ਕੰਗਨਾ ਰਣੌਤ ਦੀ ਨਵੀਂ ਫ਼ਿਲਮ ਐਮਰਜੈਂਸੀ ਨੂੰ ਲੈ ਕੇ ਕਾਂਗਰਸੀਆਂ ਨੇ ਪ੍ਰਗਟਾਇਆ ਰੋਸ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਕਿਸੇ ਨਾਂ ਕਿਸੇ ਕਾਰਨ ਸੁਰਖੀਆਂ ਵਿੱਚ ਰਹਿੰਦੀ ਹੈ। ਕੰਗਨਾ ਹੁਣ ਆਪਣੀ ਨਵੀਂ ਫ਼ਿਲਮ ਐਮਰਜੈਂਸੀ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਗਈ ਹੈ। ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ 'ਤੇ ਫ਼ਿਲਮ ਬਣਾਉਣ ਤੇ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਉਣ ਨੂੰ ਲੈ ਕੇ ਕਾਂਗਰਸੀਆਂ ਨੇ ਕੰਗਨਾ ਰਣੌਤ ਨੂੰ ਘੇਰ ਲਿਆ ਹੈ।
ਦੱਸ ਦਈਏ ਕਿ ਬੀਤੇ ਸਾਲ ਕੰਗਨਾ ਇਸ ਫ਼ਿਲਮ ਨੂੰ ਖ਼ੁਦ ਬਣਾਉਣ ਦਾ ਐਲਾਨ ਕੀਤਾ ਸੀ ਤੇ ਕਿਹਾ ਸੀ ਕਿ ਉਹ ਇੰਦਰਾ ਗਾਂਧੀ ਦਾ ਕਿਰਦਾਰ ਖ਼ੁਦ ਹੀ ਅਦਾ ਕਰੇਗੀ। ਕਿਉਂਕਿ ਉਸ ਤੋਂ ਵਧੀਆ ਇਸ ਕਿਰਦਾਰ ਨੂੰ ਨਾਂ ਤਾਂ ਕੋਈ ਨਿਭਾ ਸਕੇਗਾ ਅਤੇ ਨਾਂ ਹੀ ਇਸ ਉੱਤੇ ਫ਼ਿਲਮ ਬਣਾ ਸਕੇਗਾ।
image From instagram
ਕੰਗਨਾ ਨੇ ਅੱਜ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਫ਼ਿਲਮ ਦੀ ਟੀਮ ਨਾਲ ਪ੍ਰੀ -ਪ੍ਰੋਡਕਸ਼ਨ ਦਾ ਕੰਮ ਜਾਰੀ ਹੋਣ ਦੀ ਜਾਣਕਾਰੀ ਵੀ ਸਾਂਝੀ ਕੀਤੀ ਹੈ। ਇਨ੍ਹਾਂ ਤਸਵੀਰਾਂ ਦੇ ਵਿੱਚ ਕੰਗਨਾ ਰਣੌਤ ਫ਼ਿਲਮ ਟੀਮ ਨਾਲ ਫ਼ਿਲਮ ਦੇ ਕੰਮਾਂ ਬਾਰੇ ਚਰਚਾ ਕਰਦੀ ਹੋਈ ਨਜ਼ਰ ਆ ਰਹੀ ਹੈ।
ਹਾਲਾਂਕਿ ਕਾਂਗਰਸੀ ਕੰਗਨਾ ਵੱਲੋਂ ਇਸ ਫ਼ਿਲਮ ਨੂੰ ਬਣਾਉਣ ਨੂੰ ਲੈ ਕੇ ਨਾਖੁਸ਼ ਵਿਖਾਈ ਦੇ ਰਹੇ ਹਨ। ਉਥੇ ਹੀ ਦੂਜੇ ਪਾਸੇ ਭਾਜਪਾ ਪਾਰਟੀ ਦੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕੰਗਨਾ ਇਹ ਫਿਲਮ ਬਣਾਏਗੀ ਤਾਂ ਕਾਂਗਰਸੀਆਂ ਦਾ ਰਾਜਨੀਤੀ ਦਾ ਧੰਦਾ ਬੰਦ ਹੋ ਜਾਵੇਗਾ, ਕਿਉਂਕਿ ਉਹ ਆਪਣੇ ਬਜ਼ੁਰਗਾਂ ਦੇ ਨਾਂਅ ਉੱਤੇ ਅਜੇ ਤੱਕ ਸਿਆਸਤ ਕਰ ਰਹੇ ਹਨ।
ਦਰਅਸਲ ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੁਆਰਾ 46 ਸਾਲ ਪਹਿਲਾਂ ਦੇਸ਼ 'ਚ ਲਗਾਈ ਗਈ ਐਮਰਜੈਂਸੀ 'ਤੇ ਫਿਲਮ ਬਣਾਉਣ ਜਾ ਰਹੀ ਹੈ।
image From google
ਇਸ ਫ਼ਿਲਮ ਨੂੰ ਲੈ ਕੇ ਕੰਗਨਾ ਦਾ ਕਹਿਣਾ ਹੈ ਕਿ , ਉਹ ਮਹਿਜ਼ ਫ਼ਿਲਮ ਐਮਰਜੈਂਸੀ ਵਿੱਚ ਇੰਦਰਾ ਗਾਂਧੀ ਦਾ ਕਿਰਦਾਰ ਨਿਭਾਏਗੀ, ਸਗੋਂ ਉਹ ਇਸ ਦਾ ਨਿਰਦੇਸ਼ਨ ਵੀ ਖ਼ੁਦ ਕਰੇਗੀ। ਇਸ ਨਾਲ ਉਸ ਨੂੰ ਇੰਦਾਰ ਗਾਂਧੀ ਦਾ ਕਿਰਦਾਰ ਤੇ ਉਨ੍ਹਾਂ ਦੀ ਸਖ਼ਸੀਅਤ ਬਾਰੇ ਨੇੜਿਓ ਜਾਨਣ ਦਾ ਮੌਕਾ ਮਿਲੇਗਾ। ਇਸ ਬਾਰੇ ਹੋਰ ਜਾਨਣ ਲਈ ਉਹ ਅਗਲੇ ਮਹੀਨੇ ਇੰਦਰਾ ਗਾਂਧੀ ਦੀ ਜਨਮ ਭੂਮੀ ਅਤੇ ਕਰਮਭੂਮੀ ਸੰਗਮ ਨਗਰੀ ਪ੍ਰਯਾਗਰਾਜ ਦਾ ਦੌਰਾ ਕਰੇਗੀ।
View this post on Instagram