ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੀ ਪਤਨੀ ਨੇ ਸਾਂਝੀ ਕੀਤੀ ਕਾਮੇਡੀਅਨ ਦੀ ਹੈਲਥ ਅਪਡੇਟ, ਕਿਹਾ ਸਿਹਤ ‘ਚ ਹੋ ਰਿਹਾ ਹੈ ਸੁਧਾਰ

By  Shaminder September 6th 2022 04:20 PM

ਕਾਮੇਡੀਅਨ ਰਾਜੂ ਸ਼੍ਰੀਵਾਸਤਵ (Raju Srivastav) ਜੋ ਪਿਛਲੇ ਕਈ ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਹੇ ਹਨ । ਇਨ੍ਹਾਂ ਵਿਚਾਲੇ ਕਈ ਵਾਰ ਉਨ੍ਹਾਂ ਦੇ ਹੋਸ਼ ‘ਚ ਆਉਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ । ਹੁਣ ਉਨ੍ਹਾਂ ਦੀ ਹੈਲਥ ਬਾਰੇ ਉਹਨਾਂ ਦੀ ਪਤਨੀ (Wife)ਨੇ ਜਾਣਕਾਰੀ ਸਾਂਝੀ ਕੀਤੀ ਹੈ ।

Raju Srivastav image From google

ਹੋਰ ਪੜ੍ਹੋ : ਸਮੁੰਦਰ ਕੰਢੇ ਪਾਣੀ ਦੀਆਂ ਛੱਲਾਂ ਦੇ ਨਾਲ ਮਸਤੀ ਕਰਦੇ ਹੋਏ ਬੱਬੂ ਮਾਨ ਨੇ ਆਪਣੀ ਸ਼ਾਇਰੀ ਦੇ ਨਾਲ ਬੰਨਿਆ ਰੰਗ, ਵੇਖੋ ਵੀਡੀਓ

ਕਾਮੇਡੀਅਨ ਦੀ ਸਿਹਤ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਦੀ ਪਤਨੀ ਨੇ ਕਿਹਾ ਹੈ ਕਿ ਉਹ ਹੁਣ ਆਪਣੇ ਹੱਥਾਂ ਪੈਰਾਂ ਨੂੰ ਹਿਲਾਉਣ ਯੋਗ ਹੋ ਚੁੱਕਿਆ ਹੈ ।ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਰਾਜੂ ਸ਼੍ਰੀਵਾਸਤਵ ਦਿੱਲੀ ਦੇ ਏਮਸ ‘ਚ ਜ਼ਿੰਦਗੀ ਅਤੇ ਮੌਤ ਵਿਚਾਲੇ ਜੂਝ ਰਿਹਾ ਹੈ ।

Raju Srivastav- image From instagram

ਹੋਰ ਪੜ੍ਹੋ : ਰੇਸ਼ਮ ਸਿੰਘ ਅਨਮੋਲ ਨੇ ਅਰਸ਼ਦੀਪ ਦੀ ਕਾਬਲੀਅਤ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਦਿੱਤਾ ਜਵਾਬ, ਕਿਹਾ ‘ਅਰਸ਼ਦੀਪ ਸਿੰਘ ਸਾਡਾ ਮਾਣ ਹੈ’

ਉਸ ਨੂੰ ਦਿਲ ਦਾ ਦੌਰਾ ਉਸ ਵੇਲੇ ਪਿਆ ਸੀ, ਜਦੋਂ ਉਹ ਜਿੰਮ ‘ਚ ਵਰਕ ਆਊਟ ਕਰ ਰਿਹਾ ਸੀ । ਇਸੇ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਬੇਹੋਸ਼ ਹੋ ਗਿਆ ।ਉਸ ਤੋਂ ਬਾਅਦ ਉਸ ਨੂੰ ਹੋਸ਼ ਨਹੀਂ ਆਈ । ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਦੇ ਵੱਲੋਂ ਉਨ੍ਹਾਂ ਦੀ ਜਲਦ ਸਿਹਤਯਾਬੀ ਦੇ ਲਈ ਅਰਦਾਸ ਕੀਤੀ ਜਾ ਰਹੀ ਹੈ ।

Raju-Srivastav Image Source: Twitter

ਰਾਜੂ ਸ਼੍ਰੀਵਾਸਤਵ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਲਾਫਟਰ ਚੈਲੇਂਜ ਦੇ ਨਾਲ ਕੀਤੀ ਸੀ ।ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਕਾਮੇਡੀ ਫ਼ਿਲਮਾਂ ‘ਚ ਵੀ ਕੰਮ ਕੀਤਾ ਅਤੇ ਆਪਣੀ ਕਾਮੇਡੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ।

 

Related Post