Burna Boy: ਜਾਣੋ ਕੌਣ ਨੇ ਬਰਨਾ ਬੁਆਏ,ਜਿਨ੍ਹਾਂ ਨਾਲ ਸਿੱਧੂ ਮੂਸੇਵਾਲਾ ਦਾ ਨਵਾਂ ਗਾਣਾ ਆਇਆ ਹੈ

ਹਾਲ ਹੀ 'ਚ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾਂ' ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਇਸ ਗੀਤ 'ਚ ਸਿੱਧੂ ਦੇ ਨਾਲ ਮਸ਼ਹੂਰ ਰੈਪਰ ਬਰਨਾ ਬੁਆਏ ਵੀ ਨਜ਼ਰ ਆਏ। ਜਾਣੋ ਕੌਣ ਨੇ ਰੈਪਰ ਬਰਨਾ ਬੁਆਏ।

By  Pushp Raj April 8th 2023 04:41 PM

Burna Boy with Sidhu Moose Wala: ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰਿਲੀਜ਼ ਹੋ ਗਿਆ ਹੈ। ਗੀਤ ਰਿਲੀਜ਼ ਹੁੰਦੇ ਹੀ ਤੇਜ਼ੀ ਨਾਲ ਵਾਇਰਲ ਹੋ ਗਿਆ। ਮਹਿਜ਼ ਕੁਝ ਹੀ ਘੰਟਿਆਂ ਦੇ ਵਿੱਚ ਇਸ ਗੀਤ ਮਿਲਿਅਨ ਵਿਊਜ਼ ਮਿਲੇ ਹਨ। ਕੀ ਤੁਸੀਂ ਬਰਨਾ ਬੁਆਏ ਬਾਰੇ ਜਾਣਦੇ ਹੋ, ਜਿਨ੍ਹਾਂ ਨੇ ਸਿੱਧੂ ਦੇ ਇਸ ਗੀਤ ਵਿੱਚ ਰੈਪ ਕੀਤਾ ਹੈ। 


 ਕੌਣ ਨੇ ਬਰਨਾ ਬੁਆਏ ? 

ਰੈਪਰ ਦਾਅਸਲੀ ਨਾਂ ਦਾਮਿਨੀ ਇਬੂਨੋਲੁਵਾ ਓਗੁਲੂ ਹੈ ਅਤੇ ਉਹ ਬਰਨਾ ਬੁਆਏ ਨਾਂਅ ਨਾਲ ਦੁਨੀਆ ਭਰ 'ਚ ਮਸ਼ਹੂਰ ਹਨ। ਉਹ ਇੱਕ ਬਹੁਤ ਹੀ ਪ੍ਰਤਿਭਾਸ਼ਾਲੀ ਗਾਇਕ ਹਨ ਤੇ ਉਨ੍ਹਾਂਨੇ ਨਾਈਜੀਰੀਅਨ ਸੰਗੀਤ ਅਤੇ ਸੱਭਿਆਚਾਰ ਨੂੰ ਦੁਨੀਆ ਭਰ ਵਿੱਚ ਪ੍ਰਸਿੱਧੀ ਦਿਲਾਈ ਹੈ। ਮਹਿਜ਼ 31 ਸਾਲ ਦੀ ਉਮਰ 'ਚ ਉਨ੍ਹਾਂ ਨੇ ਕਾਫੀ ਫੈਨ ਫਾਲੋਇੰਗ ਹਾਸਲ ਕਰ ਲਈ ਹੈ। ਉਸ ਦੇ ਗੀਤਾਂ ਨੂੰ ਕਾਫੀ ਵਿਊਜ਼ ਮਿਲਦੇ ਹਨ।

ਕਿਹੜੇ ਗੀਤਾਂ ਨਾਲ ਮਸ਼ਹੂਰ ਹੋਏ ਬਰਨਾ ਬੁਆਏ ? 

ਸਾਲ 2013 ਵਿੱਚ ਬਰਨਾ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਦੀ ਐਲਬਮ ਲਾਈਫ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਕਾਮਯਾਬੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਆਨ ਏ ਟਚਸ਼ਿਪ, ਆਊਟਸਾਈਡ, ਅਫਰੀਕਨ ਜੈਂਟਸ, ਟਵਾਈਸ ਏ ਟਾਲ ਅਤੇ ਲਵ ਦਾਮਿਨੀ ਵਰਗੀਆਂ ਐਲਬਮਾਂ ਪ੍ਰਸਿੱਧ ਹਨ।  


ਹੋਰ ਪੜ੍ਹੋ: Pushpa The Rule: ਅੱਲੂ ਅਰਜੁਨ ਦੇ ਜਨਮਦਿਨ ਮੌਕੇ ਰਿਲੀਜ਼ ਹੋਇਆ ਫ਼ਿਲਮ 'ਪੁਸ਼ਪਾ ਦਿ ਰੂਲ' ਦਾ ਜ਼ਬਰਦਸਤ ਪੋਸਟਰ, ਅਰਜੁਨ ਦਾ ਦਮਦਾਰ ਲੁੱਕ ਵੇਖ ਫੈਨਜ਼ ਹੋਏ ਹੈਰਾਨ

ਗ੍ਰੈਮੀ ਅਵਾਰਡ ਜੇਤੂ ਗਾਇਕ 

 ਬਰਨਾ ਨੇ ਆਪਣੇ ਕਰੀਅਰ ਵਿੱਚ ਕਈ ਵੱਡੇ ਐਵਾਰਡ ਜਿੱਤੇ ਹਨ। ਉਨ੍ਹਾਂ ਨੂੰ ਸਾਲ 2021 ਵਿੱਚ ਗ੍ਰੈਮੀ ਅਵਾਰਡ ਮਿਲਿਆ। ਸਾਲ 2023 ਵਿੱਚ ਵੀ, ਉਨ੍ਹਾਂ ਨੇ ਆਪਣੀ ਐਲਬਮ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਅਤੇ ਗ੍ਰੈਮੀ ਅਵਾਰਡ  ਲਈ ਨਾਮਜ਼ਦ ਕੀਤਾ ਗਿਆ।


Related Post