ਰਿਦਮ ਬੁਆਏਜ਼ ਦੀ ਅਗਲੀ ਫ਼ਿਲਮ ‘ਚੱਲ ਮੇਰਾ ਪੁੱਤ’ ‘ਚ ਲੱਗੇਗਾ ਪਾਕਿਸਤਾਨੀ ਕਲਾਕਾਰਾਂ ਦਾ ਤੜਕਾ

ਅਮਰਿੰਦਰ ਗਿੱਲ ਜੋ ਕਿ ਆਪਣੀ ਆਉਣ ਵਾਲੀ ਫ਼ਿਲਮ ‘ਲਾਈਏ ਜੇ ਯਾਰੀਆਂ’ ਨੂੰ ਲੈ ਕੇ ਪੱਬਾਂ ਭਾਰ ਹੋਏ ਪਏ ਨੇ। ਇਸ ਦਰਮਿਆਨ ਉਨ੍ਹਾਂ ਦੀ ਪ੍ਰੋਡਕਸ਼ਨ ਰਿਦਮ ਬੁਆਏਜ਼ ਐਂਟਰਟੇਨਮੈਂਟ ਨੇ ਆਪਣੇ ਅਗਲੇ ਪ੍ਰੋਜੈਕਟ ਦਾ ਵੀ ਐਲਾਨ ਕਰ ਦਿੱਤਾ ਹੈ ਜਿਸ ਦਾ ਨਾਮ ਹੈ ‘ਚੱਲ ਮੇਰਾ ਪੁੱਤ’ ਤੇ ਹਾਲ ਹੀ ‘ਚ ਇਸ ਫ਼ਿਲਮ ਦਾ ਸ਼ੂਟ ਸ਼ੁਰੂ ਹੋ ਚੁੱਕਿਆ ਹੈ।
View this post on Instagram
ਹੋਰ ਵੇਖੋ:ਨੌਬੀ ਸਿੰਘ ਨੇ ਗਾਇਆ ਗੀਤ ਤੇ ਰੈਪਰ ਗੋਪੀ ਲੌਂਗੀਆ ਨੇ ਲਗਾਇਆ ਰੈਪ ਦਾ ਤੜਕਾ,ਦੇਖੋ ਵੀਡੀਓ
ਅਮਰਿੰਦਰ ਗਿੱਲ ਜਿਨ੍ਹਾਂ ਨੇ ਆਪਣੇ ਸ਼ੋਸ਼ਲ ਮੀਡੀਆ ਹੈਡਲਰ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਫੋਟੋ ‘ਚ ਉਨ੍ਹਾਂ ਦੇ ਨਾਲ ਪਾਕਿਸਤਾਨ ਰੰਗਮੰਚ ਦੇ ਕਲਾਕਾਰ ਨਜ਼ਰ ਆ ਰਹੇ ਹਨ। ਜੀ ਹਾਂ ਇਸ ਤਸਵੀਰ ‘ਚ ਅਮਰਿੰਦਰ ਗਿੱਲ ਤੇ ਗੁਰਸ਼ਬਦ ਹੋਰਾਂ ਦੇ ਨਾਲ ਦਿੱਗਜ ਆਰਟਿਸਟ ਅਕਰਮ ਉਦਾਸ, ਨਾਸਿਰ ਚਿਨੋਟੀ, ਇਫ਼ਤਿਖ਼ਾਰ ਠਾਕੁਰ ਨਜ਼ਰ ਆ ਰਹੇ ਹਨ। ਦਰਸ਼ਕਾਂ ਵੱਲੋਂ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।
View this post on Instagram
ਇਸ ਫ਼ਿਲਮ ‘ਚ ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ, ਨਾਸਿਰ ਚਨੌਤੀ, ਇਫ਼ਤਿਖ਼ਾਰ ਠਾਕੁਰ, ਗੁਰਸ਼ਬਦ ਤੇ ਕਈ ਹੋਰ ਪੰਜਾਬੀ ਇੰਡਸਟਰੀ ਦੇ ਨਾਮੀ ਕਲਾਕਾਰ ਨਜ਼ਰ ਆਉਣਗੇ। ਇਸ ਫ਼ਿਲਮ ਨੂੰ ਕਾਰਜ ਗਿੱਲ ਪ੍ਰੋਡਿਊਸ ਕਰ ਰਹੇ ਹਨ। ਇਸ ਫ਼ਿਲਮ ਨੂੰ ਜਨਜੋਤ ਸਿੰਘ ਹੀ ਡਾਇਰੈਕਟ ਕਰ ਰਹੇ ਹਨ। ਇਹ ਫ਼ਿਲਮ 26 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।