Wedding Anniversary: ਗਾਇਕ ਬੀ ਪਰਾਕ ਦੀ ਵੈਡਿੰਗ ਐਨਾਵਰਸੀ ਅੱਜ, ਜਾਣੋ ਕਿੰਝ ਸ਼ੁਰੂ ਹੋਈ ਬੀ ਪਰਾਕ ਤੇ ਮੀਰਾ ਬੱਚਨ ਦੀ ਲਵ ਸਟੋਰੀ
ਮਸ਼ਹੂਰ ਗਾਇਕ ਬੀ ਪਰਾਕ ਤੇ ਮੀਰਾ ਬੱਚਨ ਦੀ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ। ਇਸ ਮੌਕੇ ਗਾਇਕ ਨੇ ਆਪਣੀ ਪਤਨੀ ਮੀਰਾ ਬੱਚਨ ਨਾਲ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

B Praak Meera Bachan Wedding Anniversary: ਪਾਲੀਵੁੱਡ ਤੋਂ ਬਾਲੀਵੁੱਡ ਤੱਕ ਪਛਾਣ ਬਣਾ ਚੁੱਕੇ ਗਾਇਕ ਬੀ ਪਰਾਕ ਨੂੰ ਕੌਣ ਨਹੀਂ ਜਾਣਦਾ। ਅੱਜ ਉਹ ਕਿਸੇ ਪਛਾਣ ਦੇ ਮੋਹਤਾਜ਼ ਨਹੀਂ ਹਨ। ਅੱਜ ਗਾਇਕ ਪੰਜਾਬੀ ਗਾਇਕ ਬੀ ਪਰਾਕ ਅਤੇ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਅੱਜ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਮਨਾ ਰਹੇ ਹਨ।
ਗਾਇਕ ਬੀ ਪਰਾਕ ਨੇ ਵਿਆਹ ਦੀ ਚੌਥੀ ਵਰ੍ਹੇਗੰਢ ਮੌਕੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪਤਨੀ ਮੀਰਾ ਨਾਲ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਗਾਇਕ ਨੇ ਆਪਣੀ ਪਤਨੀ ਨੂੰ ਰੋਮਾਂਟਿਕ ਅੰਦਾਜ਼ ਵਿੱਚ ਵਧਾਈ ਦਿੱਤੀ ਹੈ।
ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉੱਪਰ ਕਈ ਰੋਮਾਂਟਿਕ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਕਮੈਂਟ ਕਰ ਇਸ ਖੂਬਸੂਰਤ ਜੋੜੇ ਨੂੰ ਵਿਆਹ ਦੀ ਵਰ੍ਹੇਗੰਢ ਮੌਕੇ ਵਧਾਈਆਂ ਦੇ ਰਹੇ ਹਨ।
ਬੀ ਪਰਾਕ ਪ੍ਰੋਫੈਸ਼ਨਲ ਲਾਈਫ 'ਚ ਪਰਫੈਕਟ ਮੰਨੇ ਜਾਂਦੇ ਹਨ ਪਰ ਇਸ ਦੇ ਨਾਲ ਉਹ ਨਿੱਜੀ ਜ਼ਿੰਦਗੀ 'ਚ ਵੀ ਪਰਫੈਕਟ ਫੈਮਿਲੀ ਮੈਨ ਹਨ। ਅਸਲ 'ਚ ਜਦੋਂ ਵੀ ਬੀ ਪਰਾਕ ਦੀ ਨਿੱਜੀ ਜ਼ਿੰਦਗੀ ਦਾ ਜ਼ਿਕਰ ਹੁੰਦਾ ਹੈ ਤਾਂ ਉਨ੍ਹਾਂ ਦੀ ਪਤਨੀ ਮੀਰਾ ਬੱਚਨ ਦਾ ਨਾਮ ਵੀ ਜ਼ਰੂਰ ਲਿਆ ਜਾਂਦਾ ਹੈ। ਬੀ ਪਰਾਕ ਨੇ 4 ਅਪ੍ਰੈਲ, 2019 ਨੂੰ ਜ਼ੀਰਕਪੁਰ ਦੇ 'ਦਿ ਵਿਲੇਜ' ਵਿੱਚ ਮੀਰਾ ਬੱਚਨ ਨਾਲ ਵਿਆਹ ਕੀਤਾ ਸੀ, ਅੱਜ ਇਸ ਜੋੜੇ ਦੇ ਵਿਆਹ ਨੂੰ 4 ਸਾਲ ਪੂਰੇ ਹੋ ਚੁੱਕੇ ਹਨ ਤੇ ਦੋਵੇਂ ਇੱਕ ਦੂਜੇ ਨਾਲ ਖੁਸ਼ਨੁਮਾ ਜੀਵਨ ਬਤੀਤ ਕਰ ਰਹੇ ਹਨ।
ਬੀ ਪਰਾਕ ਅਤੇ ਮੀਰਾ ਦੇ ਰੋਮਾਂਸ ਦੇ ਕਿੱਸੇ ਸੋਸ਼ਲ ਮੀਡੀਆ ਦੀਆਂ ਗਲੀਆਂ ਵਿੱਚ ਬਹੁਤ ਆਮ ਹਨ। ਦਰਅਸਲ, ਗਾਇਕ ਖ਼ੁਦ ਸੋਸ਼ਲ ਮੀਡੀਆ 'ਤੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਦੱਸਦੇ ਰਹਿੰਦੇ ਹਨ। ਦਰਅਸਲ, ਬੀ ਪਰਾਕ ਘਰ ਵਿੱਚ ਮੀਰਾ ਨੂੰ ਰਾਣੀ ਕਹਿ ਕੇ ਬੁਲਾਉਂਦੇ ਹਨ ਅਤੇ ਉਸ ਨੂੰ ਬਹੁਤ ਪਿਆਰ ਕਰਦੇ ਹਨ। ਬੀ ਪਰਾਕ ਕਹਿੰਦੇ ਹਨ, 'ਮੈਂ ਘਰ 'ਚ ਸਮਾਂ ਬਿਤਾਉਣਾ ਪਸੰਦ ਕਰਦਾ ਹਾਂ। ਮੈਂ ਪਰਿਵਾਰ ਤੋਂ ਬਿਲਕੁਲ ਵੀ ਦੂਰ ਨਹੀਂ ਰਹਿ ਸਕਦਾ। ਇਹੀ ਕਾਰਨ ਹੈ ਕਿ ਮੈਂ ਆਪਣੇ ਘਰ ਵਿੱਚ ਆਪਣਾ ਸਟੂਡੀਓ ਬਣਾਇਆ ਹੈ, ਤਾਂ ਜੋ ਮੈਂ ਕੰਮ ਅਤੇ ਪਰਿਵਾਰ ਦੋਵੇਂ ਹੀ ਸੰਭਾਲ ਸਕਾਂ।
ਹੋਰ ਪੜ੍ਹੋ: ਅੱਜ ਹੈ ਗਾਇਕ ਗੈਰੀ ਸੰਧੂ ਦਾ ਜਨਮਦਿਨ, ਪੰਜਾਬੀ ਗਾਇਕ ਜੀ ਖ਼ਾਨ ਨੇ ਆਪਣੇ ਉਸਤਾਦ ਨੂੰ ਅਨੋਖੇ ਅੰਦਾਜ਼ 'ਚ ਦਿੱਤੀ ਵਧਾਈ
ਦੱਸ ਦੇਈਏ ਕਿ ਮੀਰਾ ਫਿਟਨੈੱਸ ਫ੍ਰੀਕ ਹੈ। ਉਹ ਇੰਟਰਨੈੱਟ 'ਤੇ ਆਪਣੇ ਨਿੱਜੀ ਜ਼ਿੰਦਗੀ ਬਾਰੇ ਵਲੌਗ ਸ਼ੇਅਰ ਕਰਦੀ ਹੈ, ਉਸ ਨੂੰ ਕਈ ਲੋਕ ਫਾਲੋ ਕਰਦੇ ਹਨ। ਇਸ ਤੋਂ ਇਲਾਵਾ ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਫੈਨਜ਼ ਉਸ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ।