ਇਨ੍ਹਾਂ ਸਬਜ਼ੀਆਂ ਦਾ ਕਰੋ ਸੇਵਨ, ਕੈਂਸਰ ਦੇ ਜ਼ੋਖਮ ਨੂੰ ਘੱਟ ਕਰਦੀਆਂ ਹਨ ਇਹ ਸਬਜ਼ੀਆਂ
Shaminder
December 14th 2020 06:05 PM --
Updated:
December 14th 2020 06:14 PM
ਫਲ ਅਤੇ ਸਬਜ਼ੀਆਂ ਤੁਹਾਨੂੰ ਕੈਂਸਰ ਤੋਂ ਬਚਾ ਸਕਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋ ਸਕਦੀ ਹੈ। ਦਰਅਸਲ ਫਲਾਂ ਅਤੇ ਸਬਜ਼ੀਆਂ ਵਿਚ ਭਰਪੂਰ ਰੇਸ਼ੇ ਹੁੰਦੇ ਹਨ, ਇਸ ਲਈ ਇਨ੍ਹਾਂ ਦਾ ਸੇਵਨ ਕਰਨ ਨਾਲ ਤੁਸੀਂ ਭਾਰ ਘਟਾਉਣ ਦੇ ਨਾਲ-ਨਾਲ ਕੈਂਸਰ ਵਰਗੀਆਂ ਵੱਡੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ। ਇਨ੍ਹਾਂ ਸਬਜ਼ੀਆਂ ਵਿਚ ਕਈ ਕਿਸਮਾਂ ਦੇ ਸ਼ਕਤੀਸ਼ਾਲੀ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ, ਜੋ ਕੈਂਸਰ ਸੈੱਲਾਂ ਨੂੰ ਸਰੀਰ ਵਿਚ ਵਧਣ ਤੋਂ ਰੋਕਦੇ ਹਨ।