ਵੱਡਾ ਗਰੇਵਾਲ ਅਤੇ ਦੀਪਕ ਢਿੱਲੋਂ ਦੀ ਦੁਗਾਣਾ ਜੋੜੀ ਨੇ ਇੱਕ ਵਾਰ ਫਿਰ ਜਿੱਤਿਆ ਦਰਸ਼ਕਾਂ ਦਾ ਦਿਲ,'ਛੱਲਾ' ਗੀਤ ਛਾਇਆ ਟਰੈਂਡਿੰਗ ਵਿਚ

ਦੀਪਕ ਢਿੱਲੋਂ ਅਤੇ ਵੱਡਾ ਗਰੇਵਾਲ ਜਿੰਨ੍ਹਾਂ ਦੇ ਡਿਊਟ ਗਾਣੇ 'ਚੁੰਨੀ' ਅਤੇ 'ਨਾਗਣੀ' ਨੂੰ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ। ਇਹਨਾਂ ਗੀਤਾਂ ਦੀ ਸਫਲਤਾਂ ਤੋਂ ਬਾਅਦ ਇਹ ਇਹ ਜੋੜੀ ਇੱਕ ਵਾਰ ਫ਼ਿਰ ਗੀਤ ਲੈ ਕੇ ਆ ਚੁੱਕੀ ਹੈ ਜਿਸ ਦਾ ਨਾਮ ਹੈ 'ਛੱਲਾ'।ਵੱਡਾ ਗਰੇਵਾਲ ਜਿੰਨ੍ਹਾਂ ਨੇ ਅਦਾਕਾਰੀ ਦੇ ਨਾਲ ਨਾਲ ਗਾਇਕੀ 'ਚ ਵੀ ਆਪਣਾ ਚੰਗਾ ਨਾਮ ਬਣਾਇਆ ਹੈ। ਵੱਡਾ ਗਰੇਵਾਲ ਅਤੇ ਦੀਪਕ ਢਿੱਲੋਂ ਹਰ ਵਾਰ ਕੁਝ ਨਾ ਕੁਝ ਵੱਖਰਾ ਲੈ ਕੇ ਆਉਂਦੇ ਹਨ ਜਿੰਨ੍ਹਾਂ ਨੂੰ ਪਸੰਦ ਵੀ ਕੀਤਾ ਜਾਂਦਾ ਹੈ।
ਇਸ ਵਾਰ ਵੀ ਛੱਲਾ ਗੀਤ 'ਚ ਦੋ ਚਾਹੁਣ ਵਾਲਿਆਂ ਦੀ ਆਪਸੀ ਨੋਕ ਝੋਕ ਅਤੇ ਪਿਆਰ ਨੇ ਅਨੋਖੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਗੀਤ ਯੂ ਟਿਊਬ 'ਤੇ ਟਰੈਂਡਿੰਗ ਲਿਸਟ 'ਚ ਸ਼ਾਮਿਲ ਹੋ ਚੁੱਕਿਆ ਹੈ ਤੇ ਲੱਖਾਂ ਹੀ ਲੋਕਾਂ ਵੱਲੋਂ ਗਾਣੇ ਨੂੰ ਦੇਖਿਆ ਜਾ ਚੁੱਕਿਆ ਹੈ। ਦੱਸ ਦਈਏ ਇਸ ਗੀਤ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕਦੇ 'ਤੇ ਵੀ ਹੋ ਚੁੱਕਿਆ ਹੈ।
View this post on Instagram
ਗਾਣੇ ਦੇ ਬੋਲ ਚਮਕੌਰ ਸਿੰਘ ਦੇ ਹਨ ਅਤੇ ਸੰਗੀਤ ਦੇਸੀ ਰੂਟਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਯੂ ਟਿਊਬ 'ਤੇ ਟੀ ਸੀਰੀਜ਼ ਦੇ ਲੇਬਲ ਨਾਲ ਇਹ ਗੀਤ ਰਿਲੀਜ਼ ਹੋਇਆ ਹੈ। ਵਰਕ ਫਰੰਟ ਦੀ ਗੱਲ ਕਰੀਏ ਤਾਂ ਵੱਡਾ ਗਰੇਵਾਲ ਆਉਣ ਵਾਲੇ ਸਮੇਂ 'ਚ ਕਈ ਪੰਜਾਬੀ ਫ਼ਿਲਮਾਂ 'ਚ ਅਹਿਮ ਕਿਰਦਾਰ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ। ਫਿਲਹਾਲ ਲੋਕਾਂ ਵੱਲੋਂ ਦੀਪਕ ਢਿੱਲੋਂ ਅਤੇ ਵੱਡਾ ਗਰੇਵਾਲ ਦੀ ਜੋੜੀ ਨੂੰ ਪਿਆਰ ਦਿੱਤਾ ਜਾ ਰਿਹਾ ਹੈ।