ਯੂਟਿਊਬਰ ਅਰਮਾਨ ਮਲਿਕ ਦੇ ਬੇਟੇ ਜ਼ੈਦ ਦੀ ਸਿਹਤ ਹੋਈ ਖਰਾਬ, ਪਤਨੀ ਦਾ ਰੋ-ਰੋ ਬੁਰਾ ਹਾਲ
ਯੂ-ਟਿਊਬਰ ਅਰਮਾਨ ਮਲਿਕ ਦੇ ਬੇਟੇ ਜ਼ੈਦ ਦੀ ਤਬੀਅਤ ਖਰਾਬ ਹੋ ਗਈ ਹੈ । ਜਿਸ ਦੀ ਜਾਣਕਾਰੀ ਜੋੜੇ ਦੇ ਵੱਲੋਂ ਇੱਕ ਵੀਲੌਗ ਸ਼ੇਅਰ ਕਰਕੇ ਦਿੱਤੀ ਗਈ ਹੈ ।ਕੁਝ ਸਮਾਂ ਪਹਿਲਾਂ ਹੀ ਜ਼ੈਦ ਦਾ ਜਨਮ ਹੋਇਆ ਸੀ ।
ਯੂ-ਟਿਊਬਰ ਅਰਮਾਨ ਮਲਿਕ (Armaan Malik) ਦੇ ਬੇਟੇ ਜ਼ੈਦ ਦੀ ਤਬੀਅਤ ਖਰਾਬ ਹੋ ਗਈ ਹੈ । ਜਿਸ ਦੀ ਜਾਣਕਾਰੀ ਜੋੜੇ ਦੇ ਵੱਲੋਂ ਇੱਕ ਵੀਲੌਗ ਸ਼ੇਅਰ ਕਰਕੇ ਦਿੱਤੀ ਗਈ ਹੈ ।ਕੁਝ ਸਮਾਂ ਪਹਿਲਾਂ ਹੀ ਜ਼ੈਦ ਦਾ ਜਨਮ ਹੋਇਆ ਸੀ । ਜ਼ੈਦ ਤੋਂ ਇਲਾਵਾ ਦੋ ਬੱਚੇ ਹੋਰ ਹੋਏ ਹਨ । ਕਿਉਂਕਿ ਅਰਮਾਨ ਮਲਿਕ ਦੀਆਂ ਦੋਵੇਂ ਪਤਨੀਆਂ ਇੱਕੋ ਵਾਰ ਪ੍ਰੈਗਨੇਂਟ ਹੋਈਆਂ ਸਨ । ਜਿਸ ਤੋਂ ਬਾਅਦ ਦੋਵਾਂ ਦੇ ਘਰ ਕੁਝ ਦਿਨਾਂ ਦੇ ਅੰਤਰ ਤੋਂ ਬਾਅਦ ਬੱਚਿਆਂ ਦਾ ਜਨਮ ਹੋਇਆ ਸੀ ।
ਹੋਰ ਪੜ੍ਹੋ : ਅਦਾਕਾਰਾ ਸਿਮਰਤ ਕੌਰ ਦੀ ਮਾਂ ਨੇ ਕੀਤਾ ਖੁਲਾਸਾ, ਸਿਮਰਤ ਦੇ ਮਾਮੇ ਤੋਂ ਹਮੇਸ਼ਾ ਲੱਗਦਾ ਸੀ ਡਰ, ਪਰ ਧੀ ਨੇ ਪੁੱਤ ਬਣ ਵਧਾਇਆ ਮਾਣ
ਅਰਮਾਨ ਮਲਿਕ ਹਨ ਪ੍ਰਸਿੱਧ ਯੂਟਿਊਬਰ
ਅਰਮਾਨ ਮਲਿਕ ਪ੍ਰਸਿੱਧ ਯੂ-ਟਿਊਬਰ ਹਨ ।ਉਹ ਸੋਸ਼ਲ ਮੀਡੀਆ ਤੇ ਕੰਟੈਂਟ ਪਾ ਕੇ ਅਕਸਰ ਸੁਰਖੀਆਂ ਵਟੋਰਦੇ ਰਹਿੰਦੇ ਹਨ ।ਉਸ ਦੀਆਂ ਦੋ ਪਤਨੀਆਂ ਹਨ ਕ੍ਰਿਤਿਕਾ ਅਤੇ ਪਾਇਲ ਮਲਿਕ । ਜਿਨ੍ਹਾਂ ਦੀ ਆਪਸ ‘ਚ ਬੜੀ ਵਧੀਆ ਬਾਂਡਿੰਗ ਹੈ । ਦੋਵੇਂ ਆਪਸ ‘ਚ ਬੜੇ ਹੀ ਪ੍ਰੇਮ ਪਿਆਰ ਦੇ ਨਾਲ ਰਹਿੰਦੀਆਂ ਹਨ ।
ਤਿੰਨਾਂ ਦੇ ਚਾਰ ਬੱਚੇ ਹਨ । ਅਰਮਾਨ ਮਲਿਕ ਦੀਆਂ ਜਦੋਂ ਦੋਵੇਂ ਪਤਨੀਆਂ ਇੱਕੋ ਸਮੇਂ ਪ੍ਰੈਗਨੇਂਟ ਹੋਈਆਂ ਸਨ ਤਾਂ ਉਨ੍ਹਾਂ ਨੂੰ ਲੋਕਾਂ ਦੀ ਟ੍ਰੋਲਿੰਗ ਦਾ ਵੀ ਸਾਹਮਣਾ ਕਰਨਾ ਪਿਆ ਸੀ ।ਇਸ ਦੇ ਨਾਲ ਹੀ ਬੇਟੇ ਦਾ ਨਾਮ ਜ਼ੈਦ ਰੱਖਣ ‘ਤੇ ਵੀ ਲੋਕਾਂ ਨੇ ਉਨ੍ਹਾਂ ਨੂੰ ਟਰੋਲ ਕੀਤਾ ਸੀ ।ਜਿਸ ਤੋਂ ਬਾਅਦ ਅਰਮਾਨ ਮਲਿਕ ਨੇ ਸਫਾਈ ਦਿੰਦੇ ਹੋਏ ਕਿਹਾ ਸੀ ਕਿ ਉਹ ਸਭ ਧਰਮਾਂ ਦਾ ਸਨਮਾਨ ਕਰਦੇ ਹਨ ਅਤੇ ਉਨ੍ਹਾਂ ਦੇ ਦਿਲ ‘ਚ ਕਿਸੇ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੈ ।