ਦਿਹਾਂਤ ਤੋਂ ਬਾਅਦ ਕਬਿਰਸਤਾਨ 'ਚੋਂ ਗਾਇਬ ਹੋ ਗਈ ਸੀ ਇਸ ਮਹਾਨ ਅਦਾਕਾਰ ਦੀ ਲਾਸ਼
Rupinder Kaler
April 16th 2019 01:37 PM --
Updated:
June 4th 2019 06:10 PM
ਫ਼ਿਲਮਾਂ ਦੀ ਦੁਨੀਆ ਵਿੱਚ ਚਾਰਲੀ ਚੈਪਲਿਨ ਦਾ ਨਾਂ ਹਮੇਸ਼ਾ ਅਮਰ ਰਹੇਗਾ । ਚਾਰਲੀ ਦਾ ਜਨਮ 16 ਅਪ੍ਰੈਲ 1889 ਵਿੱਚ ਲੰਡਨ ਵਿੱਚ ਵਿੱਚ ਹੋਇਆ ਸੀ । ਚਾਰਲੀ ਦਾ ਦਿਹਾਂਤ 88 ਸਾਲਾਂ ਦੀ ਉਮਰ ਵਿੱਚ 1977 ਵਿੱਚ ਕ੍ਰਿਸਮਿਸ ਵਾਲੇ ਦਿਨ ਹੋਇਆ ਸੀ । ਚੈਪਲਿਨ ਦੇ ਦਿਹਾਂਤ ਤੋਂ ਤਿੰਨ ਮਹੀਨੇ ਬਾਅਦ ਉਹਨਾਂ ਦੀ ਲਾਸ਼ ਕਬਰ ਵਿੱਚੋਂ ਗਾਇਬ ਹੋ ਗਈ ਸੀ । ਉਹਨਾਂ ਦੀ ਲਾਸ਼ ਕੁਝ ਚੋਰਾਂ ਵੱਲੋਂ ਚੋਰੀ ਕਰ ਲਈ ਗਈ ਸੀ ਤਾਂ ਜੋ ਉਹਨਾਂ ਦੇ ਪਰਿਵਾਰ ਤੋਂ ਪੈਸੇ ਵਸੂਲੇ ਜਾ ਸਕਣ । 1940 ਵਿੱਚ ਚਾਰਲੀ ਨੇ ਹਿਟਲਰ ਤੇ 'ਦ ਗਰੇਟ ਡਾਇਰੈਕਟਰ' ਫ਼ਿਲਮ ਬਣਾਈ ਸੀ । ਇਸ ਵਿੱਚ ਉਹਨਾਂ ਨੇ ਹਿਟਲਰ ਦੀ ਨਕਲ ਕਰਦੇ ਹੋਏ ਉਸ ਦਾ ਮਜ਼ਾਕ ਉਡਾਇਆ ਸੀ ।