ਅਨੰਤ ਰਾਧਿਕਾ ਦੇ ਵਿਆਹ ‘ਚ ਵਿੱਕੀ ਕੌਸ਼ਲ ਦੀ ਪਤਨੀ ਕੈਟਰੀਨਾ ਕੈਫ ਦੀ ਸਾਦਗੀ ਨੇ ਜਿੱਤਿਆ ਫੈਨਸ ਦਾ ਦਿਲ
ਕੈਟਰੀਨਾ ਕੈਫ ਨੇ ਇਸ ਮੌਕੇ ਲਾਲ ਰੰਗ ਦੀ ਸਾੜ੍ਹੀ ‘ਚ ਨਜ਼ਰ ਆਈ ਜਦੋਂਕਿ ਵਿੱਕੀ ਕੌਸ਼ਲ ਵੀ ਸੂਟ ‘ਚ ਨਜ਼ਰ ਆਏ ।ਕੈਟਰੀਨਾ ਦੀ ਸਾਦਗੀ ਦਾ ਹਰ ਕੋਈ ਦੀਵਾਨਾ ਹੋ ਗਿਆ ਹੈ ।
ਅਨੰਤ ਅੰਬਾਨੀ (Anant Ambani) ਤੇ ਰਾਧਿਕਾ ਮਾਰਚੈਂਟ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਵਾਇਰਲ ਹੋ ਰਹੀਆਂ ਹਨ । ਬਾਲੀਵੁੱਡ ਦੇ ਸਿਤਾਰੇ ਵੀ ਇਸ ਵਿਆਹ ਦਾ ਗਵਾਹ ਬਣੇ । ਹਰ ਅਦਾਕਾਰ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਇਸ ਵਿਆਹ ‘ਚ ਤਿਆਰ ਹੋ ਕੇ ਪਹੁੰਚਿਆ ਸੀ ।ਵਿਆਹ ‘ਚ ਸ਼ਾਹਰੁਖ ਖ਼ਾਨ, ਰਜਨੀਕਾਂਤ, ਐਸ਼ਵਰਿਆ ਰਾਏ, ਆਲੀਆ ਭੱਟ ਸਣੇ ਕਈ ਹਸਤੀਆਂ ਸ਼ਾਮਿਲ ਹੋਈਆਂ ।
ਪਰ ਇਸ ਵਿਆਹ ‘ਚ ਸਭ ਦੀਆਂ ਨਜ਼ਰਾਂ ਟਿਕੀਆਂ ਸਨ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ‘ਤੇ । ਇਸ ਜੋੜੀ ਨੇ ਆਪਣੀ ਸਾਦਗੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ।ਕੈਟਰੀਨਾ ਕੈਫ ਨੇ ਇਸ ਮੌਕੇ ਲਾਲ ਰੰਗ ਦੀ ਸਾੜ੍ਹੀ ‘ਚ ਨਜ਼ਰ ਆਈ ਜਦੋਂਕਿ ਵਿੱਕੀ ਕੌਸ਼ਲ ਵੀ ਸੂਟ ‘ਚ ਨਜ਼ਰ ਆਏ ।ਕੈਟਰੀਨਾ ਦੀ ਸਾਦਗੀ ਦਾ ਹਰ ਕੋਈ ਦੀਵਾਨਾ ਹੋ ਗਿਆ ਹੈ ।
ਸੰਜੇ ਦੱਤ ਦੇ ਡਾਂਸ ਨੇ ਲੁੱਟਿਆ ਦਿਲ
ਇਸ ਤੋਂ ਪਹਿਲਾਂ ਵਿਆਹ ‘ਚ ਕਈ ਅਦਾਕਾਰਾਂ ਨੇ ਡਾਂਸ ਕੀਤਾ ਸੀ । ਜਿਸ ‘ਚ ਸੰਜੇ ਦੱਤ ਨੇ ਖੁਬ ਡਾਂਸ ਕੀਤਾ ਅਤੇ ਅਨੰਤ ਅੰਬਾਨੀ ਵੀ ਸੰਜੇ ਦੱਤ ਦੇ ਨਾਲ ਠੁਮਕੇ ਲਗਾਉਂਦੇ ਹੋਏ ਦਿਖਾਈ ਦਿੱਤੇ ਸਨ । ਦੱਸ ਦਈਏ ਕਿ ਅਨੰਤ ਦੇ ਵਿਆਹ ਦੇ ਜਸ਼ਨ ਕਈ ਮਹੀਨਿਆਂ ਤੋਂ ਚੱਲ ਰਹੇ ਸਨ । ਇਸ ਵਿਆਹ ‘ਚ ਦੇਸ਼ ਵਿਦੇਸ਼ ‘ਚੋਂ ਬਿਜਨੇਸ, ਸਿਆਸੀ ਅਤੇ ਮਨੋਰੰਜਨ ਜਗਤ ਦੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।