ਪਾਕਿਸਤਾਨੀ ਕਲਾਕਾਰ ਨਜ਼ਰ ਆਏ ਸਰਦਾਰੀ ਲੁੱਕ 'ਚ, ‘ਚੱਲ ਮੇਰਾ ਪੁੱਤ 2’ ਦੇ ਸ਼ੂਟ ਤੋਂ ਸਾਹਮਣੇ ਆਈਆਂ ਤਸਵੀਰਾਂ

ਸਾਲ 2019 ‘ਚ ਆਈ ‘ਚੱਲ ਮੇਰਾ ਪੁੱਤ’ ਦੀ ਸਫਲਤਾ ਤੋਂ ਬਾਅਦ ਫ਼ਿਲਮ ਨਿਰਮਾਤਾ ਹੋਰਾਂ ਨੇ ਨਾਲ ਹੀ ਦੂਜਾ ਭਾਗ ਦਾ ਐਲਾਨ ਕਰਕੇ ਸ਼ੂਟ ਵੀ ਸ਼ੂਰ ਕਰ ਦਿੱਤਾ ਹੈ। ਜਿਸਦੇ ਚੱਲਦੇ ‘ਚੱਲ ਮੇਰਾ ਪੁੱਤ 2’ ਦੀ ਸ਼ੂਟਿੰਗ ਪੂਰੇ ਜ਼ੋਰਾਂ ਸ਼ੋਰਾਂ ਦੇ ਨਾਲ ਚੱਲ ਰਹੀ ਹੈ।
View this post on Instagram
ਹੋਰ ਵੇਖੋ:ਅਮਰਿੰਦਰ ਗਿੱਲ ਤੇ ਨਿਮਰਤ ਖਹਿਰਾ ਦੀ ਜੁਗਲਬੰਦੀ ‘ਚ ਪੇਸ਼ ਹੈ, ਪਿਆਰ ਦੇ ਜਜ਼ਬਾਤਾਂ ਦੇ ਨਾਲ ਭਰਿਆ ਗੀਤ ‘ਬੱਦਲਾਂ ਦੇ ਕਾਲਜੇ’
‘ਚੱਲ ਮੇਰਾ ਪੁੱਤ 2’ ਦੇ ਸ਼ੂਟ ਤੋਂ ਤਸਵੀਰਾਂ ਸ਼ੋਸਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਪਾਕਿਸਤਾਨੀ ਕਲਾਕਾਰ ਅਕਰਮ ਉਦਾਸ ਤੇ ਨਾਸਿਰ ਚਿਨੋਟੀ ਸਰਦਾਰੀ ਵਾਲੀ ਲੁੱਕ ‘ਚ ਨਜ਼ਰ ਆ ਰਹੇ ਹਨ। ਇਸ ਤਸਵੀਰ ‘ਚ ਅਮਰਿੰਦਰ ਗਿੱਲ ਵੀ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਇਸ ਫ਼ਿਲਮ ‘ਚ ਮੁੱਖ ਕਿਰਦਾਰਾਂ ‘ਚ ਅਮਰਿੰਦਰ ਗਿੱਲ, ਸਿੰਮੀ ਚਾਹਲ, ਗੁਰਸ਼ਬਦ, ਹਰਦੀਪ ਗਿੱਲ, ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਤੋਂ ਇਲਾਵਾ ਕਈ ਹੋਰ ਪੰਜਾਬੀ ਕਲਾਕਾਰ ਨਜ਼ਰ ਆਉਣਗੇ।
View this post on Instagram
‘ਚੱਲ ਮੇਰਾ ਪੁੱਤ’ ਜੋ ਕਿ ਸਾਲ 2019 ਦੀ ਸਫਲ ਫ਼ਿਲਮਾਂ ‘ਚੋਂ ਇੱਕ ਰਹੀ ਹੈ। ਇਸ ਫ਼ਿਲਮ ਨੇ ਬਾਕਸ ਆਫ਼ਿਸ ਉੱਤੇ ਚੰਗਾ ਪ੍ਰਦਰਸ਼ਨ ਕੀਤਾ ਤੇ ਸਾਂਝੇ ਪੰਜਾਬ ਦੇ ਪਿਆਰ ਨੂੰ ਬੜੇ ਹੀ ਬਿਹਤਰੀਨ ਢੰਗ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕੀਤਾ ਗਿਆ ਸੀ। ਸਿਕਵਲ ਦੇ ਐਲਾਨ ਤੋਂ ਬਾਅਦ ਫੈਨਜ਼ ‘ਚ ਕਾਫੀ ਚਾਅ ਦੇਖਣ ਨੂੰ ਮਿਲ ਰਿਹਾ ਹੈ। ਹੁਣ ਦੇਖਣਾ ਇਹ ਹੋਵੇਗਾ ਇਹ ਫ਼ਿਲਮ ਕਦੋਂ ਦਰਸ਼ਕਾਂ ਦੇ ਸਨਮੁਖ ਹੋਵੇਗੀ। ਰਿਦਮ ਬੁਆਏਜ਼ ਐਂਟਰਟੇਨਮੈਂਟ ਦੀ ਫ਼ਿਲਮ ‘ਚੱਲ ਮੇਰਾ ਪੁੱਤ 2’ ਨੂੰ ਵੀ ਜਨਜੋਤ ਸਿੰਘ ਡਾਇਰੈਕਟ ਕਰ ਰਹੇ ਹਨ।