ਵਿਦੇਸ਼ਾਂ ‘ਚ ਵੱਸਦੇ ਪੰਜਾਬੀਆਂ ਦੇ ਸਟਰਗਲ ਨੂੰ ‘ਬੀਰ ਸਿੰਘ’ ਨੇ ‘ਜਿੱਥੇ ਮਾਲਕ ਰੱਖਦਾ’ ਗੀਤ ਦੇ ਰਾਹੀਂ ਕੀਤਾ ਬਿਆਨ,ਦੇਖੋ ਵੀਡੀਓ

ਪੰਜਾਬੀ ਇੰਡਸਟਰੀ ਦੇ ਨਾਮੀ ਗੀਤਕਾਰ ਤੇ ਗਾਇਕ ਬੀਰ ਸਿੰਘ ਆਪਣਾ ਨਵਾਂ ਗੀਤ ‘ਜਿੱਥੇ ਮਾਲਕ ਰੱਖਦਾ’ ਨਾਲ ਦਰਸ਼ਕਾਂ ਦੇ ਰੂ-ਬ-ਰੂ ਹੋ ਚੁੱਕੇ ਹਨ। ਜੀ ਹਾਂ ਇਹ ਗੀਤ ਉਨ੍ਹਾਂ ਨੇ ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ’ ‘ਚ ਗਾਇਆ ਹੈ। ‘ਚੱਲ ਮੇਰਾ ਪੁੱਤ’ ਸਾਂਝੇ ਪੰਜਾਬ ਦੀ ਕਹਾਣੀ ਵਾਲੀ ਫ਼ਿਲਮ ਹੈ, ਜਿਸ ‘ਚ ਦੋਵਾਂ ਮੁਲਕਾਂ ਦੇ ਕਲਕਾਰਾਂ ਨੇ ਕੰਮ ਕੀਤਾ ਹੈ।
ਹੋਰ ਵੇਖੋ:ਪਤੀ-ਪਤਨੀ ਦੇ ਖੱਟੇ ਮਿੱਠੇ ਰਿਸ਼ਤੇ ਨੂੰ ਬਿਆਨ ਕਰ ਰਿਹਾ ਹੈ ਹਸ਼ਮਤ ਸੁਲਤਾਨਾ ਦਾ ਨਵਾਂ ਗੀਤ ‘ਵਸਲ’, ਦੇਖੋ ਵੀਡੀਓ
ਬੀਰ ਸਿੰਘ ਨੇ ਗੀਤ ‘ਜਿੱਥੇ ਮਾਲਕ ਰੱਖਦਾ’ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਇਸ ਗੀਤ ਦੇ ਬੋਲ ਵੀ ਖੁਦ ਬੀਰ ਸਿੰਘ ਦੀ ਕਲਮ ‘ਚੋਂ ਹੀ ਨਿਕਲੇ ਨੇ। ਗੱਲ ਕਰੀਏ ਮਿਊਜ਼ਿਕ ਦੀ ਤਾਂ ਉਸ ਨੂੰ ਗੁਰਚਰਨ ਸਿੰਘ ਨੇ ਦਿੱਤਾ ਹੈ। ਇਸ ਗਾਣੇ ਦੇ ਰਾਹੀਂ ਬੀਰ ਸਿੰਘ ਨੇ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਦੇ ਦਰਦ ਨੂੰ ਬੜੀ ਹੀ ਖ਼ੂਬਸੂਰਤੀ ਦੇ ਨਾਲ ਆਪਣੇ ਬੋਲਾਂ ਤੇ ਆਵਾਜ਼ ਦੇ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਦੇ ਇਸ ਗਾਣੇ ਨੂੰ ਰਿਦਮ ਬੁਆਏਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸਦੇ ਚੱਲਦੇ ਗੀਤ ਟਰੈਂਡਿੰਗ 'ਚ ਛਾਇਆ ਹੋਇਆ ਹੈ। ਦੱਸ ਦਈਏ ਉਨ੍ਹਾਂ ਨੂੰ ਸਾਲ 2018 'ਚ ਦਿਸ਼ਾਹੀਣ ਗੀਤ ਲਈ ਪੀਟੀਸੀ ਅਵਾਰਡ ਨਾਲ ਨਿਵਾਜਿਆ ਜਾ ਚੁੱਕਿਆ ਹੈ।
View this post on Instagram
Chal Mera Putt 4th Week Worldwide?
‘ਚੱਲ ਮੇਰਾ ਪੁੱਤ’ ਫ਼ਿਲਮ ਦੇ ਪਹਿਲਾਂ ਵੀ ਕਈ ਗੀਤ ਅਮਰਿੰਦਰ ਗਿੱਲ, ਗੁਰਸ਼ਬਦ, ਨਿਮਰਤ ਖਹਿਰਾ ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕੇ ਹਨ। ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਚੁੱਕਿਆ ਹੈ।