ਰੁਬੀਨਾ ਦਿਲੈਕ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਕਿਵੇਂ ਛੋਟੇ ਜਿਹੇ ਪਿੰਡ ਤੋਂ ਆਈ ਰੁਬੀਨਾ ਨੇ ਇੰਡਸਟਰੀ ‘ਚ ਬਣਾਈ ਜਗ੍ਹਾ
ਰੁਬੀਨਾ ਦਿਲੈਕ ਦਾ ਅੱਜ ਜਨਮ ਦਿਨ ਹੈ। ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ ਦੱਸਾਂਗੇ । ਰੁਬੀਨਾ ਦਿਲੈਕ ਹਿਮਾਚਲ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਦੀ ਜੰਮਪਲ ਹੈ । ਉਸ ਦਾ ਜਨਮ 26 ਅਗਸਤ 1987ਨੂੰ ਹਿਮਾਚਲ ਪ੍ਰਦੇਸ਼ ‘ਚ ਹੋਇਆ ਸੀ ।
ਰੁਬੀਨਾ ਦਿਲੈਕ (Rubina Dilak)ਦਾ ਅੱਜ ਜਨਮ ਦਿਨ (Birthday) ਹੈ। ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਨਿੱਜੀ ਜ਼ਿੰਦਗੀ ਤੇ ਕਰੀਅਰ ਬਾਰੇ ਦੱਸਾਂਗੇ । ਰੁਬੀਨਾ ਦਿਲੈਕ ਹਿਮਾਚਲ ਪ੍ਰਦੇਸ਼ ਦੇ ਛੋਟੇ ਜਿਹੇ ਪਿੰਡ ਦੀ ਜੰਮਪਲ ਹੈ । ਉਸ ਦਾ ਜਨਮ 26 ਅਗਸਤ 1987ਨੂੰ ਹਿਮਾਚਲ ਪ੍ਰਦੇਸ਼ ‘ਚ ਹੋਇਆ ਸੀ । ਜਿਸ ਤੋਂ ਬਾਅਦ ਉਸ ਨੇ ਸਕੂਲੀ ਪੜ੍ਹਾਈ ਪੂਰੀ ਕੀਤੀ ਅਤੇ ਇਸ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਬਾਅਦ ਉਹ ਮਨੋਰੰਜਨ ਜਗਤ ‘ਚ ਆਪਣੀ ਕਿਸਮਤ ਅਜ਼ਮਾਉਣ ਦੇ ਲਈ ਮੁੰਬਈ ਚਲੀ ਗਈ।
ਹੋਰ ਪੜ੍ਹੋ : ਪ੍ਰਸਿੱਧ ਸੋਸ਼ਲ ਮੀਡੀਆ ਸਟਾਰ ਇੰਸ਼ਾ ਘਈ ਦੇ ਪਤੀ ਅੰਕਿਤ ਕਾਲੜਾ ਦਾ ਕਾਰਡਿਕ ਅਰੈਸਟ ਕਾਰਨ ਦਿਹਾਂਤ,ਇੰਸ਼ਾ ਘਈ ਨੇ ਸਾਂਝੀ ਕੀਤੀ ਦੁਖਦਾਇਕ ਖਬਰ
ਜਿੱਥੇ ਉਸ ਨੂੰ ਟੀਵੀ ਸੀਰੀਅਲ ‘ਛੋਟੀ ਬਹੂ’ ‘ਚ ਕੰਮ ਕਰਨ ਦਾ ਮੌਕਾ ਮਿਲਿਆ । ਇਸ ਤੋਂ ਬਾਅਦ ਉਸ ਨੇ ਸੋਮਿਆ ਸਿੰਘ ਨਾਂਅ ਦੀ ਕੁੜੀ ਦਾ ਕਿਰਦਾਰ ਨਿਭਾਇਆ ਅਤੇ ਇਹ ਕਿਰਦਾਰ ਉਸ ਦੇ ਕਰੀਅਰ ‘ਚ ਮੀਲ ਦਾ ਪੱਥਰ ਸਾਬਿਤ ਹੋਇਆ । ਇਸ ਤੋਂ ਬਾਅਦ 2021 ‘ਚ ਉਸ ਨੂੰ ਬਿੱਗ ਬੌਸ ਦੇ ਘਰ ਜਾਣ ਦਾ ਮੌਕਾ ਮਿਲਿਆ । ਜਿੱਥੇ ਉਸ ਨੇ ਬਿੱਗ ਬੌਸ ਦੇ ਸੀਜ਼ਨ -14 ਦੀ ਟਰਾਫੀ ਨੂੰ ਆਪਣੇ ਨਾਮ ਕੀਤਾ ।
ਰੁਬੀਨਾ ਸ਼ੋਅ ‘ਚ ਆਪਣੇ ਪਤੀ ਦੇ ਨਾਲ ਨਜ਼ਰ ਆਈ ਸੀ।ਰੁਬੀਨਾ ਦਿਲੈਕ ਆਉਣ ਵਾਲੇ ਦਿਨਾਂ ‘ਚ ਕਈ ਹੋਰ ਸ਼ੋਅਸ ‘ਚ ਵੀ ਨਜ਼ਰ ਆਏਗੀ।੨੦੧੮ ‘ਚ ਰੁਬੀਨਾ ਨੇ ਅਭਿਨਵ ਸ਼ੁਕਲਾ ਦੇ ਨਾਲ ਵਿਆਹ ਕਰਵਾਇਆ ਸੀ। ਜਿਸ ਤੋਂ ਬਾਅਦ ਉਹ ਜੁੜਵਾ ਬੱਚਿਆਂ ਦੀ ਮਾਂ ਬਣੀ ਸੀ । ਰੁਬੀਨਾ ਦਿਲੈਕ ਸੋਸ਼ਲ ਮੀਡੀਆ ਤੇ ਸਰਗਰਮ ਰਹਿੰਦੀ ਹੈ ਅਤੇ ਅਕਸਰ ਆਪਣੇ ਪਿੰਡ ਦੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।