ਵਿਦੇਸ਼ਾਂ 'ਚ ਪੱਕੇ ਹੋਣ ਦੇ ਸੰਘਰਸ਼ ਦੇ ਨਾਲ ਨਾਲ ਢਿੱਡੀ ਪੀੜਾਂ ਪਾਉਣ ਆ ਰਹੀ ਹੈ ਫ਼ਿਲਮ 'ਚੱਲ ਮੇਰਾ ਪੁੱਤ',ਟਰੇਲਰ ਹੋਇਆ ਰਿਲੀਜ਼

By  Aaseen Khan July 15th 2019 05:07 PM -- Updated: July 15th 2019 05:12 PM

ਅਮਰਿੰਦਰ ਗਿੱਲ ਪੰਜਾਬੀ ਇੰਡਸਟਰੀ ਦੇ ਅਜਿਹੇ ਕਲਾਕਾਰ ਜਿਹੜੇ ਹਰ ਵਾਰ ਆਪਣੀਆਂ ਫ਼ਿਲਮਾਂ ਤੇ ਗੀਤਾਂ ਨਾਲ ਦਰਸ਼ਕਾਂ ਨੂੰ ਹੈਰਾਨ ਕਰ ਜਾਂਦੇ ਹਨ। ਇੱਕ ਵਾਰ ਫਿਰ ਅਮਰਿੰਦਰ ਗਿੱਲ ਦਰਸ਼ਕਾਂ ਨੂੰ ਸਰਪ੍ਰਾਈਜ਼ ਕਰਨ ਆ ਰਹੇ ਹਨ ਫ਼ਿਲਮ 'ਚੱਲ ਮੇਰਾ ਪੁੱਤ' ਨਾਲ ਜਿਸ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਚੁੱਕਿਆ ਹੈ। ਇਹ ਫ਼ਿਲਮ ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਦੇ ਪੱਕੇ ਹੋਣ ਦੇ ਸੰਘਰਸ਼ ਯਾਨੀ ਪੀ.ਆਰ. ਲੈਣ ਲਈ ਕਿੰਝ ਪੰਜਾਬੀ ਮੁਸ਼ੱਕਤ ਦਾ ਸਾਹਮਣਾ ਕਰਦੇ ਹਨ ਅਤੇ ਕਿੰਝ ਪੁਲਿਸ ਤੋਂ ਬਚ ਕੇ ਕੰਮ ਕਰਦੇ ਹਨ ,ਦਿਖਾਇਆ ਜਾਵੇਗਾ। ਉੱਥੇ ਹੀ ਅਮਰਿੰਦਰ ਗਿੱਲ ਦੇ ਨਾਲ ਸਿਮੀ ਚਾਹਲ ਦੇ ਜੋੜੀ ਵੀ ਸ਼ਾਨਦਾਰ ਨਜ਼ਰ ਆ ਰਹੀ ਹੈ।

ਅਮਰਿੰਦਰ ਗਿੱਲ ਤੋਂ ਇਲਾਵਾ ਫ਼ਿਲਮ 'ਚ ਪਾਕਿਸਤਾਨੀ ਡਰਾਮਾ ਕਲਾਕਾਰ ਵੀ ਪੰਜਾਬੀ ਫ਼ਿਲਮਾਂ 'ਚ ਐਂਟਰੀ ਮਾਰਨ ਜਾ ਰਹੇ ਹਨ। ਆਪਣੇ ਡਰਾਮੇ ਅਤੇ ਵੱਖਰੇ ਅੰਦਾਜ਼ ਨਾਲ ਦੁਨੀਆਂ ਭਰ 'ਚ ਨਾਮਵਰ ਪਾਕਿਸਤਾਨੀ ਕਲਾਕਾਰਾਂ ਨੇ ਇਸ ਫ਼ਿਲਮ 'ਚ ਵੀ ਆਪਣਾ ਉਸੇ ਤਰ੍ਹਾਂ ਦਾ ਅੰਦਾਜ਼ ਕਾਇਮ ਰੱਖਿਆ ਹੈ ਜਿਹੜਾ ਕਿ ਟਰੇਲਰ 'ਚ ਸਾਫ਼ ਦੇਖਣ ਨੂੰ ਮਿਲ ਰਿਹਾ ਹੈ।

ਹੋਰ ਵੇਖੋ : ਫ਼ਿਲਮ 'ਮਿੱਟੀ ਵਿਰਾਸਤ ਬੱਬਰਾਂ ਦੀ' ਪੇਸ਼ ਕਰੇਗੀ ਦਲੇਰ ਬੱਬਰਾਂ ਦੀ ਅਣਕਹੀ ਕਹਾਣੀ, ਟੀਜ਼ਰ ਹੋਇਆ ਰਿਲੀਜ਼

 

View this post on Instagram

 

Trailer Coming Soon Chal Mera Putt Releasing 26th July 2019 ? #amrindergill #simichahal #iftikharthakur #nasirchinyoti #akramudas #gurshabad #hardeepgill #janjotsingh #rakeshdhawan #sandeeppatil #virasatfilms #jarnailsingh #tatabenipal #amansidhu #rhythmboyz #omjeestarstudios #challmeraputt

A post shared by Amrinder Gill (@amrindergill) on Jul 7, 2019 at 5:29am PDT

ਅਕਰਮ ਉਦਾਸ, ਨਾਸਿਰ ਚਿਨੋਤੀ, ਇਫ਼ਤਿਖ਼ਾਰ ਠਾਕੁਰ ਸਮੇਤ ਫ਼ਿਲਮ ‘ਚ ਹੋਰ ਵੀ ਕਈ ਆਰਟਿਸਟ ਹਸਾਉਂਦੇ ਨਜ਼ਰ ਆਉਣਗੇ। ਜਨਜੋਤ ਸਿੰਘ ਦੇ ਨਿਰਦੇਸ਼ਨ ‘ਚ ਬਣੀ ਇਹ ਫ਼ਿਲਮ ਕਾਰਜ ਗਿੱਲ ਅਤੇ ਆਸ਼ੂ ਮੁਨੀਸ਼ ਸਾਹਨੀ ਵੱਲੋਂ ਪ੍ਰੋਡਿਊਸ ਕੀਤੀ ਗਈ ਹੈ। 26 ਜੁਲਾਈ ਨੂੰ ਫ਼ਿਲਮ ਰਿਲੀਜ਼ ਹੋਣ ਵਾਲੀ ਹੈ।ਪਿਛਲੇ ਮਹੀਨੇ ਹੀ ਲਾਈਏ ਜੇ ਯਾਰੀਆਂ ਫ਼ਿਲਮ ਤੋਂ ਬਾਅਦ ਅਮਰਿੰਦਰ ਗਿੱਲ ਇੱਕ ਵਾਰ ਫਿਰ ਹੁਣ ਇਸ ਮਹੀਨੇ ਸਰੋਤਿਆਂ ਨੂੰ ਸਿਨੇਮਾ ‘ਤੇ ਦਰਸ਼ਨ ਦੇਣ ਵਾਲੇ ਹਨ।

Related Post