‘ਚੱਲ ਮੇਰਾ ਪੁੱਤ’ ਦਾ ਪਹਿਲਾ ਗੀਤ ‘ਬੱਦਲਾਂ ਦੇ ਕਾਲਜੇ’ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਅਮਰਿੰਦਰ ਗਿੱਲ ਦੀ ਫ਼ਿਲਮ ‘ਚੱਲ ਮੇਰਾ ਪੁੱਤ’ ਜਿਹੜੀ 26 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਬੜੀ ਉਤਸੁਕਤਾ ਬਣੀ ਹੋਈ ਹੈ। ਫ਼ਿਲਮ ਦਾ ਪਹਿਲਾ ਗਾਣਾ ‘ਬੱਦਲਾਂ ਦੇ ਕਾਲਜੇ’ ਆਡੀਓ ਤੋਂ ਬਾਅਦ ਵੀਡੀਓ ਵੀ ਦਰਸ਼ਕਾਂ ਦੇ ਸਨਮੁਖ ਹੋ ਚੁੱਕੀ ਹੈ। ਫ਼ਿਲਮ ਚੱਲ ਮੇਰਾ ਪੁੱਤ ਦਾ ਇਹ ਗੀਤ ਰਿਲੀਜ਼ ਹੋਣ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ।
ਹੋਰ ਵੇਖੋ:ਰਿਦਮ ਬੁਆਏਜ਼ ਦੀ ਅਗਲੀ ਫ਼ਿਲਮ ‘ਚੱਲ ਮੇਰਾ ਪੁੱਤ’ ‘ਚ ਲੱਗੇਗਾ ਪਾਕਿਸਤਾਨੀ ਕਲਾਕਾਰਾਂ ਦਾ ਤੜਕਾ
ਇਸ ਗੀਤ ਨੂੰ ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਦੋਵਾਂ ਗਾਇਕਾਂ ਨੇ ਆਪਣੀ-ਆਪਣੀ ਮਿੱਠੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ। ਬੱਦਲਾਂ ਦੇ ਕਾਲਜੇ ਗੀਤ ਦੇ ਪਿਆਰ ਭਰੇ ਬੋਲ ਬੰਟੀ ਬੈਂਸ ਦੀ ਕਲਮ ‘ਚੋਂ ਨਿਕਲੇ ਨੇ। ਜੇ ਗੱਲ ਕੀਤੀ ਜਾਵੇ ਮਿਊਜ਼ਿਕ ਦੀ ਤਾਂ ਨਾਮੀ ਮਿਊਜ਼ਿਕ ਡਾਇਰੈਕਟਰ Dr. Zeus ਨੇ ਦਿੱਤਾ ਹੈ। ਗਾਣਾ ਰੋਮਾਂਟਿਕ ਜੌਨਰ ਦਾ ਹੈ, ਜਿਸ ‘ਚ ਮੁੰਡੇ ਕੁੜੀ ਜੋ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਨੇ ਉਨ੍ਹਾਂ ਦੇ ਦਿਲਾਂ ਦੇ ਹਾਲ ਨੂੰ ਬਿਆਨ ਕੀਤਾ ਗਿਆ ਹੈ। ਗੀਤ ਦੀ ਵੀਡੀਓ ਨੂੰ Bhindder Burj ਵੱਲੋਂ ਤਿਆਰ ਕੀਤਾ ਗਿਆ ਹੈ। ਗਾਣੇ ਨੂੰ ਰਿਦਮ ਬੁਆਏਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਗਾਣੇ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਚੱਲਦੇ ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਦੀ ਜੁਗਲਬੰਦੀ ਵਾਲਾ ਇਹ ਗੀਤ ਟਰੈਂਡਿਗ ‘ਚ ਛਾਇਆ ਹੋਇਆ ਹੈ।