ਯੂਟਿਊਬਰ ਅਰਮਾਨ ਮਲਿਕ ਦੀ ਖੁੱਲ੍ਹੀ ਪੋਲ, ਪਹਿਲੀ ਪਤਨੀ ਨੇ ਦੱਸਿਆ ਹੈ ਕੌਣ ਹੈ ਲੀਗਲ ਪਤਨੀ

ਬਿੱਗ ਬੌਸ ਓਟੀਟੀ ਸੀਜ਼ਨ-੩ ‘ਚ ਅਰਮਾਨ ਮਲਿਕ ਦਾ ਪਰਿਵਾਰ ਛਾਇਆ ਹੋਇਆ ਹੈ। ਹੁਣ ਵੀਕੇਂਡ ਵਾਰ ‘ਚ ਘਰ ਤੋਂ ਬੇਘਰ ਹੋਈ ਅਰਮਾਨ ਮਲਿਕ ਦੀ ਪਹਿਲੀ ਪਤਨੀ ਪਾਇਲ ਮਲਿਕ ਐਕਟਿਵ ਹੋ ਗਈ ਹੈ। ਘਰੋਂ ਬਾਹਰ ਹੋਣ ਤੋਂ ਬਾਅਦ ਪਾਇਲ ਮਲਿਕ ਇੰਟਰਵਿਊ ਦੇ ਦੌਰਾਨ ਕਈ ਖੁਲਾਸੇ ਕਰ ਰਹੀ ਹੈ।

By  Shaminder July 2nd 2024 01:49 PM

 ਬਿੱਗ ਬੌਸ ਓਟੀਟੀ ਸੀਜ਼ਨ-੩ (Bigg Boss OTT-3)  ‘ਚ ਅਰਮਾਨ ਮਲਿਕ ਦਾ ਪਰਿਵਾਰ ਛਾਇਆ ਹੋਇਆ ਹੈ। ਹੁਣ ਵੀਕੇਂਡ ਵਾਰ ‘ਚ ਘਰ ਤੋਂ ਬੇਘਰ ਹੋਈ ਅਰਮਾਨ ਮਲਿਕ (Armaan Malik) ਦੀ ਪਹਿਲੀ ਪਤਨੀ ਪਾਇਲ ਮਲਿਕ ਐਕਟਿਵ ਹੋ ਗਈ ਹੈ। ਘਰੋਂ ਬਾਹਰ ਹੋਣ ਤੋਂ ਬਾਅਦ ਪਾਇਲ ਮਲਿਕ ਇੰਟਰਵਿਊ ਦੇ ਦੌਰਾਨ ਕਈ ਖੁਲਾਸੇ ਕਰ ਰਹੀ ਹੈ। ਪਾਇਲ ਮਲਿਕ ਨੇ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਆਪਣੀ ਸੌਂਕਣ ਕ੍ਰਿਤਿਕਾ ਮਲਿਕ ਦੇ ਬਾਰੇ ਕਿਹਾ ਕਿ ਅਰਮਾਨ ਨੇ ਦੂਜੀ ਮਹਿਲਾ ਨੂੰ ਚੁਣ ਕੇ ਗਲਤ ਕੀਤਾ ਹੈ।

ਹੋਰ ਪੜ੍ਹੋ :  ਮਸ਼ਹੂਰ ਪੰਜਾਬੀ ਗਾਇਕ ਦੀ ਬਾਲੀਵੁੱਡ ‘ਚ ਐਂਟਰੀ, ਸਿੱਧੂ ਮੂਸੇਵਾਲਾ ਦੇ ਨਾਲ ਚੱਲਦਾ ਰਿਹਾ ਹੈ ਕੋਲਡ ਵਾਰ, ਵੇਖੋ ਵਿੱਕੀ ਕੌਸ਼ਲ ਦੇ ਨਾਲ ਗਾਇਕ ਦਾ ਡਾਂਸ

ਪਾਇਲ ਨੇ ਇਹ ਵੀ ਖੁਲਾਸਾ ਕੀਤਾ ਕਿ ਉਹ ਅਰਮਾਨ ਮਲਿਕ ਦੀ ਕਾਨੂੰਨਨ ਤੌਰ ‘ਤੇ ਪਤਨੀ ਹੈ । ਬਿੱਗ ਬੌਸ ਦੇ ਘਰ ਤੋਂ ਬਾਹਰ ਆਉਣ ਤੋਂ ਬਾਅਦ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਉਸ ਨੇ ਅਰਮਾਨ ਮਲਿਕ ਵੱਲੋਂ ਦੋ ਵਿਆਹ ਕੀਤੇ ਜਾਣ ਨੂੰ ਲੈ ਕੇ ਗੱਲਬਾਤ ਕੀਤੀ।

View this post on Instagram

A post shared by Payal Malik (@payal_malik_53)


ਅਰਮਾਨ ਨੇ ਜੋ ਗਲਤੀ ਕੀਤੀ ਉਹ ਕਿਸੇ ਆਦਮੀ ਨੂੰ ਨਹੀਂ ਕਰਨੀ ਚਾਹੀਦੀ

ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਪਾਇਲ ਮਲਿਕ ਨੇ ਕਿਹਤ ਕਿ ਅਸੀਂ ਕਦੇ ਵੀ ਦੋ ਵਿਆਹਾਂ ਨੂੰ ਸਪੋਰਟ ਨਹੀਂ ਕੀਤਾ ਅਤੇ ਅਰਮਾਨ ਨੇ ਜੋ ਗਲਤੀ ਕੀਤੀ ਹੈ।ਮੈਨੂੰ ਨਹੀਂ ਲੱਗਦਾ ਕਿ ਕੋਈ ਹੋਰ ਅਜਿਹਾ ਕਰ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇੱਕ ਮਹਿਲਾ ਦੇ ਲਈ ਇਸ ਤੋਂ ਵੱਡਾ ਕੋਈ ਦਰਦ ਨਹੀਂ ਹੈ ਕਿ ਉਸ ਦਾ ਪਤੀ ਦੂਜੀ ਔਰਤ ਨੂੰ ਘਰ ਲੈ ਆਵੇ।ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਕੋਈ ਸਹਿਣ ਕਰ ਸਕਦਾ ਹੈ।   

View this post on Instagram

A post shared by Armaan Malik (@armaan__malik9)




Related Post