22 ਸਾਲ ਦੀ ਹੋਈ ਜੈਜ਼ੀ ਬੀ ਦੀ ਧੀ, ਗਾਇਕ ਨੇ ਖੂਬਸੂਰਤ ਤਸਵੀਰਾਂ ਸਾਂਝੀਆਂ ਕਰਕੇ ਦਿੱਤੀ ਵਧਾਈ

ਜੈਜ਼ੀ ਬੀ ਦੀ ਧੀ ਆਇਸ਼ਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਧੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ ।

By  Shaminder November 23rd 2023 10:38 AM

ਜੈਜ਼ੀ ਬੀ (Jazy B) ਦੀ ਧੀ ਆਇਸ਼ਾ ਦਾ ਅੱਜ ਜਨਮ ਦਿਨ ਹੈ । ਇਸ ਮੌਕੇ ‘ਤੇ ਗਾਇਕ ਨੇ ਆਪਣੀ ਧੀ ਦੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਗਾਇਕ ਨੇ ਆਪਣੀ ਧੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਗਾਇਕ ਨੇ ਬਹੁਤ ਹੀ ਪਿਆਰਾ ਜਿਹਾ ਕੈਪਸ਼ਨ ਵੀ ਲਿਖਿਆ ਹੈ । ਜੈਜ਼ੀ ਬੀ ਨੇ ਲਿਖਿਆ ‘ਹੈਪੀ ਬਰਥਡੇ ਮੇਰੀ ਲੱਕੀ ਚਾਰਮ, ਮੇਰੀ ਪੁੱਤਰ ਆਇਸ਼ਾ। ਵਾਹਿਗੁਰੂ ਜੀ ਤੈਨੂੰ ਸਾਰੀਆਂ ਖੁਸ਼ੀਆਂ ਦੇਵੇ।

ਹੋਰ ਪੜ੍ਹੋ : ਰੋਪੜ ਦੇ ਪਿੰਡ ਮਾਜਰੀ ਦੀ ਵਿਦਿਆਰਥਣ ਨੇ ਸੂਬਾ ਪੱਧਰੀ ਖੇਡਾਂ ‘ਚ ਜਿੱਤਿਆ ਗੋਲਡ ਮੈਡਲ, ਅਦਾਕਾਰ ਮਲਕੀਤ ਰੌਣੀ ਨੇ ਕੀਤੀ ਹੌਸਲਾ ਅਫਜ਼ਾਈ

ਲਵ ਯੂ, ਮਿਸ ਯੂ, ਕਿੱਸ ਯੂ’। ਦੱਸ ਦਈਏ ਕਿ ਜੈਜ਼ੀ ਬੀ ਦੀ ਧੀ ਬਾਈ ਵਰਿ੍ਹਆਂ ਦੀ ਹੋ ਗਈ ਹੈ ਅਤੇ ਕੁਝ ਦਿਨ ਪਹਿਲਾਂ ਵੀ ਗਾਇਕ ਦਾ ਧੀ ਦੇ ਨਾਲ ਇੱਕ ਵੀਡੀਓ ਸਾਹਮਣੇ ਆਇਆ ਸੀ । ਜਿਸ ‘ਚ ਉਹ ਆਪਣਾ ਗੀਤ ਰੈਂਬੋ ਰੈਂਬੋ ਸੁਣਾਉਂਦੇ ਹੋਏ ਨਜ਼ਰ ਆਏ ਸਨ ।ਦੱਸ ਦਈਏ ਕਿ ਕੁਝ ਸਾਲ ਪਹਿਲਾਂ ਆਏ ਇਸ ਗੀਤ ‘ਚ ਜੈਜ਼ੀ ਬੀ ਦੀ ਧੀ ਵੀ ਨਜ਼ਰ ਆਈ ਸੀ । ਜੋ ਆਪਣੇ ਪਾਪਾ ਨੂੰ ਫੇਵਰੇਟ ਗੀਤ ‘ਰੈਂਬੋ ਰੈਂਬੋ’ ਸੁਨਾਉਣ ਦੇ ਲਈ ਕਹਿੰਦੀ ਹੈ । 

ਜੈਜ਼ੀ ਬੀ ਦਾ ਵਰਕ ਫ੍ਰੰਟ 

ਜੈਜ਼ੀ ਬੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਹ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਦੇ ਨਾਲ ਸਰੋਤਿਆਂ ਦਾ ਮਨੋਰੰਜਨ ਕਰਦੇ ਆ ਰਹੇ ਹਨ ।ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ ।

View this post on Instagram

A post shared by Jazzy B (@jazzyb)


ਪਰ ਇੱਥੇ ਉਨ੍ਹਾਂ ਦੇ ਕੁਝ ਕੁ ਗੀਤਾਂ ਦਾ ਜ਼ਿਕਰ ਕਰਾਂਗੇ । ਜਿਸ ‘ਚ ਨਾਗ ਸਾਂਭ ਲੈ ਜ਼ੁਲਫਾ ਦੇ, ਆਇਆ ਮੈਂ ਗੱਡੀ ਮੋੜ ਕੇ, ਮਿੱਤਰਾਂ ਦੇ ਬੂਟ, ਦਿਲ ਲੁੱਟਿਆ, ਦਿਸ ਪਾਰਟੀ ਗੈਟ ਇਨ ਹੌਟ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ਾਮਿਲ ਹਨ । ਜੈਜ਼ੀ ਬੀ ਦਾ ਸਬੰਧ ਪੰਜਾਬ ਦੇ ਦੋਆਬਾ ਖੇਤਰ ਦੇ ਨਾਲ ਹੈ ।ਬੇਸ਼ੱਕ ਉਹ ਵਿਦੇਸ਼ ‘ਚ ਵੱਸ ਗਏ ਹਨ, ਪਰ ਉਹ ਆਪਣੇ ਮੁਲਕ ਅਤੇ ਪੰਜਾਬ ਦੀ ਮਿੱਟੀ ਦੇ ਨਾਲ ਉਨ੍ਹਾਂ ਦਾ ਮੋਹ ਘੱਟ ਨਹੀਂ ਹੋਇਆ ਹੈ । 

View this post on Instagram

A post shared by Jazzy B (@jazzyb)






Related Post