ਕਾਮੇਡੀਅਨ ਸੁਨੀਲ ਪਾਲ ਨੇ ਡਾਕਟਰਾਂ ਖਿਲਾਫ ਦਿੱਤਾ ਸੀ ਵਿਵਾਦਿਤ ਬਿਆਨ, ਮੁਆਫੀ ਮੰਗ ਕੇ ਛੁਡਾਇਆ ਖਹਿੜਾ

ਕਾਮੇਡੀਅਨ ਸੁਨੀਲ ਪਾਲ ਆਪਣੇ ਬੇਬਾਕ ਬਿਆਨਾਂ ਲਈ ਮਸ਼ਹੂਰ ਹਨ । ਹਾਲ ਹੀ ਵਿੱਚ ਉਹਨਾਂ ਨੇ ਡਾਕਟਰਾਂ ’ਤੇ ਇੱਕ ਬਿਆਨ ਦਿੱਤਾ ਸੀ ਜਿਸ ਨੂੰ ਲੈ ਕੇ ਉਹਨਾਂ ਦੇ ਖਿਲਾਫ ਮਾਮਲਾ ਦਰਜ਼ ਹੋਇਆ ਹੈ । ਉਨ੍ਹਾਂ ਖ਼ਿਲਾਫ਼ ਮੁੰਬਈ ਦੇ ਅੰਧੇਰੀ ਪੁਲਿਸ ਸਟੇਸ਼ਨ ’ਚ ਮਾਮਲਾ ਦਰਜ ਹੋਇਆ ਹੈ। ਐਸੋਸੀਏਸ਼ਨ ਆਫ ਮੈਡੀਕਲ ਕੰਸਲਟੈਂਟਸ ਦੀ ਮੁਖੀ ਡਾ. ਸੁਸ਼ਮਿਤਾ ਭਟਨਾਗਰ ਦੀ ਸ਼ਿਕਾਇਤ ’ਤੇ ਪੁਲਿਸ ਨੇ ਐੱਫਆਈਆਰ ਦਰਜ ਕੀਤੀ ਸੀ।
ਹੋਰ ਪੜ੍ਹੋ :
ਉਥੇ ਹੀ ਹੁਣ ਮਾਮਲੇ ਨੂੰ ਵੱਧਦਾ ਦੇਖ ਕਾਮੇਡੀਅਨ ਸੁਨੀਲ ਪਾਲ ਨੇ ਸੋਸ਼ਲ ਮੀਡੀਆ ’ਤੇ ਡਾਕਟਰਜ਼ ਤੋਂ ਮਾਫੀ ਮੰਗ ਲਈ ਹੈ। ਜਿਸ ਨੂੰ ਲੈ ਕੇ ਸੁਨੀਲ ਪਾਲ ਨੇ ਇਕ ਆਪਣੇ ਫੇਸਬੁੱਕ ਅਕਾਊਂਟ ’ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ’ਚ ਉਨ੍ਹਾਂ ਨੇ ਮਾਫੀ ਮੰਗਦੇ ਹੋਏ ਕਿਹਾ ਹੈ ਕਿ ਇਹ ਗੱਲ ਉਨ੍ਹਾਂ ਨੇ ਹਰ ਡਾਕਟਰ ਲਈ ਨਹੀਂ ਕਹੀ ਸੀ।
ਇਸ ਵੀਡੀਓ ’ਚ ਉਹ ਕਹਿੰਦੇ ਹਨ, ‘ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੰਧੇਰੀ ਪੁਲਿਸ ਸਟੇਸ਼ਨ ’ਚ ਮੇਰੇ ਖ਼ਿਲਾਫ਼ ਇਕ ਐੱਫਆਈਆਰ ਦਰਜ ਹੋਈ ਹੈ।
ਮੈਡੀਕਲ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ ਮੈਂ ਉਨ੍ਹਾਂ ਲਈ, ਡਾਕਟਰਜ਼ ਦੀ ਟੀਮ ਲਈ ਕੁਝ ਬੁਰਾ-ਭਲਾ ਕਿਹਾ ਹੈ। ਪਰ ਮੈਂ ਇਹ ਗੱਲਾਂ ਸਾਰਿਆਂ ਲਈ ਨਹੀਂ ਕਹੀਆਂ ਸਨ, ਆਲੇ-ਦੁਆਲੇ ਦੇ ਵਾਤਾਵਰਨ ਨੂੰ ਦੇਖਦੇ ਹੋਏ ਮੈਂ ਇਹ ਗੱਲਾਂ ਕਹੀਆਂ ਸਨ। ਅੱਜ ਵੀ ਮੇਰੀ ਨਜ਼ਰ ’ਚ ਡਾਕਟਰ ਭਗਵਾਨ ਦਾ ਰੂਪ ਹਨ। ਮੇਰਾ ਦਿਲ ਹਾਲੇ ਵੀ ਇਹ ਕਹਿੰਦਾ ਹੈ ਕਿ ਕੋਈ ਗਲ਼ਤੀ ਹੋਈ ਹੋਵੇ ਜਾਂ ਕਿਸੇ ਦਾ ਦਿਲ ਦੁਖਿਆ ਹੋਵੇ ਤਾਂ ਮੈਂ ਮਾਫੀ ਮੰਗਦਾ ਹਾਂ।