ਪੰਜਾਬ ਦੇ ਸੀਐੱਮ ਭਗਵੰਤ ਮਾਨ ਦਾ ਦੂਜਾ ਵਿਆਹ ਹੋ ਗਿਆ ਹੈ। ਜਿਸ ਕਰਕੇ ਭਗਵੰਤ ਮਾਨ ਸੁਰਖੀਆਂ ‘ਚ ਬਣੇ ਹੋਏ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਹੋਏ ਤਲਾਕ ਤੋਂ 7 ਸਾਲ ਬਾਅਦ ਦੂਜਾ ਵਿਆਹ ਕਰਵਾਇਆ ਹੈ। ਸੋਸ਼ਲ ਮੀਡੀਆ ਉੱਤੇ ਭਗਵੰਤ ਮਾਨ ਦੀਆਂ ਪਹਿਲੀ ਪਤਨੀ ਦੇ ਨਾਲ ਦੀਆਂ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।
ਹੋਰ ਪੜ੍ਹੋ : ਪੰਜਾਬੀਆਂ ਲਈ ਚੰਗੀ ਖਬਰ, ਟੋਰਾਂਟੋ ਪ੍ਰਸ਼ਾਸਨ ਨੇ ਆਪਣੇ ਸੁਰੱਖਿਆ ਗਾਰਡਾਂ ਲਈ ਕਲੀਨ ਸ਼ੇਵ ਲਾਜ਼ਮੀ ਆਦੇਸ਼ ਲਈ ਮੰਗੀ ਮੁਆਫ਼ੀ, ਸਿੱਖ ਗਾਰਡ ਕੀਤੇ ਗਏ ਬਹਾਲ
ਭਗਵੰਤ ਮਾਨ ਦਾ ਸਾਲ 2015 ਵਿੱਚ ਆਪਣੀ ਪਹਿਲੀ ਪਤਨੀ ਨਾਲ ਤਲਾਕ ਹੋ ਗਿਆ ਸੀ। ਪਹਿਲੇ ਵਿਆਹ ਤੋਂ ਭਗਵੰਤ ਮਾਨ ਦਾ ਇੱਕ ਬੇਟਾ ਅਤੇ ਬੇਟੀ ਹੈ । ਤਲਾਕ ਤੋਂ ਬਾਅਦ ਉਨ੍ਹਾਂ ਦੀ ਪਤਨੀ ਆਪਣੇ ਬੱਚਿਆਂ ਨੂੰ ਆਪਣੇ ਨਾਲ ਅਮਰੀਕਾ ਲੈ ਗਈ ਸੀ। ਦੱਸ ਦਈਏ ਭਗਵੰਤ ਮਾਨ ਦੇ ਦੋਵੇਂ ਬੱਚੇ ਉਨ੍ਹਾਂ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਖ਼ਾਸ ਤੌਰ 'ਤੇ ਅਮਰੀਕਾ ਤੋਂ ਪੰਜਾਬ ਪਹੁੰਚੇ ਸਨ।
Image Source: Twitter
ਦੱਸ ਦਈਏ ਭਗਵੰਤ ਮਾਨ ਦੀ ਦੂਜੀ ਪਤਨੀ ਗੁਰਪ੍ਰੀਤ ਕੌਰ ਜੋ ਕਿ ਪੇਸ਼ ਤੋਂ ਡਾਕਟਰ ਹੈ। ਗੁਰਪ੍ਰੀਤ ਕੌਰ ਦਾ ਪਿੰਡ ਕੁਰੂਕਸ਼ੇਤਰ ਦੇ ਪਿਹੋਵਾ ਕਸਬੇ ਦਾ ਮਦਨਪੁਰ ਹੈ। ਗੁਰਪ੍ਰੀਤ ਕੌਰ ਦੀਆਂ ਦੋ ਹੋਰ ਭੈਣਾਂ ਵੀ ਹਨ ਜੋ ਵਿਦੇਸ਼ ਵਿੱਚ ਰਹਿੰਦੀਆਂ ਹਨ। ਗੁਰਪ੍ਰੀਤ ਕੌਰ ਆਪਣੀ ਤਿੰਨੋਂ ਭੈਣਾਂ 'ਚ ਸਭ ਤੋਂ ਛੋਟੀ ਹੈ। ਸੋਸ਼ਲ ਮੀਡੀਆ ਉੱਤੇ ਡਾ.ਗੁਰਪ੍ਰੀਤ ਕੌਰ ਦੀ ਤਸਵੀਰ ਖੂਬ ਵਾਇਰਲ ਹੋ ਰਹੀਆਂ ਹਨ।
ਸਿਆਸਤ ‘ਚ ਆਉਣ ਤੋਂ ਪਹਿਲਾਂ ਭਗਵੰਤ ਮਾਨ ਨੇ ਕਮੇਡੀਅਨ ਵਜੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ, ਜਿਸ ‘ਚ ਉਨ੍ਹਾਂ ਨੇ ਖੂਬ ਵਾਹ ਵਾਹੀ ਖੱਟੀ। ਉਨ੍ਹਾਂ ਨੇ ਕਮੇਡੀਅਨ ਦੇ ਰੂਪ ਵਿੱਚ ਬਹੁਤ ਨਾਮ ਕਮਾਇਆ। ਉਨ੍ਹਾਂ ਦਾ ਜੁਗਨੂੰ ਨਾਂ ਦੇ ਕਿਰਦਾਰ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ, ਅੱਜ ਵੀ ਉਨ੍ਹਾਂ ਦਾ ਇਹ ਕਿਰਦਾਰ ਦਰਸ਼ਕਾਂ ਦੇ ਜ਼ਹਿਨ ‘ਚ ਤਾਜ਼ਾ ਹੈ। ਸੋਸ਼ਲ ਮੀਡੀਆ ਉੱਤੇ ਸਿਆਸੀ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਪੋਸਟਾਂ ਪਾ ਕੇ ਭਗਵੰਤ ਮਾਨ ਨੂੰ ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ।