ਸੁਨਿਧੀ ਚੌਹਾਨ ਦਾ ਅੱਜ ਹੈ ਜਨਮ ਦਿਨ, ਚਾਰ ਸਾਲ ਦੀ ਉਮਰ ‘ਚ ਸ਼ੁਰੂ ਕੀਤਾ ਸੀ ਗਾਉਣਾ,ਅੱਜ ਹੈ ਬਾਲੀਵੁੱਡ ਦੀ ਟੌਪ ਗਾਇਕਾ
ਮਹਿਜ਼ ਬਾਰਾਂ ਸਾਲ ਦੀ ਉਮਰ ‘ਚ ਫ਼ਿਲਮ ‘ਸ਼ਸਤਰ’ ‘ਚ ਉਸ ਨੇ ਆਪਣਾ ਪਹਿਲਾ ਗੀਤ ਗਾਇਆ ਸੀ। ਜਿਸ ਤੋਂ ਬਾਅਦ ਉਹ ਚਰਚਾ ‘ਚ ਆ ਗਈ।ਸੁਨਿਧੀ ਚੌਹਾਨ ਨੇ ਕਈ ਰਿਆਲਟੀ ਸ਼ੋਅ ‘ਚ ਪਰਫਾਰਮ ਕੀਤਾ ਸੀ ਅਤੇ ਇੱਥੋਂ ਹੀ ਉਸ ਦੀ ਗੁੱਡੀ ਚੜ੍ਹੀ ਸੀ । 12ਸਾਲ ਦੀ ਉਮਰ ‘ਚ ਬੌਬੀ ਖ਼ਾਨ ਨਾਲ ਵਿਆਹ
ਬਾਲੀਵੁੱਡ ਗਾਇਕਾ ਸੁਨਿਧੀ ਚੌਹਾਨ (Sunidhi Chauhan)ਦਾ ਅੱਜ ਜਨਮ ਦਿਨ (Birthday) ਹੈ। ਉਨ੍ਹਾਂ ਦੇ ਜਨਮ ਦਿਨ ‘ਤੇ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਾਂਗੇ । ਸੁਨਿਧੀ ਚੌਹਾਨ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਹੁਤ ਹੀ ਛੋਟੀ ਜਿਹੀ ਉਮਰ ‘ਚ ਕਰ ਦਿੱਤੀ ਸੀ । ਮਹਿਜ਼ ਚਾਰ ਸਾਲ ਦੀ ਉਮਰ ‘ਚ ਉਸ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ । ਉਹ ਜਿੱਥੇ ਘਰ ‘ਚ ਹੋਣ ਵਾਲੇ ਹਰ ਸਮਾਗਮ ‘ਚ ਗਾਉਂਦੀ ਸੀ ।
ਹੋਰ ਪੜ੍ਹੋ : ਅਦਾਕਾਰ ਕਰਣ ਵੋਹਰਾ ਸ਼ੂਟਿੰਗ ਦੌਰਾਨ ਵਾਲ-ਵਾਲ ਬਚੇ, ਅੱਗ ਦੀਆਂ ਤੇਜ਼ ਲਪਟਾਂ ‘ਚ ਘਿਰੇ, ਵੀਡੀਓ ਵਾਇਰਲ
ਉੱਥੇ ਹੀ ਮਹਿਜ਼ ਬਾਰਾਂ ਸਾਲ ਦੀ ਉਮਰ ‘ਚ ਫ਼ਿਲਮ ‘ਸ਼ਸਤਰ’ ‘ਚ ਉਸ ਨੇ ਆਪਣਾ ਪਹਿਲਾ ਗੀਤ ਗਾਇਆ ਸੀ। ਜਿਸ ਤੋਂ ਬਾਅਦ ਉਹ ਚਰਚਾ ‘ਚ ਆ ਗਈ।ਸੁਨਿਧੀ ਚੌਹਾਨ ਨੇ ਕਈ ਰਿਆਲਟੀ ਸ਼ੋਅ ‘ਚ ਪਰਫਾਰਮ ਕੀਤਾ ਸੀ ਅਤੇ ਇੱਥੋਂ ਹੀ ਉਸ ਦੀ ਗੁੱਡੀ ਚੜ੍ਹੀ ਸੀ ।
18 ਸਾਲ ਦੀ ਉਮਰ ‘ਚ ਬੌਬੀ ਖ਼ਾਨ ਨਾਲ ਵਿਆਹ
ਸੁਨਿਧੀ ਚੌਹਾਨ ਨੇ ਅਠਾਰਾਂ ਸਾਲ ਦੀ ਉਮਰ ‘ਚ ਬੌਬੀ ਖ਼ਾਨ ਦੇ ਨਾਲ ਵਿਆਹ ਕਰ ਲਿਆ ਸੀ। ਜਿਸ ਤੋਂ ਬਾਅਦ ਦੋਵਾਂ ਦਾ ਮਹਿਜ਼ ਇੱਕ ਸਾਲ ਬਾਅਦ ਹੀ ਤਲਾਕ ਹੋ ਗਿਆ । ਸਾਲ 2012 ‘ਚ ਗਾਇਕਾ ਨੇ ਹਿਤੇਨ ਸੋਨਿਕ ਦੇ ਨਾਲ ਦੂਜਾ ਵਿਆਹ ਕਰਵਾਇਆ ਅਤੇ 2018 ‘ਚ ਗਾਇਕਾ ਇੱਕ ਬੱਚੇ ਦੀ ਮਾਂ ਬਣੀ।ਸੁਨਿਧੀ ਚੌਹਾਨ ਨੇ ਜਿੱਥੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ । ਉੱਥੇ ਹੀ ਪੰਜਾਬੀ ਇੰਡਸਟਰੀ ‘ਚ ਕਈ ਫ਼ਿਲਮਾਂ ਦੇ ਲਈ ਵੀ ਗੀਤ ਗਾਏ ਹਨ।
ਸੁਨਿਧੀ ਚੌਹਾਨ ਦੇ ਹਿੱਟ ਗੀਤ
ਸੁਨਿਧੀ ਚੌਹਾਨ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਰੱਬ ਨੇ ਬਣਾ ਦੀ ਜੋੜੀ’, ‘ਡਾਂਸ ਪੇ ਚਾਂਸ’, ‘ਕਮਲੀ’, ‘ਇੰਜਣ ਕੀ ਸੀਟੀ ਸਣੇ ਕਈ ਹਿੱਟ ਗੀਤ ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ‘ਚ ਸ਼ੁਮਾਰ ਹਨ ।