ਪੜ੍ਹਾਈ ‘ਚ ਇਸ ਬੱਚੀ ਨੂੰ ਮਿਲਿਆ ਸੀ ਗੋਲਡ ਮੈਡਲ, ਮਾਂ ਨੇ ਜੁੱਤੀਆਂ ਨਾਲ ਮਾਰਿਆ, ਤਸਵੀਰ ‘ਚ ਨਜ਼ਰ ਆ ਰਹੀ ਬੱਚੀ ਨੂੰ ਕੀ ਤੁਸੀਂ ਪਛਾਣਿਆ !
ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ । ਪੜ੍ਹਾਈ ‘ਚ ਬਹੁਤ ਹੀ ਹੁਸ਼ਿਆਰ ਇਹ ਬੱਚੀ ਪਹਿਲੀ ਫ਼ਿਲਮ ਤੋਂ ਬਾਅਦ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ, ਪਰ ਇੱਕ ਅਜਿਹੀ ਫ਼ਿਲਮ ਵੀ ਆਈ ਜਿਸ ਨੇ ਉਸ ਦੀ ਹਰ ਪਾਸੇ ਚਰਚਾ ਕਰਵਾ ਦਿੱਤੀ ਸੀ ।
ਬਾਲੀਵੁੱਡ ਸਿਤਾਰਿਆਂ ਦੇ ਬਚਪਨ ਦੀਆਂ ਤਸਵੀਰਾਂ (Childhood Pic) ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ । ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਅਦਾਕਾਰਾ ਦੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ । ਪੜ੍ਹਾਈ ‘ਚ ਬਹੁਤ ਹੀ ਹੁਸ਼ਿਆਰ ਇਹ ਬੱਚੀ ਪਹਿਲੀ ਫ਼ਿਲਮ ਤੋਂ ਬਾਅਦ ਕੁਝ ਖ਼ਾਸ ਕਮਾਲ ਨਹੀਂ ਕਰ ਸਕੀ, ਪਰ ਇੱਕ ਅਜਿਹੀ ਫ਼ਿਲਮ ਵੀ ਆਈ ਜਿਸ ਨੇ ਉਸ ਦੀ ਹਰ ਪਾਸੇ ਚਰਚਾ ਕਰਵਾ ਦਿੱਤੀ ਸੀ । ਹੁਣ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ ।
ਹੋਰ ਪੜ੍ਹੋ : ਧਰਮਿੰਦਰ ਆਪਣੇ ਆਪ ਨੂੰ ਕੁਝ ਇਸ ਤਰ੍ਹਾਂ ਰੱਖਦੇ ਹਨ ਖੁਸ਼, ਸਾਂਝਾ ਕੀਤਾ ਵੀਡੀਓ
ਨਹੀਂ ਸਮਝੇ ! ਤਾਂ ਅਸੀਂ ਹੀ ਤੁਹਾਨੂੰ ਦੱਸ ਦਿੰਦੇ ਹਾਂ, ਅਸੀਂ ਗੱਲ ਕਰੇ ਹਾਂ ਬਾਲੀਵੁੱਡ ਅਦਾਕਾਰਾ ਅਮੀਸ਼ਾ ਪਟੇਲ ਦੀ । ਜਿਸ ਨੂੰ ਫ਼ਿਲਮਾਂ ‘ਚ ਆਉਣ ਕਾਰਨ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਸੀ ।
ਮਾਂ ਨੇ ਕੁੱਟਿਆ ਸੀ ਚੱਪਲਾਂ ਦੇ ਨਾਲ
ਅਮੀਸ਼ਾ ਪਟੇਲ ਦਾ ਨਾਮ ਕਈ ਅਦਾਕਾਰਾਂ ਦੇ ਨਾਲ ਵੀ ਜੁੜਿਆ ਹੈ ।ਰਣਬੀਰ ਕਪੂਰ ਦੇ ਨਾਲ ਵੀ ਉਨ੍ਹਾਂ ਦਾ ਨਾਮ ਸੁਰਖੀਆਂ ‘ਚ ਰਿਹਾ। ਇੱਥੋਂ ਤੱਕ ਕਿ ਵਿਆਹੁਤਾ ਵਿਕਰਮ ਭੱਟ ਤੱਕ ਦੇ ਨਾਲ ਵੀ ਉਸ ਦਾ ਨਾਮ ਜੁੜਿਆ । ਅਦਾਕਾਰਾ ਨੇ ਇੱਕ ਪ੍ਰੈੱਸ ਕਾਨਫਰੰਸ ਦੇ ਦੌਰਾਨ ਖੁਲਾਸਾ ਵੀ ਕੀਤਾ ਸੀ ਕਿ ਜਦੋਂ ਉਨ੍ਹਾਂ ਦੀ ਮਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਮਾਂ ਨੇ ਅਦਾਕਾਰਾ ਨੂੰ ਚੱਪਲਾਂ ਦੇ ਨਾਲ ਵੀ ਕੁੱਟਿਆ ਸੀ ।
ਅਮੀਸ਼ਾ ਪਟੇਲ ਦੀ ‘ਗਦਰ-੨’ ਜਲਦ ਹੋਣ ਜਾ ਰਹੀ ਰਿਲੀਜ਼
ਅਮੀਸ਼ਾ ਪਟੇਲ ਦੀ ਸੰਨੀ ਦਿਓਲ ਦੇ ਨਾਲ ਫ਼ਿਲਮ ‘ਗਦਰ-੨’ ਗਿਆਰਾਂ ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਨੇ ਐਡਵਾਂਸ ਬੁਕਿੰਗ ਦੇ ਮਾਮਲੇ ‘ਚ ਕਮਾਈ ਦੇ ਰਿਕਾਰਡ ਤੋੜ ਦਿੱਤੇ ਹਨ ।