‘ਪੀਟੀਸੀ ਪਲੇਅ’ ਐਪ ’ਤੇ ਦੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਚੰਨਾ ਵੇ’

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਚੰਨਾ ਵੇ’ ਹੁਣ ਤੁਸੀਂ ‘ਪੀਟੀਸੀ ਪਲੇਅ’ ਐਪ ਤੇ ਵੀ ਦੇਖ ਸਕਦੇ ਹੋ । ਗੌਰਵ ਰਾਣਾ ਦੀ ਇਹ ਫ਼ਿਲਮ ਹੋਰਨਾਂ ਫ਼ਿਲਮਾਂ ਤੋਂ ਹੱਟ ਕੇ ਹੈ । ਫ਼ਿਲਮ ਦੀ ਕਹਾਣੀ ਅੱਜ ਦੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਬਾਖੂਬੀ ਪੇਸ਼ ਕਰਦੀ ਹੈ । ਫ਼ਿਲਮ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾਂ ਨੌਜਵਾਨ ਜਵਾਨੀ ਵਿੱਚ ਪੈਰ ਰੱਖਦੇ ਹੀ ਹਰ ਚੀਜ਼ ਨੂੰ ਆਪਣੀ ਮੁੱਠੀ ਵਿੱਚ ਕੈਦ ਕਰ ਲੈਣਾ ਚਾਹੁੰਦੇ ਹਨ ।
ਹਰ ਨੌਜਵਾਨ ਦਾ ਇੱਕ ਹੀ ਸੁਫ਼ਨਾ ਹੈ ਕਿ ਉਹ ਸੋਸ਼ਲ ਮੀਡੀਆ ਦੇ ਰਾਹੀਂ ਪੂਰੀ ਦੁਨੀਆਂ ’ਤੇ ਛਾ ਜਾਵੇ ।ਪਰ ਇਸ ਫ਼ਿਲਮ ਵਿੱਚ ਇੱਕ ਟਰਨਿੰਗ ਪੁਆਇੰਟ ਆਉਂਦਾ ਹੈ, ਜਦੋਂ ਫ਼ਿਲਮ ਵਿੱਚ ਦਿਖਾਏ ਜਾਣ ਵਾਲੇ ਹਰ ਕਿਰਦਾਰ ਦੀ ਜ਼ਿੰਦਗੀ ਵਿੱਚ ਉਥਲ-ਪੁਥਲ ਵਾਲਾ ਮਹੌਲ ਬਣ ਜਾਂਦਾ ਹੈ । ਉਹ ਕਿਹੜੇ ਕਾਰਨ ਹਨ ਜਿਨ੍ਹਾਂ ਕਰਕੇ ਇਹਨਾਂ ਨੌਜਵਾਨਾਂ ਦੀ ਜ਼ਿੰਦਗੀ ਵਿੱਚ, ਇਸ ਤਰ੍ਹਾਂ ਦਾ ਮਹੌਲ ਬਣ ਜਾਂਦਾ ਹੈ । ਉਹ ਕਿਹੜਾ ਟਰਨਿੰਗ ਪੁਆਇੰਟ ਹੈ ਜਿਸ ਕਰਕੇ ਫ਼ਿਲਮ ਦਾ ਹਰ ਕਿਰਦਾਰ ਇੱਕ ਦੂਜੇ ਨੂੰ ਆਪਣਾ ਦੁਸ਼ਮਣ ਸਮਝਣ ਲੱਗ ਜਾਂਦਾ ਹੈ । ਇਹ ਸਭ ਜਾਨਣ ਲਈ ਤੁਹਾਨੂੰ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਚੰਨਾ ਵੇ’ ਦੇਖਣੀ ਪਵੇਗੀ ।
ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋੋ ‘ਪੀਟੀਸੀ ਪਲੇਅ’ ਐਪ । ਇਸ ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸ੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਆਨੰਦ ਮਾਣ ਸਕਦੇ ਹੋ । ਇਸ ਤੋਂ ਇਲਾਵਾ ਤੁਸੀਂ ਨਵੇਂ ਤੋਂ ਨਵੇਂ ਗਾਣੇ ਤੇ ਪੀਟੀਸੀ ਨੈੱਟਵਰਕ ਦੇ ਹਰ ਚੈਨਲ ਦੇ ਹਰ ਪ੍ਰੋਗਰਾਮ ਦਾ ਮਜ਼ਾ ਲੈ ਸਕਦੇ ਹੋ ।