ਜਾਣੋ ਕਿੰਝ ਰਿਹਾ ਰਕੁਲ ਪ੍ਰੀਤ ਸਿੰਘ ਤੇ ਸੁਮਿਤ ਵਿਆਸ ਸਟਾਰਰ ਫ਼ਿਲਮ 'ਛੱਤਰੀਵਾਲੀ' ਦਾ ਰਿਵਿਊ, ਦਰਸ਼ਕਾਂ ਦੀ ਕੀ ਹੈ ਰਾਏ

By  Pushp Raj January 20th 2023 12:20 PM -- Updated: January 20th 2023 12:31 PM

Chhatriwali Review: ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀ ਫ਼ਿਲਮ 'ਛੱਤਰੀਵਾਲੀ' OTT ਪਲੇਟਫਾਰਮ ZEE5 'ਤੇ ਰਿਲੀਜ਼ ਹੋ ਗਈ ਹੈ। ਅਜਿਹੇ 'ਚ ਅਸੀਂ ਤੁਹਾਨੂੰ ਇਸ ਸ਼ਾਨਦਾਰ ਫ਼ਿਲਮ ਦਾ ਰਿਵਿਊ ਦੱਸਣ ਜਾ ਰਹੇ ਹਾਂ ਕਿ ਤੁਹਾਨੂੰ ਇਹ ਫ਼ਿਲਮ ਦੇਖਣੀ ਚਾਹੀਦੀ ਹੈ ਜਾਂ ਨਹੀਂ।

image source Instagram

ਜੇਕਰ ਅਦਾਕਾਰਾ ਰਕੁਲ ਪ੍ਰੀਤ ਸਿੰਘ ਦੀ ਫ਼ਿਲਮ 'ਛੱਤਰੀਵਾਲੀ' ਦੀ ਗੱਲ ਕੀਤੀ ਜਾਵੇ ਤਾਂ ਇਸ ਵਿੱਚ ਅਦਾਕਾਰਾ ਨੇ ਆਪਣੀ ਸੁਭਾਵਿਕ ਤੇ ਸਹਿਜ਼ ਅਦਾਕਾਰੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਹ ਫ਼ਿਲਮ ਇੱਕ ਮਹੱਤਵਪੂਰਨ ਵਿਸ਼ੇ, ਸੈਕਸ ਐਜੂਕੇਸ਼ਨ 'ਤੇ ਬਣੀ ਇੱਕ ਬਿਹਤਰੀਨ ਫ਼ਿਲਮ ਹੈ।ਦੇਖਿਆ ਜਾਵੇ ਤਾਂ ਫ਼ਿਲਮ 'ਛੱਤਰੀਵਾਲੀ' ਦੇਸ਼ 'ਚ ਸੈਕਸ ਐਜੂਕੇਸ਼ਨ ਦੀ ਕਮੀ ਨਾਲ ਜੂਝ ਰਹੇ ਬੱਚਿਆਂ ਲਈ ਅਜਿਹਾ ਸਬਕ ਹੈ, ਜਿਸ ਨੂੰ ਹਰ ਸਕੂਲ 'ਚ ਪੜ੍ਹਾਉਣਾ ਲਾਜ਼ਮੀ ਹੈ, ਪਰ ਬਹੁਤ ਘੱਟ ਲੋਕ ਇਸ ਨੂੰ ਪੜ੍ਹਾਉਣਾ ਚਾਹੁੰਦੇ ਹਨ।

ਫ਼ਿਲਮ ਦੀ ਸ਼ੁਰੂਆਤ ਹਾਲ ਹੀ 'ਚ ਆਈ ਫ਼ਿਲਮ 'ਜਨਹਿਤ ਮੇਂ ਜਾਰੀ' ਦੀ ਤਰਜ਼ 'ਤੇ ਹੁੰਦੀ ਹੈ। ਸ਼ੁਰੂ ਵਿੱਚ, ਅਜਿਹਾ ਲਗਦਾ ਹੈ ਕਿ ਇਹ ਉਸੇ ਕਹਾਣੀ 'ਤੇ ਆਧਾਰਿਤ ਇੱਕ ਹੋਰ ਫ਼ਿਲਮ ਹੈ, ਪਰ ਫ਼ਿਲਮ ਦੀ ਲੇਖਕ ਜੋੜੀ ਸੰਚਿਤ ਗੁਪਤਾ ਅਤੇ ਪ੍ਰਿਯਾਦਰਸ਼ੀ ਸ਼੍ਰੀਵਾਸਤਵ ਜਲਦੀ ਹੀ ਦੂਜੇ ਗੀਅਰ ਵਿੱਚ ਕਿੱਕ ਕਰ ਰਹੇ ਹਨ। ਉੱਤਰੀ ਭਾਰਤ ਵਿੱਚ ਪ੍ਰਚਲਿਤ ਮੁਹਾਵਰਿਆਂ ਨੂੰ ਆਪਣੇ ਸੰਵਾਦਾਂ ਵਿੱਚ ਸ਼ਾਮਲ ਕਰਦੇ ਹੋਏ, ਲੇਖਕ ਜੋੜੀ ਜਲਦੀ ਹੀ ਕਹਾਣੀ ਦੀ ਨਾਇਕਾ ਸਾਨਿਆ ਲਈ ਰਾਹ ਤੈਅ ਕਰਦੀ ਹੈ।

ਫ਼ਿਲਮ ਦਾ ਵਿਸ਼ਾ

ਸਾਡਾ ਸਮਾਜ ਔਰਤ ਪੱਖੀ ਵਿਸ਼ਿਆਂ 'ਤੇ ਖੁੱਲ੍ਹ ਕੇ ਗੱਲ ਨਹੀਂ ਕਰਦਾ। ਸ਼ਹਿਰ ਚਾਹੇ ਕੋਈ ਵੀ ਹੋਵੇ, ਪਿੰਡ ਦੀ ਮਾਨਸਿਕਤਾ ਅੱਜ ਵੀ ਉਹੀ ਹੈ ਕਿ ਘਰ ਵਿੱਚ ਔਰਤਾਂ ਦੀ ਸਿਹਤ ਨੂੰ ਪਹਿਲ ਨਹੀਂ ਦਿੱਤੀ ਜਾਂਦੀ ਹੈ ਅਤੇ, ਇਹ ਸ਼ਾਇਦ ਇਸ ਲਈ ਹੈ ਕਿਉਂਕਿ ਔਰਤਾਂ ਵੀ ਅਜਿਹੇ ਮੌਕਿਆਂ 'ਤੇ ਆਪਣੇ ਆਪ ਨੂੰ ਕਮਜ਼ੋਰ ਪਾਉਂਦੀਆਂ ਹਨ। ਹਰ ਮਹੀਨੇ ਮਹਾਵਾਰੀ ਦੇ ਦਿਨਾਂ 'ਚ ਉਹ ਆਪਣੀਆਂ ਤਕਲੀਫਾਂ ਨੂੰ ਦੂਜਿਆਂ ਤੋਂ ਲੁੱਕਾ ਕੇ ਰੱਖਦੀਆਂ ਹਨ। ਉਹ ਆਪਣੇ ਪਤੀ ਤੇ ਬੱਚਿਆਂ ਨੂੰ ਖੁੱਲ੍ਹ ਕੇ ਨਹੀਂ ਦੱਸਦੀ।

image source Instagram

ਜਦੋਂ ਬੱਚੇ ਬਾਲਗ ਹੋ ਰਹੇ ਹੁੰਦੇ ਹਨ ਤਾਂ ਉਨ੍ਹਾਂ ਵਿੱਚ ਹੋਣ ਵਾਲੀਆਂ ਸਰੀਰਕ ਤਬਦੀਲੀਆਂ ਉਨ੍ਹਾਂ ਵਿੱਚ ਉਤਸੁਕਤਾ ਪੈਦਾ ਕਰਦੀਆਂ ਹਨ। ਉਹ ਜਾਣਨਾ ਚਾਹੁੰਦਾ ਹੈ ਕਿ ਉਹ ਕੀ ਮਹਿਸੂਸ ਕਰ ਰਿਹਾ ਹੈ। ਜੀਵ-ਵਿਗਿਆਨ ਪੜ੍ਹਾਉਣ ਵਾਲੇ ਅਧਿਆਪਕ ਵੀ ਜਨਣ ਅੰਗਾਂ ਦਾ ਪਾਠ ਪੜ੍ਹਾ ਕੇ ਦੂਰ ਹੋ ਜਾਂਦੇ ਹਨ। ਫ਼ਿਲਮ 'ਛੱਤਰੀਵਾਲੀ' ਦੀ ਖਾਸੀਅਤ ਇਹ ਹੈ ਕਿ ਇਹ ਮਹਿਜ਼ ਕੰਡੋਮ ਦੀ ਵਰਤੋਂ ਕਰਨ ਦੀ ਲੋੜੀ ਬਾਰੇ ਹੀ ਗੱਲ ਨਹੀਂ ਕਰਦੀ, ਸਗੋਂ ਸਮੱਸਿਆ ਨੂੰ ਜੜ੍ਹ ਤੋਂ ਫੜਦੀ ਹੈ ਅਤੇ ਅੰਤ ਤੱਕ ਇਸ 'ਤੇ ਬਣੀ ਰਹਿੰਦੀ ਹੈ।

ਫ਼ਿਲਮ ਦੀ ਕਹਾਣੀ

ਫ਼ਿਲਮ ਦੀ ਕਹਾਣੀ ਸਾਨਿਆ ਯਾਨੀ ਰਕੁਲ ਪ੍ਰੀਤ ਸਿੰਘ ਦੀ ਕਹਾਣੀ ਹੈ, ਜੋ ਕੈਮਿਸਟਰੀ ਦੀ ਟਿਊਸ਼ਨ ਪੜ੍ਹਾਉਂਦੀ ਹੈ ਅਤੇ ਨੌਕਰੀ ਲੱਭ ਰਹੀ ਹੈ। ਕਾਫੀ ਕੋਸ਼ਿਸ਼ਾਂ ਤੋਂ ਬਾਅਦ ਉਸ ਨੂੰ ਕੰਡੋਮ ਟੈਸਟਰ ਦੀ ਨੌਕਰੀ ਮਿਲ ਜਾਂਦੀ ਹੈ। ਕੰਡੋਮ ਟੈਸਟਰ ਦਾ ਅਰਥ ਹੈ ਕੰਡੋਮ ਬਣਾਉਣ ਵਾਲੀ ਫੈਕਟਰੀ ਵਿੱਚ ਕੁਆਲਿਟੀ ਕੰਟਰੋਲ ਹੈਡ। ਪਹਿਲਾਂ ਤਾਂ ਉਹ ਇਸ ਕੰਮ ਲਈ ਨਾਂਹ ਕਰ ਦਿੰਦੀ ਹੈ ਪਰ ਫਿਰ ਮਜਬੂਰੀ ਦੇ ਚੱਲਦੇ ਉਹ ਇਹ ਕੰਮ ਕਰਨ ਲਈ ਮੰਨ ਜਾਂਦੀ ਹੈ। ਸਾਨਿਆ ਆਪਣੀ ਨੌਕਰੀ ਬਾਰੇ ਕਿਸੇ ਨੂੰ ਨਹੀਂ ਦੱਸਦੀ। ਕਾਰਨ ਇੱਕੋ ਹੈ - ਕੰਡੋਮ । ਫਿਰ ਸਾਨਿਆ ਵਿਆਹ ਤੋਂ ਬਾਅਦ ਆਪਣੇ ਪਤੀ ਰਿਸ਼ੀ ਕਾਲੜਾ ਯਾਨੀ ਸੁਮਿਤ ਵਿਆਸ ਨੂੰ ਸੱਚ ਦੱਸਦੀ ਹੈ। ਉਹ ਇਸ ਪਾਬੰਦੀ ਨਾਲ ਕਿਵੇਂ ਲੜਦੀ ਹੈ? ਉਹ ਇਸ ਨੂੰ ਇੱਕ ਮੁਹਿੰਮ ਕਿਵੇਂ ਬਣਾਉਂਦੀ ਹੈ। ਉਹ ਸਕੂਲ ਵਿੱਚ ਇਸ ਵਿਸ਼ੇ ਬਾਰੇ ਗੱਲ ਕਰਨ ਲਈ ਇੱਕ ਮੁਹਿੰਮ ਕਿਵੇਂ ਚਲਾਉਂਦੀ ਹੈ। ਇਸ ਦੇ ਲਈ ਤੁਹਾਨੂੰ ਇਸ ਫ਼ਿਲਮ ਨੂੰ OTT ਪਲੇਟਫਾਰਮ 'ਤੇ ਦੇਖਣਾ ਚਾਹੀਦਾ ਹੈ।

image source Instagram

ਐਕਟਿੰਗ

ਫ਼ਿਲਮ 'ਚ ਲੀਡ ਰੋਲ ਨਿਭਾਉਣ ਵਾਲੀ ਸਾਨਿਆ ਦੇ ਕਿਰਦਾਰ ਵਿੱਚ ਰਕੁਲ ਪ੍ਰੀਤ ਸਿੰਘ ਨੇ ਜ਼ਬਰਦਸਤ ਕੰਮ ਕੀਤਾ ਹੈ। ਰਕੁਲ ਇਸ ਫ਼ਿਲਮ ਦੀ ਹੀਰੋ ਹੈ। ਰਕੁਲ ਨੇ ਜਿਸ ਆਸਾਨੀ ਨਾਲ ਇਹ ਕਿਰਦਾਰ ਨਿਭਾਇਆ ਹੈ, ਉਸ ਲਈ ਉਸ ਦੀ ਤਾਰੀਫ ਹੋ ਰਹੀ ਹੈ। ਰਕੁਲ ਨੂੰ ਦੇਖ ਕੇ ਸਮਝ ਆਉਂਦਾ ਹੈ ਕਿ ਬੋਲਡ ਵਿਸ਼ੇ ਅਤੇ ਬੋਲਡ ਕਿਰਦਾਰ ਨੂੰ ਕਿਵੇਂ ਨਿਭਾਇਆ ਜਾ ਸਕਦਾ ਹੈ। ਅਭਿਨੇਤਾ ਸੁਮਿਤ ਵਿਆਸ ਨੇ ਰਕੁਲ ਦੇ ਪਤੀ ਦੀ ਭੂਮਿਕਾ ਵਿੱਚ ਵਧੀਆ ਕੰਮ ਕੀਤਾ ਹੈ। ਕਹਾਣੀ ਮੁਤਾਬਕ ਸੁਮਿਤ ਇਸ ਕਿਰਦਾਰ ਵਿੱਚ ਪੂਰੀ ਤਰ੍ਹਾਂ ਫਿੱਟ ਬੈਠਦਾ ਹੈ। ਦੂਜੇ ਪਾਸੇ, ਰਾਜੇਸ਼ ਤੇਲੰਗ ਨੇ ਰਕੁਲ ਦੀ ਭਾਬੀ ਦੀ ਭੂਮਿਕਾ ਵਿੱਚ ਵਧੀਆ ਕੰਮ ਕੀਤਾ ਹੈ। ਇਸ ਤੋਂ ਇਲਾਵਾ ਕੰਡੋਮ ਪਲਾਂਟ ਦੇ ਮਾਲਕ ਦੇ ਕਿਰਦਾਰ ਵਿੱਚ ਸਤੀਸ਼ ਕੌਸ਼ਿਕ ਦਾ ਕੰਮ ਵੀ ਸ਼ਾਨਦਾਰ ਹੈ।

ਫ਼ਿਲਮ ਵੱਲੋਂ ਦਿੱਤਾ ਗਿਆ ਸੰਦੇਸ਼

ਇਹ ਇੱਕ ਅਜਿਹੀ ਫ਼ਿਲਮ ਹੈ ਜੋ ਮਹੱਤਵਪੂਰਨ ਹੈ, ਜੋ ਸਸਤੇ ਡਾਇਲਾਗਸ ਤੋਂ ਬਿਨਾਂ ਵੀ ਸੈਕਸ ਅਤੇ ਕੰਡੋਮ ਬਾਰੇ ਗੱਲ ਕਰਦੀ ਹੈ। ਜੋ ਦੱਸਦੀ ਹੈ ਕਿ ਸਕੂਲ ਵਿੱਚ ਬੱਚਿਆਂ ਨੂੰ ਸੈਕਸ ਐਜੂਕੇਸ਼ਨ ਦੇਣਾ ਜ਼ਰੂਰੀ ਹੈ। ਇਹ ਫ਼ਿਲਮ ਦੱਸਦੀ ਹੈ ਕਿ ਕੰਡੋਮ ਕਿਉਂ ਜ਼ਰੂਰੀ ਹਨ। ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਅਤੇ ਬੱਚਿਆਂ ਨੂੰ ਵੀ ਦਿਖਾਉਣੀ ਚਾਹੀਦੀ ਹੈ ਕਿਉਂਕਿ ਅਜਿਹੀਆਂ ਫ਼ਿਲਮਾਂ ਉਨ੍ਹਾਂ ਦੇ ਵਿਕਾਸ ਲਈ ਸਹਾਇਕ ਸਾਬਿਤ ਹੁੰਦੀਆਂ ਹਨ।

image source Instagram

ਹੋਰ ਪੜ੍ਹੋ: ਸੈਰੋਗੇਸੀ ਰਾਹੀਂ ਮਾਂ ਬਣਨ 'ਤੇ ਪ੍ਰਿਯੰਕਾ ਚੋਪੜਾ ਨੇ ਤੋੜੀ ਚੁੱਪੀ, ਦੱਸਿਆ ਕਿਉਂ ਚੁਣਨਾ ਪਿਆ ਇਹ ਰਾਹ

ਫ਼ਿਲਮ ਦੀ ਰੇਟਿੰਗ

ਫ਼ਿਲਮ 'ਛੱਤਰੀਵਾਲੀ' ਅਜਿਹੀ ਫ਼ਿਲਮ ਹੈ ਜਿਸ ਨੂੰ ਕਿਸ਼ੋਰ ਉਮਰ ਦੇ ਬੱਚਿਆਂ ਨੂੰ ਜ਼ਰੂਰ ਦੇਖਣਾ ਚਾਹੀਦਾ ਹੈ ਅਤੇ ਜੇਕਰ ਸੰਭਵ ਹੋਵੇ ਤਾਂ ਸੂਬਾ ਸਰਕਾਰਾਂ ਨੂੰ ਇਸ ਫ਼ਿਲਮ ਨੂੰ ਸਾਰੇ ਹਾਈ ਸਕੂਲਾਂ ਵਿੱਚ ਮੁਫਤ ਦਿਖਾਉਣ ਲਈ ਪਹਿਲ ਕਰਨੀ ਚਾਹੀਦੀ ਹੈ। ਫ਼ਿਲਮ ਕ੍ਰਿਟਿਕਸ ਵੱਲੋਂ ਇਸ ਫ਼ਿਲਮ ਨੂੰ 5 ਵਿੱਚੋਂ 4 ਰੇਟਿੰਗ ਦਿੱਤੀ ਗਈ ਹੈ ਤੇ ਉਨ੍ਹਾਂ ਨੇ ਇਸ ਨੂੰ ਇੱਕ ਪ੍ਰਭਾਵਸ਼ਾਲੀ ਫ਼ਿਲਮ ਦੱਸਿਆ ਹੈ।

Related Post