ਕਰਨ ਔਜਲਾ ਦੀ ਮਿਊਜ਼ਿਕ ਐਲਬਮ ‘BTFU’ ਦੀ ਇੱਕ ਹੋਰ ਇੰਟਰੋ ਰਿਲੀਜ਼, ਜਾਣੋ ਇਸ ਵਾਰ ਕੀ ਹੈ ਖ਼ਾਸ ਇਸ ਐਲਬਮ ‘ਚ

By  Lajwinder kaur September 2nd 2021 01:57 PM -- Updated: September 2nd 2021 02:01 PM

ਗਾਇਕ ਕਰਨ ਔਜਲਾ Karan Aujla ਜੋ ਕਿ ਆਪਣੀ ਮਿਊਜ਼ਿਕ ਐਲਬਮ B.T.F.U ਕਰਕੇ ਖੂਬ ਚਰਚਾ ‘ਚ ਬਣੇ ਹੋਏ ਨੇ। ਪ੍ਰਸ਼ੰਸਕ ਵੀ ਇਸ ਮਿਊਜ਼ਿਕ ਐਲਬਮ ਨੂੰ ਲੈ ਕੇ ਕਾਫੀ ਉਤਸੁਕ ਨੇ। ਜਿਸਦੇ ਚੱਲਦੇ ਐਲਬਮ ਦੀ ਦੂਜੀ ਇੰਟਰੋ ਵੀਡੀਓ ਰਿਲੀਜ਼ ਕੀਤੀ ਹੈ ਜਿਸ ਦਾ ਨਾਂਅ ਹੈ Vibe Checkਹੈ।

ਹੋਰ ਪੜ੍ਹੋ : ਗਾਇਕ ਹਰਭਜਨ ਮਾਨ ਨੇ ਆਪਣੇ ਛੋਟੇ ਪੁੱਤ ਦੇ ਨਾਲ ਸਾਂਝੀ ਕੀਤੀ ਵੀਡੀਓ, ਪਿਓ-ਪੁੱਤ ਏਅਰਪੋਰਟ ਉੱਤੇ ਆਏ ਨਜ਼ਰ

karan aujla new inter of his music album btfu image source-youtube

‘ਕੋਈ ਕਹਿੰਦਾ ਫੁਕਰੇ ਆਂ, ਕੋਈ ਕਹਿੰਦਾ ਪਾਗਲ ਨੇ, ਪਰ ਜੋ ਵੀ ਆਂ ਆਖਿਰਕਾਰ ਇਨਸਾਨ ਆਂ’-ਕਰਨ ਔਜਲਾ

ਜੀ ਹਾਂ ਇਹ ਲਾਈਨ ਗਾਇਕ ਕਰਨ ਔਜਲਾ ਆਪਣੀ ਇਸ ਵੀਡੀਓ ਚ ਕਹਿੰਦੇ ਹੋਏ ਨਜ਼ਰ ਆ ਰਹੇ ਨੇ। ਇਸ ਐਲਬਮ ਪਿੱਛੇ ਪੂਰੀ ਟੀਮ ਦੀ ਬਹੁਤ ਮਿਹਨਤ ਲੱਗੀ ਹੈ।  ਜੀ ਹਾਂ ਇਹ ਐਲਬਮ ਫੋਕ ਗੀਤ ਨੂੰ ਪਿਆਰ ਕਰਨ ਵਾਲਿਆਂ ਲਈ ਹੈ ਜੋ ਕਿ ਪੰਜਾਬੀ ਸੰਗੀਤ ਨੂੰ ਪਿਆਰ ਕਰਦੇ ਨੇ।

inside image of karan aujla image source-youtube

ਹੋਰ ਪੜ੍ਹੋ : ਅਮਰਿੰਦਰ ਗਿੱਲ ਦੇ ਪ੍ਰਸ਼ੰਸਕ ਹੋਏ ਖੁਸ਼, ‘ਜੁਦਾ-3’ ਦਾ ਪਹਿਲਾ ਗੀਤ ‘ਚੱਲ ਜਿੰਦੀਏ’ ਹੋਇਆ ਰਿਲੀਜ਼,ਦੇਖੋ ਵੀਡੀਓ

ਇਸ ਐਲਬਮ ਚ ਬਹੁਤ ਸਾਰੇ ਪੁਰਾਣੇ ਸਾਜ਼ ਸੁਣਨ ਨੂੰ ਮਿਲਣਗੇ, ਜਿਵੇਂ ਹਰਮੋਨਿਅਮ, ਤਬਲਾ, ਢੋਲ, ਤੂੰਬੀ, ਅਲਗੋਜ਼ੇ ਤੇ ਕਈ ਹੋਰ ਸਾਜ਼ ਸੁਣਨ ਨੂੰ ਮਿਲਣਗੇ। ਜੀ ਹਾਂ ਜਿੱਥੇ ਅੱਜ ਦੇ ਸਮੇਂ ‘ਚ ਜਿੱਥੇ ਕਲਾਕਾਰਾ ਮਾਡਰਨ ਮਿਊਜ਼ਿਕ ਦੀ ਵਰਤੋਂ ਕਰ ਰਹੇ ਨੇ, ਉੱਧਰ ਕਰਨ ਔਜਲਾ ਦੁਬਾਰਾ ਤੋਂ ਪੁਰਾਣੇ ਸੰਗੀਤ ਦੀ ਤਕਨੀਕ ਦੀ ਵਰਤੋਂ ਕਰਦੇ ਹੋਏ ਨਜ਼ਰ ਆਉਣਗੇ। ਦਰਸ਼ਕ ਇਸ ਐਲਬਮ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਉਤਸੁਕ ਨੇ। ਇਹ ਪੂਰੀ ਐਲਬਮ 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

Related Post