ਸ਼ੈਰੀ ਮਾਨ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਮਿਮਿਕਰੀ ਕਰਦੇ-ਕਰਦੇ ਬਣ ਗਏ ਕਾਮਯਾਬ ਗਾਇਕ
ਸ਼ੈਰੀ ਮਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਅਤੇ ਇਸ ਖ਼ਾਸ ਦਿਨ ‘ਤੇ ਉਨ੍ਹਾਂ ਦੇ ਬਾਰੇ ਕੁਝ ਖ਼ਾਸ ਗੱਲਾਂ ਦੱਸਾਂਗੇ । ਸ਼ੈਰੀ ਮਾਨ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਈ ਕਲਾਕਾਰਾਂ ਦੀ ਮਿਮਿਕਰੀ ਕਰਦੇ ਹੁੰਦੇ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਲਿਖਣ ਦਾ ਵੀ ਸ਼ੌਂਕ ਸੀ ।
ਸ਼ੈਰੀ ਮਾਨ (Sharry Maan) ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਜਨਮ ਦਿਨ ‘ਤੇ ਫੈਨਸ ਵੀ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ ਅਤੇ ਇਸ ਖ਼ਾਸ ਦਿਨ ‘ਤੇ ਉਨ੍ਹਾਂ ਦੇ ਬਾਰੇ ਕੁਝ ਖ਼ਾਸ ਗੱਲਾਂ ਦੱਸਾਂਗੇ । ਸ਼ੈਰੀ ਮਾਨ ਆਪਣੇ ਕਾਲਜ ਦੇ ਦਿਨਾਂ ਦੌਰਾਨ ਕਈ ਕਲਾਕਾਰਾਂ ਦੀ ਮਿਮਿਕਰੀ ਕਰਦੇ ਹੁੰਦੇ ਸਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ ਲਿਖਣ ਦਾ ਵੀ ਸ਼ੌਂਕ ਸੀ । ਉਨ੍ਹਾਂ ਨੇ ਕਈ ਗੀਤ ਲਿਖੇ ਅਤੇ ਇਹ ਗੀਤ ਲੈ ਕੇ ਉਹ ਕਈ ਗਾਇਕਾਂ ਦੇ ਕੋਲ ਵੀ ਗਏ ਸਨ ।
ਪਰ ਕਿਸੇ ਨੇ ਉਨ੍ਹਾਂ ਦੇ ਗੀਤਾਂ ਨੂੰ ਗਾਉਣਾ ਤਾਂ ਦੂਰ ਦੀ ਗੱਲ ਇੱਕ ਵਾਰ ਸੁਣਨਾ ਵੀ ਮੁਨਾਸਿਬ ਨਹੀਂ ਸਮਝਿਆ । ਅੱਜ ਸ਼ੈਰੀ ਮਾਨ ਉਨ੍ਹਾਂ ਗਾਇਕਾਂ ਦਾ ਸ਼ੁਕਰੀਆ ਅਦਾ ਕਰਦੇ ਨਹੀਂ ਥੱਕਦੇ । ਜਿਨ੍ਹਾਂ ਨੇ ਕਿਸੇ ਵੇਲੇ ਉਨ੍ਹਾਂ ਦੇ ਗੀਤ ਨਹੀਂ ਸਨ ਗਾਏ । ਕਿਉਂਕਿ ਉਨ੍ਹਾਂ ਗਾਇਕਾਂ ਦੇ ਨਕਾਰਨ ਦੀ ਬਦੌਲਤ ਹੀ ਉਨ੍ਹਾਂ ਨੇ ਗਾਇਕੀ ‘ਚ ਕਿਸਮਤ ਅਜ਼ਮਾਈ ਤੇ ਉਨ੍ਹਾਂ ਦੇ ਕਰੀਅਰ ਨੇ ਰਫਤਾਰ ਫੜੀ ।
ਸ਼ੈਰੀ ਮਾਨ ਨੇ ਦਿੱਤੇ ਕਈ ਹਿੱਟ ਗੀਤ
ਪੰਜਾਬੀ ਇੰਡਸਟਰੀ ਨੂੰ ਸ਼ੈਰੀ ਮਾਨ ਨੇ ਕਈ ਹਿੱਟ ਗੀਤ ਦਿੱਤੇ ਹਨ ।ਪਰ ਇੰਡਸਟਰੀ ‘ਚ ਉਨ੍ਹਾਂ ਨੂੰ ਗੀਤ ‘ਯਾਰ ਅਣਮੁੱਲੇ’ ਦੇ ਨਾਲ ਪਛਾਣ ਮਿਲੀ ਸੀ । ਇਸ ਗੀਤ ਨੇ ਸ਼ੈਰੀ ਮਾਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ ।
ਸ਼ੈਰੀ ਮਾਨ ਦੀ ਨਿੱਜੀ ਜ਼ਿੰਦਗੀ
ਸ਼ੈਰੀ ਮਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪਰੀਜ਼ਾਦ ਮਾਨ ਦੇ ਨਾਲ ਵਿਆਹ ਕਰਵਾਇਆ ਹੈ । ਜਿਸ ਦੇ ਨਾਲ ਅਕਸਰ ਸ਼ੈਰੀ ਮਾਨ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ ।