਪ੍ਰੋਜੈਕਟਾਂ ਉੱਤੇ ਕੰਮ ਜਾਰੀ ਹੈ। ਕੋਰੋਨਾ ਦੇ ਕਾਰਨ ਕਈ ਮਸ਼ਹੂਰ ਸੈਲੇਬਸ ਦੀਆਂ ਫ਼ਿਲਮਾਂ ਦੀ ਸ਼ੂਟਿੰਗ ਉੱਤੇ ਰੋਕ ਲਾ ਦਿੱਤੀ ਗਈ ਹੈ। ਇਨ੍ਹਾਂ ਮਸ਼ਹੂਰ ਬਾਲੀਵੁੱਡ ਸੈਲੇਬਸ ਵਿੱਚ ਸਾਰਾ ਅਲੀ ਖ਼ਾਨ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਐਸ਼ਵਰਿਆ ਰਾਏ ਬੱਚਨ, ਸਤੀਸ਼ ਕੌਸ਼ਿਕ ਦਾ ਨਾਂਅ ਸ਼ਾਮਿਲ ਹੈ। ਫਿਲਹਾਲ ਕਈ ਵੈਬ ਸੀਰੀਜ਼ ਦੀ ਸ਼ੂਟਿੰਗ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ।
Image from Google
ਵਿੱਕੀ ਕੌਸ਼ਲ ਤੇ ਸਾਰਾ ਦੀ ਫ਼ਿਲਮ
ਦੱਸ ਦਈਏ ਕਿ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖ਼ਾਨ ਆਪਣੀ ਅਗਲੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਫ਼ਿਲਮ ਦੀ ਸ਼ੂਟਿੰਗ ਮੱਧ ਪ੍ਰਦੇਸ਼ ਦੇ ਇੰਦੌਰ ਜ਼ਿਲ੍ਹੇ ਵਿੱਚ ਹੋ ਰਹੀ ਸੀ। ਇਸ ਫ਼ਿਲਮ ਦੀ ਸ਼ੂਟਿੰਗ ਦਾ ਸਮਾਂ 27 ਜਨਵਰੀ ਤੱਕ ਦਾ ਸੀ, ਪਰ ਕੋਰੋਨਾ ਵਾਇਰਸ ਦੇ ਵੱਧ ਰਹੇ ਕੇਸਾਂ ਨੂੰ ਵੇਖਦੇ ਹੋਏ ਇਸ ਨੂੰ ਮਹਿਜ਼ ਇੱਕ ਹਫ਼ਤੇ ਦੀ ਸ਼ੂਟਿੰਗ ਤੋਂ ਬਾਅਦ ਹੀ ਰੋਕ ਦਿੱਤਾ ਗਿਆ ਹੈ।
Image from Google
ਸਤੀਸ਼ ਕੌਸ਼ਿਕ
ਕਾਮੇਡੀ ਅਦਾਕਾਰ ਸਤੀਸ਼ ਕੌਸ਼ਿਕ ਵੀ ਸਾਰਾ ਅਲੀ ਖ਼ਾਨ ਤੇ ਵਿੱਕੀ ਕੌਸ਼ਲ ਦੀ ਅਗਲੀ ਫ਼ਿਲਮ ਵਿੱਚ ਨਜ਼ਰ ਆਉਣ ਵਾਲੇ ਸੀ, ਪਰ ਓਮੀਕ੍ਰੌਨ ਦੇ ਖ਼ਤਰੇ ਨੂੰ ਵੇਖਦੇ ਹੋਏ ਉਨ੍ਹਾਂ ਨੇ ਆਪਣਾ ਸ਼ੂਟਿੰਗ ਸ਼ੈਡੀਊਲ ਪੋਸਟਪੋਨ ਕਰ ਦਿੱਤਾ ਹੈ। ਜਾਣਕਾਰੀ ਦੇ ਮੁਤਾਬਕ ਇਸ ਫ਼ਿਲਮ ਦੇ ਨਾਈਟ ਸ਼ੈਡੀਊਲ ਦੀ ਸ਼ੂਟਿੰਗ ਅਜੇ ਬਾਕੀ ਹੈ। ਫ਼ਿਲਮ ਟੀਮ ਇਸ ਨੂੰ ਪੂਰਾ ਕਰਨਾ ਚਾਹੁੰਦੀ ਸੀ, ਪਰ ਕੋਰੋਨਾ ਦੇ ਕਾਰਨ ਸੂਬੇ 'ਚ ਨਾਈਟ ਕਰਫਿਊ ਲਾਏ ਜਾਣ ਦੇ ਚੱਲਦੇ ਇਹ ਸ਼ੂਟਿੰਗ ਪੂਰੀ ਨਹੀਂ ਹੋ ਸਕੀ ਹੈ।
Image from Google
ਕੈਟਰੀਨਾ ਕੈਫ
ਕੈਟਰੀਨਾ ਕੈਫ, ਵਿਪੁਲ ਅਮ੍ਰਿਤਲਾਲ ਦੇ ਨਾਲ ਇੱਕ ਨਵੀਂ ਫ਼ਿਲਮ ਵਿੱਚ ਕੰਮ ਕਰ ਰਹੀ ਹੈ। ਇਸ ਫ਼ਿਲਮ ਦੀ ਸ਼ੂਟਿੰਗ ਵੀ ਜਲਦ ਹੀ ਮੱਧ ਪ੍ਰਦੇਸ਼ ਵਿੱਚ ਸ਼ੁਰੂ ਹੋਣ ਵਾਲੀ ਸੀ। ਸ਼ੂਟਿੰਗ ਦੇ ਲਈ ਫ਼ਰਵਰੀ ਦਾ ਮਹੀਨਾ ਤੈਅ ਕੀਤਾ ਗਿਆ ਸੀ, ਪਰ ਕੋਰੋਨਾ ਤੋਂ ਬਚਾਅ ਅਤੇ ਫ਼ਿਲਮ ਟੀਮ਼, ਕਾਸਟ ਤੇ ਕ੍ਰਰੂ ਮੈਂਬਰਾਂ ਦੀ ਸਿਹਤ ਦੇ ਮੱਦੇਨਜ਼ਰ ਇਸ ਸ਼ੂਟਿੰਗ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।
Image from Google
ਐਸ਼ਵਰਿਆ ਰਾਏ ਬੱਚਨ
ਐਸ਼ਵਰਿਆ ਰਾਏ ਬੱਚਨ ਦੀ ਅਗਲੀ ਫ਼ਿਲਮ 'ਪੋਨੀਅਨ ਸੇਲਵਨ' ਦੀ ਸ਼ੂਟਿੰਗ ਜਲਦ ਹੀ ਸ਼ੁਰੂ ਹੋਣੀ ਸੀ, ਪਰ ਕੋਰੋਨਾ ਮਹਾਮਾਰੀ ਕਾਰਨ ਇਹ ਪ੍ਰੋਜੈਕਟ ਲਟਕ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫਿਲਮ ਲਈ ਮਣੀ ਰਤਨਮ ਐਸ਼ਵਰਿਆ ਰਾਏ ਬੱਚਨ ਦੇ ਨਾਲ ਦੋ ਹਫਤਿਆਂ ਲਈ ਐਮਪੀ ਆਉਣ ਵਾਲੇ ਸਨ।
ਵੈਬ ਸੀਰੀਜ਼ ਦੀ ਸ਼ੂਟਿੰਗ ਰੁੱਕੀ
ਮਸ਼ਹੂਰ ਵੈਬ ਸੀਰੀਜ਼ ਪੰਚਾਇਤ ਅਤੇ ਕੋਟਾ ਫੈਕਟਰੀ ਦੇ ਅਗਲੇ ਸੀਜ਼ਨ ਦੀ ਸ਼ੂਟਿੰਗ ਵੀ ਟਲ ਗਈ ਹੈ। ਇਸ ਦੀ ਸ਼ੂਟਿੰਗ ਨੂੰ ਅਣਮਿੱਥੇ ਸਮੇਂ ਲਈ ਰੋਕ ਦਿੱਤਾ ਗਿਆ ਹੈ। ਯੂਪੀ ਦੇ ਵਿੱਚ ਵੀ ਜਾਰੀ ਕਈ ਪ੍ਰੋਜੈਕਟ ਮੁਲਤਵੀ ਕਰ ਦਿੱਤੇ ਗਏ ਹਨ।
Image from Google
ਹੋਰ ਪੜ੍ਹੋ : ਪਹਾੜੀ ਵਾਦੀਆਂ ਨੂੰ ਯਾਦ ਕਰ ਸਾਰਾ ਅਲੀ ਖ਼ਾਨ ਨੇ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ
ਦੱਸ ਦਈਏ ਕਿ ਕੋਰੋਨਾ ਦੇ ਲਗਾਤਾਰ ਵੱਧ ਰਹੇ ਸੰਕਰਮਣ ਦੇ ਕਾਰਨ ਦੇਸ਼ ਦੇ ਕਈ ਸੂਬਿਆਂ ਤੇ ਸ਼ਹਿਰਾਂ ਵਿੱਚ ਨਾਈਟ ਕਰਫਿਊ ਤੇ ਸਖ਼ਤ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਇਸ ਕਾਰਨ ਕੋਰੋਨਾ ਨਾਲ ਹੁਣ ਟੀਵੀ ਜਗਤ ਤੇ ਬਾਲੀਵੁੱਡ ਵੀ ਪ੍ਰਭਾਵਿਤ ਹੋ ਰਿਹਾ ਹੈ। ਮੌਜੂਦਾ ਸਮੇਂ ਵਿੱਚ ਏਕਤਾ ਕਪੂਰ, ਅਰਜੁਨ ਕਪੂਰ, ਰਿਆ ਕਪੂਰ ਸਣੇ ਕਈ ਸੈਲੇਬਸ ਕੋਰੋਨਾ ਪੀੜਤ ਹਨ।