ਗਰਮੀਆਂ ‘ਚ ਠੰਢਾ ਪਾਣੀ ਸਰੀਰ ਨੂੰ ਪਹੁੰਚਾ ਸਕਦਾ ਹੈ ਨੁਕਸਾਨ

By  Shaminder May 11th 2022 06:39 PM

ਗਰਮੀਆਂ ‘ਚ ਅਕਸਰ ਅਸੀਂ ਠੰਡੇ ਪਾਣੀ (Cold Water)  ਦਾ ਇਸਤੇਮਾਲ ਕਰਦੇ ਹਾਂ । ਕਿਉਂਕਿ ਗਰਮੀ ਦੇ ਕਾਰਨ ਸਰੀਰ ਨੂੰ ਠੰਡਕ ਪਹੁੰਚਾਉਣ ਦੇ ਲਈ ਅਸੀਂ ਠੰਡੀਆਂ ਚੀਜ਼ਾਂ ਦਾ ਇਸਤੇਮਾਲ ਧੜੱਲੇ ਦੇ ਨਾਲ ਕਰਦੇ ਹਾਂ ।ਪਰ ਗਰਮੀਆਂ ‘ਚ ਜ਼ਿਆਦਾ ਠੰਡਾ ਪਾਣੀ ਪੀਣ ਦੇ ਨਾਲ ਸਰੀਰ ਨੂੰ ਕਈ ਨੁਕਸਾਨ ਹੋ ਸਕਦੇ ਹਨ । ਕਿਉਂਕਿ ਫਰਿੱਜ ‘ਚ ਰੱਖਿਆ ਪਾਣੀ ਕੁਦਰਤੀ ਤੌਰ ‘ਤੇ ਠੰਢਾ ਨਹੀਂ ਹੁੰਦਾ ਅਤੇ ਜਿਸ ਨੂੰ ਸਾਡਾ ਸਰੀਰ ਬਰਦਾਸ਼ਤ ਨਹੀਂ ਕਰ ਸਕਦਾ ।

Cold-Water,,. image From google

ਹੋਰ ਪੜ੍ਹੋ : ਜੇਕਰ ਤੁਸੀਂ ਵੀ ਚਾਹ ਪੀਣ ਦੇ ਹੋ ਸ਼ੌਕੀਨ ਤਾਂ ਇੰਝ ਪਤਾ ਕਰੋ ਚਾਹਪੱਤੀ ‘ਚ ਮਿਲਾਵਟ

 

ਇਸ ਤੋਂ ਇਲਾਵਾ ਖਾਣੇ ਤੋਂ ਬਾਅਦ ਜੇ ਅਸੀਂ ਠੰਢਾ ਪਾਣੀ ਪੀਂਦੇ ਹਾਂ ਤਾਂ ਇਸ ਦੇ ਨਾਲ ਸਾਨੂੰ ਭੋਜਨ ਪਚਾਉਣ ‘ਚ ਪ੍ਰੇਸ਼ਾਨੀ ਹੋ ਸਕਦੀ ਹੈ । ਇਸ ਤੋਂ ਇਲਾਵਾ ਜੇ ਤੁਸੀਂ ਮੋਟਾਪਾ ਘਟਾਉਣ ਦੇ ਇੱਛੁਕ ਹੋ ਤਾਂ ਇਹ ਤੁਹਾਡੀਆਂ ਉਮੀਦਾਂ ‘ਤੇ ਪਾਣੀ ਫੇਰ ਸਕਦਾ ਹੈ ।ਕਿਉਂਕਿ ਇਹ ਚਰਬੀ ਘਟਾਉਣ ਦੀ ਬਜਾਏ ਉਸ ਨੂੰ ਸਖਤ ਬਣਾਉਂਦਾ ਹੈ । ਇਹੀ ਕਾਰਨ ਹੈ ਕਿ ਮੋਟਾਪਾ ਘਟਾਉਣ ਦੇ ਚਾਹਵਾਨਾਂ ਨੂੰ ਗਰਮ ਜਾਂ ਫਿਰ ਕੋਸਾ ਪਾਣੀ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ ।

cold-water-,,, image From google

ਹੋਰ ਪੜ੍ਹੋ : ਮਨੀਂ ਲਾਡਰਿੰਗ ਮਾਮਲਾ: ਜੈਕਲੀਨ ਫਰਨਾਂਡੀਜ਼ ਨੇ ਦਿੱਲੀ ਹਾਈਕੋਰਟ ‘ਚ ਪਟੀਸ਼ਨ ਪਾ ਮੰਗੀ ਵਿਦੇਸ਼ ਜਾਣ ਦੀ ਇਜਾਜ਼ਤ

 

ਠੰਢੇ ਪਾਣੀ ਦੇ ਕਾਰਨ ਸਰੀਰ ਨੂੰ ਹੋਰ ਵੀ ਕਈ ਨੁਕਸਾਨ ਹੋ ਸਕਦੇ ਹਨ । ਠੰਢੇ ਪਾਣੀ ਦੇ ਨਾਲ ਅੰਤੜੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ ਅਤੇ ਜੇ ਅੰਤੜੀਆਂ ਠੀਕ ਤਰ੍ਹਾਂ ਕੰਮ ਨਹੀਂ ਕਰਨਗੀਆਂ ਤਾਂ ਤੁਹਾਨੂੰ ਕਬਜ਼ ਦੀ ਸ਼ਿਕਾਇਤ ਹੋ ਸਕਦੀ ਹੈ । ਇਸ ਤੋਂ ਠੰਢੇ ਪਾਣੀ ਦੇ ਨਾਲ ਤੁਹਾਨੂੰ ਗਲੇ ਦੇ ਦਰਦ ਦੀ ਸ਼ਿਕਾਇਤ ਵੀ ਹੋ ਸਕਦੀ ਹੈ ।

Drinking-Cold-Water,,,-

ਜੇ ਤੁਸੀਂ ਗਰਮੀਆਂ ‘ਚ ਠੰਢਾ ਪਾਣੀ ਪੀਣਾ ਚਾਹੁੰਦੇ ਤਾਂ ਕੁਦਰਤੀ ਤਰੀਕੇ ਦੇ ਨਾਲ ਠੰਢਾ ਹੋਇਆ ਪਾਣੀ ਪੀ ਸਕਦੇ ਹੋ । ਤੁਸੀਂ ਘੜੇ ਦੇ ਪਾਣੀ ਦਾ ਇਸਤੇਮਾਲ ਕਰ ਸਕਦੇ ਹੋ । ਜੋ ਕਈ ਗੁਣਾਂ ਦੇ ਨਾਲ ਭਰਪੂਰ ਵੀ ਹੁੰਦਾ ਹੈ ਅਤੇ ਸਰੀਰ ਨੂੰ ਕਈ ਲਾਭ ਵੀ ਇਸ ਪਾਣੀ ਦੇ ਨਾਲ ਸਰੀਰ ਨੂੰ ਮਿਲਦੇ ਹਨ ।

 

Related Post