ਜ਼ਿੰਦਗੀ ਦੇ ਕੌੜੇ ਸੱਚ ਨੂੰ ਬਿਆਨ ਕਰਦਾ ‘ਬੂਟਾ ਗਾਲ੍ਹਾਂ ਕੱਢਦਾ ਏ’ ਅਮਰਿੰਦਰ ਗਿੱਲ ਤੇ ਗੁਰਸ਼ਬਦ ਦੀ ਆਵਾਜ਼ ‘ਚ ਹੋਇਆ ਰਿਲੀਜ਼, ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

ਪੰਜਾਬੀ ਮਨੋਰੰਜਨ ਜਗਤ ਦੇ ਬਾਕਮਾਲ ਦੇ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ ਜਿਨ੍ਹਾਂ ਦੇ ਫੈਨਜ਼ ਬੜੀ ਹੀ ਬੇਸਬਰੀ ਦੇ ਨਾਲ ਉਨ੍ਹਾਂ ਦੇ ਗੀਤਾਂ ਦਾ ਇੰਤਜ਼ਾਰ ਕਰਦੇ ਰਹਿੰਦੇ ਨੇ। ਪਰ ਪਿਛਲੇ ਕੁਝ ਸਮੇਂ ਤੋਂ ਅਮਰਿੰਦਰ ਗਿੱਲ ਨੇ ਸਿੰਗਲ ਟਰੈਕਸ ਤੋਂ ਕੁਝ ਦੂਰੀ ਬਣਾਈ ਹੋਈ ਹੈ ਪਰ ਉਨ੍ਹਾਂ ਦੇ ਫੈਨਜ਼ ਲਈ ਨਵੀਂ ਖੁਸ਼ਖਬਰੀ ਹੈ ਕਿਉਂਕਿ ਉਨ੍ਹਾਂ ਦੀ ਆਉਣ ਵਾਲੀ ਫ਼ਿਲਮ ‘ਚੱਲ ਮੇਰਾ ਪੁੱਤ 2’ ਦਾ ਪਹਿਲਾ ਗੀਤ ਦਰਸ਼ਕਾਂ ਦੇ ਰੁਬਰੂ ਹੋ ਚੁੱਕਿਆ ਹੈ । ਜੀ ਹਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਇਹ ਹੈ ਕਿ ਇਸ ਗੀਤ ਨੂੰ ਅਮਰਿੰਦਰ ਗਿੱਲ ਨੇ ਹੀ ਗਾਇਆ ਹੈ ਤੇ ਗਾਇਕੀ ‘ਚ ਸਾਥ ਦਿੱਤਾ ਹੈ ਪੰਜਾਬੀ ਗਾਇਕ ਗੁਰਸ਼ਬਦ ਨੇ ।
ਹੋਰ ਵੇਖੋ:ਕਰਨ ਔਜਲਾ ਆਪਣੇ ਬਰਥਡੇਅ ਵਾਲੇ ਦਿਨ 'ਤੇ ਦਰਸ਼ਕਾਂ ਨੂੰ ਦੇਣਗੇ ਨਵੇਂ ਗੀਤ ਦਾ ਤੋਹਫਾ, ਸ਼ੇਅਰ ਕੀਤਾ ਪੋਸਟਰ
ਫ਼ਿਲਮ ਦਾ ਪਹਿਲਾ ਗੀਤ ‘ਬੂਟਾ ਗਾਲ੍ਹਾਂ ਕੱਢਦਾ ਏ’ ਟਾਈਟਲ ਹੇਠ ਰਿਲੀਜ਼ ਹੋਇਆ ਹੈ । ਇਸ ਗਾਣੇ ‘ਚ ਅਮਰਿੰਦਰ ਗਿੱਲ ਜ਼ਿੰਦਗੀ ਦੀਆਂ ਕੌੜੀ ਸੱਚਾਈਆਂ ਨੂੰ ਪੇਸ਼ ਕਰ ਰਹੇ ਨੇ । ਗਾਣੇ ‘ਚ ਅਮਰਿੰਦਰ ਗਿੱਲ, ਗੁਰਸ਼ਬਦ, ਸਿੰਮੀ ਚਾਹਲ ਤੋਂ ਇਲਾਵਾ ਫ਼ਿਲਮ ਦੇ ਬਾਕੀ ਕਲਾਕਾਰ ਵੀ ਨਜ਼ਰ ਆ ਰਹੇ ਹਨ ।
ਜੇ ਗੱਲ ਕਰੀਏ ਇਸ ਗੀਤ ਦੇ ਬੋਲ ਸੱਤਾ ਵੈਰੇਵਾਲੀਆ ਨੇ ਲਿਖੇ ਨੇ ਤੇ ਮਿਊਜ਼ਿਕ ਡਾਕਟਰ ਜ਼ਿਊਸ ਨੇ ਦਿੱਤਾ ਹੈ । ਇਸ ਗਾਣੇ ਨੂੰ ਰਿਦਮ ਬੁਆਏਜ਼ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ । ਰਿਲੀਜ਼ ਤੋਂ ਬਾਅਦ ਗੀਤ ਟਰੈਡਿੰਗ ‘ਚ ਚੱਲ ਰਿਹਾ ਹੈ ।
ਅਮਰਿੰਦਰ ਗਿੱਲ ਤੇ ਸਿੰਮੀ ਚਾਹਲ ਇਨ੍ਹਾਂ ਤੋਂ ਇਲਾਵਾ ਇਸ ਫ਼ਿਲਮ ‘ਚ ਗੁਰਸ਼ਬਦ, ਗੈਰੀ ਸੰਧੂ, ਹਰਦੀਪ ਗਿੱਲ ਤੇ ਨਾਲ ਹੀ ਪਾਕਿਸਤਾਨੀ ਕਲਾਕਾਰ ਇਫ਼ਤਿਖ਼ਾਰ ਠਾਕੁਰ, ਨਾਸਿਰ ਚਿਨੋਟੀ, ਅਕਰਮ ਉਦਾਸ ਵਰਗੇ ਕਈ ਹੋਰ ਕਲਾਕਾਰ ਵੀ ਨਜ਼ਰ ਆਉਣਗੇ । ਇਹ ਫ਼ਿਲਮ ਪਿਛਲੇ ਸਾਲ ਆਈ ‘ਚੱਲ ਮੇਰਾ ਪੁੱਤ’ ਦਾ ਹੀ ਸਿਕਵਲ ਹੈ । ਸਾਂਝੇ ਪੰਜਾਬ ਵਾਲੀ ਇਸ ਫ਼ਿਲਮ ਨੂੰ ਵੀ ਜਨਜੋਤ ਸਿੰਘ ਵੱਲੋਂ ਡਾਇਰੈਕਟ ਕੀਤਾ ਗਿਆ ਹੈ । ਇਹ ਫ਼ਿਲਮ ਰਿਦਮ ਬੁਆਏਜ਼ ਦੇ ਲੇਬਲ ਹੇਠ 13 ਮਾਰਚ ਨੂੰ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੀ ਹੈ ।