Burak Deniz: ਤੁਰਕੀ ਦੇ ਮਸ਼ਹੂਰ ਅਦਾਕਾਰ ਬੁਰਾਕ ਡੇਨਿਜ਼ ਪਹੁੰਚੇ ਭਾਰਤ, ਬਾਲੀਵੁੱਡ ਗੀਤਾਂ 'ਤੇ ਥਿਰਕਦੇ ਹੋਏ ਆਏ ਨਜ਼ਰ
ਤੁਰਕੀ ਦੇ ਮਸ਼ਹੂਰ ਅਦਾਕਾਰ ਬੁਰਾਕ ਡੇਨਿਜ਼ ਹਾਲ ਹੀ 'ਚ ਭਾਰਤ ਪਹੁੰਚੇ। ਇੱਥੇ ਜਿਵੇਂ ਹੀ ਉਹ ਏਅਰਪੋਰਟ 'ਤੇ ਨਜ਼ਰ ਆਏ ਉਨ੍ਹਾਂ ਨਾਲ ਸੈਲਫੀ ਲੈਣ ਲਈ ਫੈਨਜ਼ ਦੀ ਭਾਰੀ ਭੀੜ ਇੱਕਠੀ ਹੋ ਗਈ। ਇਸ ਦੌਰਾਨ ਬੁਰਾਕ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਉਨ੍ਹਾਂ ਪੁਰਾਣੇ ਬਾਲੀਵੁੱਡ ਗੀਤਾਂ ਦਾ ਆਨੰਦ ਮਾਣਦੇ ਹੋਏ ਵੇਖਿਆ ਜਾ ਸਕਦਾ ਹੈ।
Burak Deniz in India: ਤੁਰਕੀ ਦੇ ਮਸ਼ਹੂਰ ਟੀਵੀ ਅਦਾਕਾਰ ਬੁਰਾਕ ਡੇਨਿਜ਼ ਹਾਲ ਹੀ ਵਿੱਚ ਭਾਰਤ ਆਏ ਹਨ। ਇਸ ਦੌਰਾਨ ਅਦਾਕਾਰ ਨੂੰ ਭਾਰਤ ਦੌਰੇ ਦਾ ਆਨੰਦ ਮਾਣਦੇ ਹੋਏ ਵੇਖਿਆ ਜਾ ਸਕਦਾ ਹੈ। ਅਦਾਕਾਰ ਦੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਨੂੰ ਦਰਸ਼ਕ ਬਹੁਤ ਪਸੰਦ ਕਰ ਰਹੇ ਹਨ।
ਦੱਸ ਦਈਏ ਕਿ ਤੁਰਕੀ ਦੇ ਅਦਾਕਾਰ ਬੁਰਾਕ ਡੇਨਿਜ਼ ਜਿਵੇਂ ਹੀ ਏਅਰਪੋਰਟ ਪਹੁੰਚੇ, ਉੱਥੇ ਪੈਪਰਾਜ਼ੀ ਤੇ ਫੈਨਜ਼ ਨੇ ਉਨ੍ਹਾਂ ਨੂੰ ਘੇਰ ਲਿਆ। ਜਿੱਥੇ ਇੱਕ ਪਾਸੇ ਪੈਪਰਾਜੀਸ ਅਦਾਕਾਰ ਦੀਆਂ ਤਸਵੀਰਾਂ ਕਲਿੱਕ ਕਰਨਾ ਚਾਹੁੰਦੇ ਸਨ, ਉੱਥੇ ਹੀ ਦੂਜੇ ਪਾਸੇ ਫੈਨਜ਼ ਅਦਾਕਾਰ ਨਾਲ ਸੈਲਫੀ ਲੈਣਾ ਲਈ ਉਤਸ਼ਾਹਿਤ ਸਨ।
ਹੁਣ ਸੋਸ਼ਲ ਮੀਡੀਆ 'ਤੇ ਅਦਾਕਾਰ ਬੁਰਾਕ ਡੇਨਿਜ਼ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਬੁਰਾਕ ਡੇਨਿਜ਼ ਬਾਲੀਵੁੱਡ ਦੇ ਪੁਰਾਣੇ ਗੀਤਾਂ ਦਾ ਆਨੰਦ ਮਾਣਦੇ ਤੇ ਗੀਤਾਂ ਦੀ ਧੁਨ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਅਦਾਕਾਰ ਆਪਣੀ ਗੱਡੀ ਵਿੱਚ ਦੋਸਤਾਂ ਨਾਲ ਕੀਤੇ ਜਾਂਦੇ ਹੋਏ ਨਜਡਰ ਆ ਰਹੇ ਹਨ।
ਇਹ ਵੀਡੀਓ ਪੈਪਰਾਜ਼ੀਸ ਦੇ ਸੋਸ਼ਲ ਮੀਡੀਆ ਅਕਾਊਂਟ ਵਾਇਰਲ ਭਿਆਨੀ ਵੱਲੋਂ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਨੂੰ ਫੈਨਜ਼ ਬੁਹਤ ਪਸੰਦ ਕਰ ਰਹੇ ਹਨ ਤੇ ਇਸ ਉੱਪਰ ਕਮੈਂਟ ਕਰਕੇ ਆਪੋ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।
ਦੱਸ ਦਈਏ ਕਿ ਬੁਰਾਕ ਡੇਨਿਜ਼ ਤੁਰਕੀ ਦੇ ਸੀਰੀਅਲਜ਼ ਦੀ ਜ਼ਬਰਦਸਤ ਪ੍ਰਸਿੱਧੀ ਮਿਲੀ ਹੈ। ਇਨ੍ਹਾਂ ਸੀਰੀਅਲਾਂ ਨੂੰ ਦੇਸ਼ 'ਚ ਬਹੁਤ ਪਿਆਰ ਕੀਤਾ ਜਾਂਦਾ ਹੈ। ਜੇ ਤੁਸੀਂ ਵੀ ਤੁਰਕੀ ਦੇ ਸੀਰੀਅਲਜ਼ ਦੇਖਦੇ ਹੋ ਤਾਂ ਤੁਸੀਂ ਇਸ ਐਕਟਰ ਨੂੰ ਜ਼ਰੂਰ ਦੇਖਿਆ ਹੋਵੇਗਾ। ਇਹ ਹੋਰ ਕੋਈ ਨਹੀਂ, ਸਗੋਂ ਬੁਰਾਕ ਡੇਨਿਜ਼ ਹੈ, ਉਨ੍ਹਾਂ ਦੀ ਭਾਰਤ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਉਸ ਦਾ ਸੀਰੀਅਲ 'ਪਿਆਰ ਲਫਜ਼ੋਂ ਮੇਂ ਕਹਾਂ' ਭਾਰਤ 'ਚ ਕਾਫੀ ਮਸ਼ਹੂਰ ਹੋਇਆ ਸੀ। ਇਸ ਸੀਰੀਅਲ ਦੀ ਲੜਕੀਆਂ 'ਚ ਖਾਸ ਕਰਕੇ ਸਭ ਤੋਂ ਜ਼ਿਆਦਾ ਫੈਨ ਫਾਲੋਇੰਗ ਹੈ। ਇਸ ਸੀਰੀਅਲ 'ਚ ਬੁਰਾਕ ਨੇ ਮੁਰਾਤ ਸਰਸਲਮਾਜ਼ ਦਾ ਕਿਰਦਾਰ ਨਿਭਾਇਆ ਸੀ। ਉਸ ਦੇ ਕਿਰਦਾਰ ਨੂੰ ਖੂਬ ਪਿਆਰ ਮਿਲਿਆ ਸੀ।