ਕੀ ਤਾਪਸੀ ਪੰਨੂ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਕਰਨ ਜਾ ਰਹੀ ਹੈ ਵਿਆਹ ? ਜਾਣੋ ਸੱਚਾਈ

Taapsee Pannu Wedding: ਇਨ੍ਹੀਂ ਦਿਨੀਂ ਬਾਲੀਵੁੱਡ 'ਚ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ। ਰਕੁਲ ਪ੍ਰੀਤ ਤੇ ਜੈਕੀ ਭਗਨਾਨੀ ਦੇ ਵਿਆਹ ਤੋਂ ਬਾਅਦ, ਇੱਕ ਹੋਰ ਅਦਾਕਾਰਾ ਦਾ ਨਾਮ ਇਸ ਲਿਸਟ 'ਚ ਜੁੜਨ ਜਾ ਰਿਹਾ ਹੈ, ਜੀ ਹਾਂ, ਹਾਲ ਹੀ 'ਚ ਤਾਪਸੀ ਪੰਨੂ (Taapsee Pannu) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਅਦਾਕਾਰਾ ਵਿਆਹ ਕਰਨ ਵਾਲੀ ਹੈ। ਆਓ ਜਾਣਦੇ ਹਾਂ ਕਿ ਹੈ ਇਸ ਦੀ ਸੱਚਾਈ।
ਬਾਲੀਵੁੱਡ ਦੀ ਪ੍ਰਤਿਭਾਸ਼ਾਲੀ ਅਭਿਨੇਤਰੀ ਤਾਪਸੀ ਪੰਨੂ ਅਕਸਰ ਆਪਣੀ ਫਿਲਮਾਂ ਤੇ ਦਮਦਾਰ ਐਕਟਿੰਗ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ 'ਚ ਤਾਪਸੀ ਪੰਨੂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਜਲਦ ਹੀ ਅਦਾਕਾਰਾ ਵਿਆਹ ਕਰਨ ਵਾਲੀ ਹੈ। ਆਓ ਜਾਣਦੇ ਹਾਂ ਕਿ ਹੈ ਇਸ ਦੀ ਸੱਚਾਈ।
ਤਾਪਸੀ ਪੰਨੂ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਕਰੇਗੀ ਵਿਆਹ
ਇਹ ਖ਼ਬਰਾਂ ਆ ਰਹੀਆਂ ਹਨ ਕਿ ਤਾਪਸੀ ਪੰਨੂ ਜਲਦੀ ਹੀ ਆਪਣੇ ਲੰਬੇ ਸਮੇਂ ਦੇ ਬੁਆਏਫ੍ਰੈਂਡ ਮੈਥਿਆਸ ਬੋ (Mathias Bo) ਨਾਲ ਵਿਆਹ ਕਰਨ ਜਾ ਰਹੀ ਹੈ। ਇਹ ਵਿਆਹ ਇਸੇ ਸਾਲ ਹੋਣ ਦੀ ਉਮੀਦ ਹੈ। ਕਿਹਾ ਜਾ ਰਿਹਾ ਹੈ ਕਿ ਤਾਪਸੀ ਪੰਨੂ ਨੇ ਵੀ ਮਾਰਚ ਦੇ ਅੰਤ ਤੱਕ ਆਪਣੇ ਬੁਆਏਫ੍ਰੈਂਡ ਮੈਥਿਆਸ ਬੋ ਨਾਲ ਵਿਆਹ ਕਰਨ ਦਾ ਫੈਸਲਾ ਕੀਤਾ ਹੈ।
ਖਬਰਾਂ ਮੁਤਾਬਕ ਤਾਪਸੀ ਪੰਨੂ ਆਪਣੇ ਬੁਆਏਫ੍ਰੈਂਡ ਅਤੇ ਬੈਡਮਿੰਟਨ ਖਿਡਾਰੀ ਮੈਥਿਆਸ ਬੋ ਨਾਲ ਵਿਆਹ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਤਾਪਸੀ ਅਤੇ ਮੈਥਿਆਸ ਬੀਤੇ 10 ਸਾਲਾਂ ਤੋਂ ਵੱਧ ਸਮੇਂ ਤੋਂ ਰਿਲੇਸ਼ਨਸ਼ਿਪ ਵਿੱਚ ਹਨ। ਇਸ ਜੋੜੇ ਦਾ ਵਿਆਹ ਪੂਰੀ ਤਰ੍ਹਾਂ ਨਿੱਜੀ ਤੇ ਪਰਿਵਾਰਕ ਸਮਾਰੋਹ ਹੋਵੇਗਾ। ਇਹ ਵਿਆਹ ਸਿੱਖ ਅਤੇ ਈਸਾਈ ਰੀਤੀ ਰਿਵਾਜ਼ਾਂ ਨਾਲ ਹੋਵੇਗਾ।
ਤਾਪਸੀ ਪੰਨੂ ਅਤੇ ਮੈਥਿਆਸ ਬੋ ਦੇ ਰਿਸ਼ਤੇ ਬਾਰੇ
ਤਾਪਸੀ ਪੰਨੂ ਅਤੇ ਮੈਥਿਆਸ ਬੋ ਨੇ ਆਪਣੇ ਰਿਸ਼ਤੇ ਬਾਰੇ ਕਦੇ ਜਨਤਕ ਤੌਰ ਉੱਤੇ ਕੋਈ ਗੱਲ ਨਹੀਂ ਕੀਤੀ, ਪਰ ਉਨ੍ਹਾਂ ਨੇ ਕਦੇ ਵੀ ਇਸ ਨੂੰ ਲੁਕਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਰਾਜ ਸ਼ਮਾਨੀ ਦੇ ਨਾਲ ਇੱਕ ਤਾਜ਼ਾ ਇੰਟਰਵਿਊ ਦੌਰਾਨ, ਤਾਪਸੀ ਨੇ ਮੈਥਿਆਸ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਜਦੋਂ ਉਹ ਆਪਣੀ ਪਹਿਲੀ ਬਾਲੀਵੁੱਡ ਫਿਲਮ ਚਸ਼ਮੇ ਬਦੂਰ ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਹ ਉਸ ਨੂੰ ਮਿਲੀ ਸੀ।
ਹੋਰ ਪੜ੍ਹੋ: ਤਲਾਕ ਦੀਆਂ ਖ਼ਬਰਾਂ 'ਤੇ ਨੇਹਾ ਕੱਕੜ ਨੇ ਤੋੜੀ ਚੁੱਪੀ, ਅਦਾਕਾਰਾ ਨੇ ਪਤੀ ਰੋਹਨਪ੍ਰੀਤ ਨੂੰ ਲੈ ਕੇ ਆਖੀ ਇਹ
ਤਾਪਸੀ ਪੰਨੂ ਦਾ ਵਰਕ ਫਰੰਟ
ਅਦਾਕਾਰਾ ਤਾਪਸੀ ਪੰਨੂ ਦੀ ਹਾਲ ਹੀ ਵਿੱਚ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਡੰਕੀ' 'Dunki' ਰਿਲੀਜ਼ ਹੋਈ ਸੀ, ਜੋ ਕਿ ਵਿਦੇਸ਼ ਜਾਣ ਵਾਲੇ ਲੋਕਾਂ ਦੀ ਕਹਾਣੀ ਉੱਤੇ ਆਧਾਰਿਤ ਸੀ। ਇਸ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ। ਡੰਕੀ ਫਿਲਮ ਦਾ ਨਿਰਦੇਸ਼ਨ ਬਾਲੀਵੁੱਡ ਦੇ ਮਸ਼ਹੂਰ ਡਾਇਰੈਕਟਰ ਰਾਜ ਕੁਮਾਰ ਹਿਰਾਨੀ Rajkumar Hirani ਵੱਲੋਂ ਕੀਤਾ ਗਿਆ ਸੀ। ਇਸ ਫਿਲਮ ਵਿੱਚ ਸ਼ਾਹਰੁਖ ਖਾਨ ਤੇ ਤਾਪਸੀ ਦੇ ਨਾਲ-ਨਾਲ ਵਿੱਕੀ ਕੌਸ਼ਲ ਵੀ ਨਜ਼ਰ ਆਏ।