ਟੀਵੀ ਇੰਡਸਟਰੀ ਦਾ ਅਦਾਕਾਰ ਭੁਪਿੰਦਰ ਸਿੰਘ ਕਤਲ ਦੇ ਇਲਜ਼ਾਮ ‘ਚ ਗ੍ਰਿਫਤਾਰ

ਟੀਵੀ ਇੰਡਸਟਰੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰ ਭੁਪਿੰਦਰ ਸਿੰਘ ‘ਤੇ ਇੱਕ ਸ਼ਖਸ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ । ਜਿਸ ਤੋਂ ਬਾਅਦ ਭੁਪਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

By  Shaminder December 7th 2023 05:30 PM

ਟੀਵੀ ਇੰਡਸਟਰੀ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਉਹ ਇਹ ਹੈ ਕਿ ਅਦਾਕਾਰ ਭੁਪਿੰਦਰ ਸਿੰਘ ‘ਤੇ ਇੱਕ ਸ਼ਖਸ ਨੂੰ ਗੋਲੀ ਮਾਰ ਕੇ ਕਤਲ ਕਰਨ ਦੇ ਇਲਜ਼ਾਮ ਲੱਗੇ ਹਨ । ਜਿਸ ਤੋਂ ਬਾਅਦ ਭੁਪਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹ ਟੀਵੀ ਅਦਾਕਾਰ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕਿਆ ਹੈ ।

 ਹੋਰ ਪੜ੍ਹੋ :   ਅਦਾਕਾਰ ਜੈ ਰੰਧਾਵਾ ਨੇ ਸੌਰਭ ਭਾਰਦਵਾਜ ਨੂੰ ਲੈ ਕੇ ਦਿੱਤੀ ਬਾਈਕ, ਰੋਜ਼ਾਨਾ ਸਾਈਕਲ ‘ਤੇ 40 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਕਰਦਾ ਸੀ ਡਿਲੀਵਰੀ

ਇਸ ਵਜ੍ਹਾ ਕਰਕੇ ਹੋਇਆ ਵਿਵਾਦ 

ਭੁਪਿੰਦਰ ਸਿੰਘ ਜਿਸ ‘ਤੇ ਕਤਲ ਦਾ ਇਲਜ਼ਾਮ ਲੱਗਿਆ ਹੈ । ਉਸ ਦਾ ਆਪਣੇ ਜੱਦੀ ਪਿੰਡ ਬੜਾਪੁਰ ‘ਚ ਇੱਕ ਰੁੱਖ ਨੂੰ ਲੈ ਕੇ ਵਿਵਾਦ ਹੋਇਆ । ਇਹ ਰੁੱਖ ਖੇਤਾਂ ‘ਚ ਲੱਗਿਆ ਹੋਇਆ ਸੀ ਅਤੇ ਇਸੇ ਰੁੱਖ ਨੂੰ ਲੈ ਕੇ ਪਿੰਡ ਦੇ ਹੀ ਸ਼ਖਸ ਗੁਰਦੀਪ ਸਿੰਘ ਦੇ ਨਾਲ ਉਸ ਦਾ ਝਗੜਾ ਹੋ ਗਿਆ ।


ਦੋਵੇਂ ਇੱਕ ਦੂਜੇ ਦੇ ਨਾਲ ਇਸੇ ਗੱਲ ਤੋਂ ਬਹਿਸ ਕਰ ਰਹੇ ਸਨ ਕਿ ਇਹ ਰੁੱਖ ਸਾਡਾ ਹੈ। ਇਹ ਵਿਵਾਦ ਏਨਾਂ ਵਧ ਗਿਆ ਕਿ ਭੁਪਿੰਦਰ ਸਿੰਘ ਅਤੇ ਗੁਰਦੀਪ ਦੇ ਵਿਚਾਲੇ ਕੁੱਟਮਾਰ ਹੋਣ ਲੱਗ ਪਈ । ਇਸ ਤੋਂ ਬਾਅਦ ਭੁਪਿੰਦਰ ਨੇ ਅੰਨੇ੍ਹਵਾਹ ਫਾਈਰਿੰਗ ਸ਼ੁਰੂ ਕਰ ਦਿੱਤੀ । ਜਿਸ ‘ਚ ਕਈ ਲੋਕਾਂ ਨੂੰ ਗੋਲੀਆਂ ਵੱਜੀਆਂ।ਜਿਸ ਦੌਰਾਨ ਗੁਰਦੀਪ ਦੀ ਮੌਤ ਹੋ ਗਈ । ਪੁੁਲਿਸ ਨੇ ਭੁਪਿੰਦਰ ਦੇ ਨਾਲ ਨਾਲ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ । 

 






 



Related Post