ਵਾਮਿਕਾ ਗੱਬੀ ਦੀ ਫ਼ਿਲਮ ‘ਖੂਫੀਆ’ ਜਲਦ ਹੀ ਨੈੱਟਫਲਿਕਸ ‘ਤੇ ਹੋਵੇਗੀ ਰਿਲੀਜ਼

ਪਾਲੀਵੁੱਡ ਅਦਾਕਾਰਾ ਵਾਮਿਕਾ ਗੱਬੀ ਜਲਦ ਹੀ ਆਪਣੀ ਅਗਲੀ ਫ਼ਿਲਮ ‘ਖੂਫੀਆ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਤੱਬੂ ਅਤੇ ਅਦਾਕਾਰ ਅਲੀ ਫਜ਼ਲ ਵੀ ਦਿਖਾਈ ਦੇਣਗੇ ।

By  Shaminder September 15th 2023 03:34 PM
ਵਾਮਿਕਾ ਗੱਬੀ ਦੀ ਫ਼ਿਲਮ ‘ਖੂਫੀਆ’ ਜਲਦ ਹੀ ਨੈੱਟਫਲਿਕਸ ‘ਤੇ ਹੋਵੇਗੀ ਰਿਲੀਜ਼

ਪਾਲੀਵੁੱਡ ਅਦਾਕਾਰਾ ਵਾਮਿਕਾ ਗੱਬੀ (Wamiqa Gabbi) ਜਲਦ ਹੀ ਆਪਣੀ ਅਗਲੀ ਫ਼ਿਲਮ ‘ਖੂਫੀਆ’ ਦੇ ਨਾਲ ਦਰਸ਼ਕਾਂ ‘ਚ ਹਾਜ਼ਰ ਹੋਣ ਜਾ ਰਹੀ ਹੈ । ਇਸ ਫ਼ਿਲਮ ‘ਚ ਉਨ੍ਹਾਂ ਦੇ ਨਾਲ ਬਾਲੀਵੁੱਡ ਅਦਾਕਾਰਾ ਤੱਬੂ ਅਤੇ ਅਦਾਕਾਰ ਅਲੀ ਫਜ਼ਲ ਵੀ ਦਿਖਾਈ ਦੇਣਗੇ । ਫ਼ਿਲਮ ‘ਚ ਤੱਬੂ ਭਾਰਤੀ ਜਾਸੂਸੀ ਏਜੰਸੀ ਰਾਅ ਦੀ ਇੱਕ ਸੰਚਾਲਕ ਦੇ ਤੌਰ ‘ਤੇ ਕੰਮ ਕਰਦੀ ਹੋਈ ਨਜ਼ਰ ਆਏਗੀ ।


ਹੋਰ ਪੜ੍ਹੋ :  ਰਾਜਵੀਰ ਦਿਓਲ ਦੀ ਫ਼ਿਲਮ ‘ਦੋਨੋ’ ਦਾ ਗੀਤ ‘ਅੱਗ ਲੱਗਦੀ’ ਰਿਲੀਜ਼, ਦਿੱਸੀ ਪਾਲੋਮਾ ਅਤੇ ਰਾਜਵੀਰ ਦੀ ਰੋਮਾਂਟਿਕ ਕਮਿਸਟਰੀ

ਜਿਸ ਨੂੰ ਸੁਰੱਖਿਆ ਸਬੰਧੀ ਦਸਤਾਵੇਜ਼ਾਂ ਨੂੰ ਵੇਚਣ ਵਾਲੇ ਦਾ ਪਤਾ ਲਗਾਉਣ ਦੇ ਲਈ ਨਿਯੁਕਤ ਕੀਤਾ ਗਿਆ ਹੈ । ਇਹ ਫ਼ਿਲਮ ਅਮਰ ਭੂਸ਼ਣ ਦੇ ਨਾਵਲ ‘ਏਸਕੇਪ ਟੂ ਨੋਵੇਅਰ’ ‘ਤੇ ਅਧਾਰਿਤ ਹੈ । ਫ਼ਿਲਮ ‘ਚ ਅਲੀ ਫ਼ਜ਼ਲ ਅਤੇ ਵਾਮਿਕਾ ਗੱਬੀ ਸਹਿ ਅਦਾਕਾਰ ਦੇ ਤੌਰ ‘ਤੇ ਨਜ਼ਰ ਆਉਣਗੇ । 



ਵਾਮਿਕਾ ਗੱਬੀ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੀਤਾ ਕੰਮ 

ਵਾਮਿਕਾ ਗੱਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ ਹੈ ।ਪੰਜਾਬੀ ਫ਼ਿਲਮਾਂ ‘ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਹੈ ।ਵਾਮਿਕਾ ਗੱਬੀ ਨੇ ਬਤੌਰ ਬਾਲ ਕਲਾਕਾਰ ਆਪਣੇ ਕਰੀਅਰ ਦੀ ਸ਼ੁਰੂਆਤ ਕਰੀਨਾ ਕਪੂਰ ਦੇ ਨਾਲ ਫ਼ਿਲਮ ‘ਜਬ ਵੀ ਮੈਟ’ ਦੇ ਨਾਲ ਕੀਤੀ ਸੀ ।ਇਸ ਤੋਂ ਬਾਅਦ ਉਸ ਨੇ ਅਨੇਕਾਂ ਹੀ ਪੰਜਾਬੀ ਫ਼ਿਲਮਾਂ ‘ਚ ਕੰਮ ਕੀਤਾ । ਜਿਸ ‘ਚ ਗਲਵੱਕੜੀ, ਨਿੱਕਾ ਜ਼ੈਲਦਾਰ, ਦਿਲ ਦੀਆਂ ਗੱਲਾਂ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । 




Related Post