ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ’ਚ ਇਸ ਵਾਰ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਖੋਲਣਗੇ ਦਿਲ ਦੇ ਰਾਜ਼
Rupinder Kaler
February 8th 2020 11:29 AM

ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਦਾ ਖੁਮਾਰ ਲੋਕਾਂ ਦੇ ਸਿਰ ਚੜ ਬੋਲਦਾ ਹੈ ਕਿਉਂਕਿ ਹਰ ਵਾਰ ਪੰਜਾਬੀ ਇੰਡਸਟਰੀ ਦੇ ਚਮਕਦੇ ਸਿਤਾਰੇ ਇਸ ਸ਼ੋਅ ਵਿੱਚ ਸਤਿੰਦਰ ਸੱਤੀ ਦੇ ਨਾਲ ਆਪਣੇ ਦਿਲ ਦੇ ਰਾਜ਼ ਖੋਲਦੇ ਹਨ । ਇਸ ਵਾਰ ਇਸ ਸ਼ੋਅ ਵਿੱਚ ਤੁਹਾਨੂੰ ਐਂਟਰਟੇਨਮੈਂਟ ਦਾ ਡਬਲ ਡੋਜ ਮਿਲਣ ਜਾ ਰਿਹਾ ਹੈ, ਇਸ ਵਾਰ ਪੰਜਾਬੀ ਇੰਡਸਟਰੀ ਦੇ ਦੋ ਚਮਕਦੇ ਸਿਤਾਰੇ ਪਹੁੰਚ ਰਹੇ ਹਨ । ਜੀ ਹਾਂ ਇਸ ਵਾਰ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਪਹੁੰਚ ਰਹੇ ਹਨ ।
ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਸ਼ੋਅ ਵਿੱਚ ਦੱਸਣਗੇ ਕਿ ਕਿਸ ਤਰ੍ਹਾਂ ਉਹਨਾਂ ਨੇ ਪੰਜਾਬੀ ਇੰਡਸਟਰੀ ਵਿੱਚ ਕਦਮ ਰੱਖਿਆ ਤੇ ਇੰਡਸਟਰੀ ਵਿੱਚ ਕਰੀਅਰ ਬਨਾਉਣ ਲਈ ਉਹਨਾਂ ਨੂੰ ਕਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ । ਸੋ ਕਰਮਜੀਤ ਅਨਮੋਲ ਤੇ ਨਿਸ਼ਾ ਬਾਨੋ ਦੀ ਜ਼ਿੰਦਗੀ ਦੇ ਇਸੇ ਤਰ੍ਹਾਂ ਦੇ ਕੁਝ ਹੋਰ ਰਾਜ਼ ਜਾਨਣ ਲਈ ਦੇਖੋ ‘ਚਾਹ ਦਾ ਕੱਪ ਸੱਤੀ ਦੇ ਨਾਲ’ ਹਰ ਬੁੱਧਵਾਰ ਰਾਤ 8.30 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।