ਗਾਇਕ ਬਲਵਿੰਦਰ ਸਫ਼ਰੀ ਦੀ ਅੱਜ ਹੈ ਪਹਿਲੀ ਬਰਸੀ, ਪੰਜਾਬੀ ਸੰਗੀਤ ਜਗਤ ਵੱਲੋਂ ਕੀਤਾ ਜਾ ਰਿਹਾ ਯਾਦ

ਗਾਇਕ ਬਲਵਿੰਦਰ ਸਫ਼ਰੀ ਦੀ ਅੱਜ ਪਹਿਲੀ ਬਰਸੀ ਮਨਾਈ ਜਾ ਰਹੀ ਹੈ । ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਬਲਵਿੰਦਰ ਸਫ਼ਰੀ ਦਾ ਬੀਤੇ ਸਾਲ ਦਿਹਾਂਤ ਹੋ ਗਿਆ ਸੀ ।

By  Shaminder July 27th 2023 11:55 AM

ਗਾਇਕ ਬਲਵਿੰਦਰ ਸਫ਼ਰੀ (Balwainder Safri) ਦੀ ਅੱਜ ਪਹਿਲੀ ਬਰਸੀ ਮਨਾਈ ਜਾ ਰਹੀ ਹੈ । ਇਸ ਮੌਕੇ ਪੰਜਾਬੀ ਸੰਗੀਤ ਜਗਤ ਦੇ ਸਿਤਾਰਿਆਂ ਵੱਲੋਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ। ਬਲਵਿੰਦਰ ਸਫ਼ਰੀ ਦਾ ਦਿਹਾਂਤ ਬੀਤੇ ਸਾਲ ਹੋ ਗਿਆ ਸੀ ।ਬੀਤੇ ਸਾਲ ਬਲਵਿੰਦਰ ਸਫ਼ਰੀ ਹਸਪਤਾਲ ‘ਚ ਭਰਤੀ ਸਨ ਅਤੇ ਕੋਮਾ ‘ਚ ਚਲੇ ਗਏ ਸਨ ।


ਹੋਰ ਪੜ੍ਹੋ : ਸੁਰਿੰਦਰ ਛਿੰਦਾ ਨੂੰ ਯਾਦ ਕਰ ਭਾਵੁਕ ਹੋਏ ਗੁਰਦਾਸ ਮਾਨ, ਗਾਇਕ ਨੇ ਸਟੇਜ ‘ਤੇ ਸੁਰਿੰਦਰ ਛਿੰਦਾ ਨੂੰ ਪੈਰੀਂ ਹੱਥ ਲਾ ਕੇ ਕੀਤਾ ਸੀ ਸੁਆਗਤ, ਵੇਖੋ ਵੀਡੀਓ

ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਹੋਸ਼ ਵੀ ਆ ਗਿਆ ਸੀ ਅਤੇ ਇਸ ਤੋਂ ਬਾਅਦ ਉਹ ਘਰ ਵੀ ਵਾਪਸ ਆ ਗਏ ਸਨ । ਪਰ ਬੀਤੇ ਸਾਲ  27 ਜੁਲਾਈ ‘ਚ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ ।ਜਿਸ ਤੋਂ ਬਾਅਦ ਅੱਜ ਉਨ੍ਹਾਂ ਦੀ ਬਰਸੀ ਦੇ ਮੌਕੇ ‘ਤੇ ਉਨ੍ਹਾਂ ਸਮੂਹ ਸੰਗੀਤ ਜਗਤ ਦੇ ਸਿਤਾਰਿਆਂ ਦੇ ਵੱਲੋਂ ਯਾਦ ਕੀਤਾ ਜਾ ਰਿਹਾ ਹੈ ।

ਬਲਵਿੰਦਰ ਸਫ਼ਰੀ ਨੇ ਦਿੱਤੇ ਕਈ ਹਿੱਟ ਗੀਤ  

ਬਲਵਿੰਦਰ ਨੇ ਸਾਲ 1990 ਵਿੱਚ ਬਰਮਿੰਘਮ, ਇੰਗਲੈਂਡ ਵਿੱਚ ਇੱਕ ਭੰਗੜਾ ਗਰੁੱਪ ਬਣਾਇਆ ਸੀ, ਜਿਸ ਦਾ ਨਾਂ ਸਫਾਰੀ ਬੁਆਏਜ਼ ਸੀ। ਉਨ੍ਹਾਂ ਦੇ ਭੰਗੜਾ ਗਰੁੱਪ ਨੇ ਬਹੁਤ ਨਾਮ ਅਤੇ ਪ੍ਰਸਿੱਧੀ ਪ੍ਰਾਪਤ ਕੀਤੀ।  ਬਲਵਿੰਦਰ ਸਫਰੀ ਦੇ ਗੀਤਾਂ ਦੀ ਗੱਲ ਕਰੀਏ ਤਾਂ 'ਬੋਲੀਆਂ',  'ਇਕ ਦਿਲ ਕਰੇ',  'ਰਾਹੇ-ਰਾਹੇ ਜਾਣ ਵਾਲੀਏ', ‘ਨੀ ਤੂੰ ਏ ਅੰਬਰਾਂ ਤੋਂ ਆਈ ਹੋਈ ਹੂਰ ਸੋਹਣੀਏ’, 'ਚੰਨ ਮੇਰੇ ਮੱਖਣਾ', ਅੱਜ ਵੀ ਲੋਕਾਂ ਦੇ  ਬੁੱਲਾਂ 'ਤੇ ਜਿਉਂਦੇ ਹਨ। ਅੰਬਰਾਂ ਤੋਂ ਆਈ ਹੋਈ ਹੂਰ’ਉਹਨਾਂ ਦਾ ਸਭ ਤੋਂ ਹਿੱਟ ਗੀਤ ਹੈ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।



Related Post