The Kapil Sharma Show : ਬਾਲੀਵੁੱਡ ਦੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਇਨ੍ਹੀਂ ਦਿਨੀਂ ਆਪਣੇ 'ਦਿ ਕਪਿਲ ਸ਼ਰਮਾ ਸ਼ੋਅ' ਦੇ ਨਵੇਂ ਸੀਜ਼ਨ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਇਹ ਖ਼ਬਰ ਆਈ ਸੀ ਕਿ ਸ਼ੋਅ ਦੇ ਇਸ ਨਵੇਂ ਸੀਜ਼ਨ ਵਿੱਚ ਹੁਣ ਮਸ਼ਹੂਰ ਕਾਮੇਡੀ ਕਲਾਕਾਰ ਕ੍ਰਿਸ਼ਨਾ ਅਭਿਸ਼ੇਕ ਅਤੇ ਭਾਰਤੀ ਸਿੰਘ ਨਜ਼ਰ ਨਹੀਂ ਆਉਣਗੇ। ਹੁਣ ਇਹ ਖ਼ਬਰ ਹੈ ਕਿ ਕ੍ਰਿਸ਼ਨਾ ਤੇ ਭਾਰਤੀ ਤੋਂ ਬਾਅਦ ਇਸ ਸ਼ੋਅ ਦਾ ਇੱਕ ਹੋਰ ਚਹੇਤਾ ਕਲਾਕਾਰ ਇਸ ਸ਼ੋਅ ਨੂੰ ਅਲਵਿਦਾ ਕਹਿਣ ਜਾ ਰਿਹਾ ਹੈ।
Image Source :Instagram
ਮੀਡੀਆ ਰਿਪੋਰਟਸ ਦੇ ਮੁਤਾਬਕ ਕ੍ਰਿਸ਼ਨਾ ਅਭਿਸ਼ੇਕ ਅਤੇ ਭਾਰਤੀ ਸਿੰਘ ਤੋਂ ਬਾਅਦ ਦਰਸ਼ਕਾਂ ਦੇ ਚਹੇਤੇ ਕਲਾਕਾਰ ਚੰਦੂ ਚਾਹ ਵਾਲਾ ਉਰਫ ਚੰਦਨ ਪ੍ਰਭਾਕਰ ਵੀ ਦਿ ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ਤੋਂ ਅਲਵਿਦਾ ਲੈ ਰਹੇ ਹਨ। ਕਾਮੇਡੀ ਸ਼ੋਅ 'ਚ ਚੰਦਨ ਪ੍ਰਭਾਕਰ ਯਾਨੀ ਕਿ ਚੰਦੂ ਚਾਹਵਾਲਾ ਸਾਰਿਆਂ ਦਾ ਪਸੰਦੀਦਾ ਕਿਰਦਾਰ ਹੈ, ਪਰ ਹੁਣ ਉਹ ਸ਼ੋਅ 'ਚ ਕਾਮੇਡੀ ਕਰਦੇ ਨਜ਼ਰ ਨਹੀਂ ਆਉਣਗੇ। ਇਸ ਗੱਲ ਦੀ ਪੁਸ਼ਟੀ ਉਨ੍ਹਾਂ ਖ਼ੁਦ ਕੀਤੀ ਹੈ।
ਦੱਸ ਦਈਏ ਕਿ ਚੰਦਨ ਪ੍ਰਭਾਕਰ ਆਪਣੇ ਕਿਊਟ ਤੇ ਕਾਮੇਡੀ ਭਰੇ ਅੰਦਾਜ਼ ਨਾਲ ਦਰਸ਼ਕਾਂ ਦਾ ਦਿਲ ਜਿੱਤੇ ਲੈਂਦੇ ਹਨ। ਉਨ੍ਹਾਂ ਵੱਲੋਂ ਬੋਲੀਆਂ ਗਈਆਂ ਪੰਚ ਲਾਈਨਾਂ ਤੇ ਉਨ੍ਹਾਂ ਦੀ ਕਾਮੇਡੀ ਲੋਕਾਂ ਨੂੰ ਬਹੁਤ ਪਸੰਦ ਹੈ, ਪਰ ਹੁਣ ਉਹ ਸ਼ੋਅ ਦਾ ਹਿੱਸਾ ਨਹੀਂ ਹੋਣਗੇ।
Image Source :Instagram
ਇਸ ਗੱਲ ਦਾ ਖੁਲਾਸਾ ਚੰਦਨ ਨੇ ਖ਼ੁਦ ਕੀਤਾ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਚੰਦਨ ਦੀ ਵੀ ਕਪਿਲ ਨਾਲ ਕੋਈ ਮਸਲਾ ਤਾਂ ਨਹੀਂ ਹੈ। ਉਹ ਪਿਛਲੇ ਤਿੰਨ ਸ਼ੋਅਜ਼ 'ਚ ਕਪਿਲ ਨਾਲ ਨਜ਼ਰ ਆ ਚੁੱਕੇ ਹਨ, ਜਿਸ ਕਾਰਨ ਫੈਨਜ਼ ਉਨ੍ਹਾਂ ਦੇ ਸ਼ੋਅ ਤੋਂ ਅਲਵਿਦਾ ਕਹਿਣ 'ਤੇ ਨਿਰਾਸ਼ ਹੋ ਗਏ ਹਨ।
ਮੀਡੀਆ ਰਿਪੋਰਟਸ ਦੇ ਮੁਤਾਬਕ ਚੰਦਨ ਪ੍ਰਭਾਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਇਸ ਸੀਜ਼ਨ ਦੇ ਵਿੱਚ ਸ਼ੋਅ ਦਾ ਹਿੱਸਾ ਨਹੀਂ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਦਾ ਇੱਕੋ ਇੱਕ ਕਾਰਨ ਹੈ ਕਿ ਉਹ ਕੁਝ ਸਮੇਂ ਲਈ ਕੰਮ ਤੋਂ ਬਰੇਕ ਲੈਣਾ ਚਾਹੁੰਦੇ ਹਨ।
Image Source :Instagram
ਹੋਰ ਪੜ੍ਹੋ: Asha Bhosle Birthday: ਜਾਣੋ ਗਾਇਕੀ ਤੋਂ ਇਲਾਵਾ ਆਸ਼ਾ ਭੋਸਲੇ ਨੂੰ ਕਿਸ ਚੀਜ਼ ਨਾਲ ਹੈ ਬੇਹੱਦ ਪਿਆਰ
ਦੱਸ ਦੇਈਏ ਕਿ ਕਪਿਲ ਸ਼ਰਮਾ ਹਾਲ ਹੀ 'ਚ ਆਸਟ੍ਰੇਲੀਆ ਦੇ ਦੌਰੇ 'ਤੇ ਗਏ ਸਨ। ਉਸ ਦੌਰਾਨ ਵੀ ਚੰਦਨ ਪ੍ਰਭਾਕਰ ਕਪਿਲ ਦੇ ਨਾਲ ਨਹੀਂ ਸਨ। ਕਪਿਲ ਅਤੇ ਚੰਦਨ ਦੀ ਦੋਸਤੀ ਕਾਫੀ ਪੁਰਾਣੀ ਹੈ। ਦੋਵੇਂ ਇਸ ਕਾਮੇਡੀ ਸ਼ੋਅ ਤੋਂ ਪਹਿਲਾਂ ਦੇ ਦੋਸਤ ਹਨ ਅਤੇ ਉਨ੍ਹਾਂ ਦੀ ਬਾਂਡਿੰਗ ਵੀ ਜ਼ਬਰਦਸਤ ਹੈ। ਅਜੋਕੇ ਸਮੇਂ ਵਿੱਚ ਜਦੋਂ ਕਪਿਲ ਆਪਣੇ ਇਸ ਕਾਮੇਡੀ ਸ਼ੋਅ ਦੇ ਨਵੇਂ ਸੀਜ਼ਨ ਨਾਲ ਦਰਸ਼ਕਾਂ ਦੇ ਰੁਬਰੂ ਹੋਣ ਲਈ ਤਿਆਰ ਹਨ, ਅਜਿਹੇ ਵਿੱਚ ਇਸ ਸ਼ੋਅ ਦੇ ਤਿੰਨ ਚੰਗੇ ਕਲਾਕਾਰਾਂ ਦਾ ਸ਼ੋਅ ਨੂੰ ਅਲਵਿਦਾ ਕਹਿ ਦੇਣਾ ਇਸ ਦੀ ਟੀਆਰਪੀ 'ਤੇ ਕੀ ਫਰਕ ਪਾਵੇਗਾ, ਇਹ ਤਾਂ ਸਮਾਂ ਹੀ ਦੱਸੇਗਾ।