ਅਮਰ ਸਿੰਘ ਚਮਕੀਲਾ ਦੇ ਅਮਰਜੋਤ ਦੇ ਕਤਲ ਨੂੰ ਲੈ ਕੇ ਲਾਲ ਸਿੰਘ ਸਤਨੋਰ ਨੇ ਕੀਤੇ ਅਹਿਮ ਖੁਲਾਸੇ, ਦੇਖੋ ਵੀਡਿਓ 

By  Rupinder Kaler January 31st 2019 04:13 PM

ਪੰਜਾਬੀ ਸੰਗੀਤ ਜਗਤ ਵਿੱਚ ਅਮਰ ਸਿੰਘ ਚਮਕੀਲਾ ਉਹ ਨਾਂ ਹੈ ਜਿਸ ਦੇ ਅੱਗੇ ਵੱਡੇ ਵੱਡੇ ਗਾਇਕ ਫਿੱਕੇ ਪੈ ਜਾਂਦੇ ਹਨ ।ਜਿਸ ਸਮੇਂ ਚਮਕੀਲਾ ਦਾ ਦੌਰ ਚੱਲ ਰਿਹਾ ਸੀ।  ਉਸ ਸਮੇਂ ਹਰ ਪਾਸੇ ਚਮਕੀਲਾ ਹੀ ਚਮਕੀਲਾ ਹੁੰਦੀ ਸੀ । ਇਸੇ ਲਈ ਉਹਨਾਂ ਦੇ ਨਾਂ ੩੬੫ ਦਿਨਾਂ ਵਿੱਚ ੩੬੬ ਅਖਾੜੇ ਲਗਾਉਣ ਦਾ ਰਿਕਾਰਡ ਕਾਇਮ ਹੈ । ਫੈਕਟਰੀ ਵਿੱਚ ਨੌਕਰੀ ਕਰਨ ਵਾਲੇ ਚਮਕੀਲਾ ਨੂੰ ਸਭ ਤੋਂ ਪਹਿਲਾਂ ਗਾਇਕ ਸੁਰਿੰਦਰ ਛਿੰਦਾ ਨੇ ਸੁਣਿਆ ਸੀ ਤੇ ਉਸ ਨੂੰ ਸੁਣਦੇ ਹੀ ਆਪਣੇ ਗਰੁੱਪ ਵਿੱਚ ਰੱਖ ਲਿਆ ਸੀ ।

amar singh chamkila amar singh chamkila

ਚਮਕੀਲਾ ਪਹਿਲਾਂ ਸ਼ਿੰਦੇ ਲਈ ਗਾਣੇ ਲਿਖਦਾ ਸੀ ਪਰ ਗਾਣੇ ਲਿਖਦੇ ਲਿਖਦੇ ਉਸ ਨੂੰ ਗਾਉਣ ਦਾ ਵਲ੍ਹ ਵੀ ਆ ਗਿਆ ਤੇ ਦੇਖਦੇ ਹੀ ਦੇਖਦੇ ਉਹ ਪੰਜਾਬੀ ਗਾਇਕੀ ਦੇ ਖੇਤਰ ਵਿੱਚ ਸੁਪਰ ਸਟਾਰ ਬਣ ਗਏ । ਜਿਸ ਤਰ੍ਹਾਂ ਚਮਕੀਲੇ ਦੀ ਚੜਤ ਹੋਈ ਸੀ ਉਸੇ ਤਰ੍ਹਾਂ ਗਾਇਕੀ ਦਾ ਇਹ ਚਮਕਦਾ ਸੂਰਜ ਡੁੱਬ ਗਿਆ । ਚਮਕੀਲਾ ਨੂੰ ਉਹਨਾਂ ਦੀ ਸਾਥਣ ਗਾਇਕਾ ਅਮਰਜੋਤ ਨਾਲ 8 ਮਾਰਚ 1988  ਨੂੰ ਰਾਤ ਦੇ ਦੋ ਵਜੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ । ਇਸ ਮਾਮਲੇ ਵਿੱਚ ਪੁਲਿਸ ਹਾਲੇ ਤੱਕ ਕਾਤਲਾਂ ਦਾ ਪਤਾ ਨਹੀਂ ਲਗਾ ਸਕੀ । ਪਰ ਚਮਕੀਲੇ ਦੇ ਸਾਥੀ ਅੱਜ ਵੀ ਉਸ ਮੰਜ਼ਰ ਨੂੰ ਯਾਦ ਕਰਕੇ ਕੰਬ ਜਾਂਦੇ ਹਨ ।

Chamkila Chamkila

ਚਮਕੀਲੇ ਦੀ ਪਾਰਟੀ ਵਿੱਚ ਢੋਲ ਵਜਾaੁਣ ਵਾਲੇ ਲਾਲ ਸਿੰਘ ਸਤਨੋਰ ਉਹ ਸਖਸ਼ ਹਨ ਜਿਨ੍ਹਾਂ ਦੇ ਸਾਹਮਣੇ ਚਮਕੀਲੇ ਨੂੰ ਗੋਲੀ ਮਾਰੀ ਗਈ ਸੀ । ਲਾਲ ਸਿੰਘ ਮੁਤਾਬਿਕ ਉਹ ਮੰਜ਼ਰ ਏਨਾਂ ਭਿਆਨਕ ਸੀ ਕਿ ਉਸ ਨੂੰ ਦੇਖ ਕੇ ਉਸ ਦੀ ਰੂਹ ਕੰਬ ਗਈ ਸੀ । ਲਾਲ ਸਿੰਘ ਮੁਤਾਬਿਕ ਇਸ ਗੋਲੀ ਕਾਂਡ ਵਿੱਚ ਉਹ ਤੇ ਉਸ ਦਾ ਭਰਾ ਰੱਬ ਦੀ ਮਹਿਰ ਨਾਲ ਹੀ ਬਚਿਆ ਸੀ ਕਿਉਂਕਿ ਜਿਸ ਸਮੇਂ ਕਾਤਲਾਂ ਨੇ ਉਹਨਾਂ ਤੇ ਹਮਲਾ ਕੀਤਾ ਉਸ ਸਮੇਂ ਉਹ ਅਮਰਜੋਤ ਦੇ ਨਾਲ ਹੀ ਕਾਰ ਵਿੱਚ ਬੈਠਾ ਸੀ । ਪਰ ਉਸ ਨੇ ਉੱਥੋਂ ਭੱਜ ਕੇ ਆਪਣੀ ਜਾਨ ਬਚਾ ਲਈ ।

https://www.youtube.com/watch?v=Oc1bVdz77uw

ਲਾਲ ਸਿੰਘ ਮੁਤਾਬਿਕ ਕਾਤਲਾਂ ਨੇ ਚਮਕੀਲੇ ਨੂੰ ਤਾਂ ਮਾਰ ਮੁਕਾਇਆ ਹੈ ਪਰ ਉਸ ਦੇ ਗੀਤ ਅੱਜ ਵੀ ਜਿਉਂਦੇ ਹਨ ।

Related Post