ਤਸਵੀਰ ‘ਚ ਨਜ਼ਰ ਆ ਰਿਹਾ ਇਹ ਬੱਚਾ ਰਿਹਾ ਹੈ ਬਾਲੀਵੁੱਡ ਦਾ ਮਸ਼ਹੂਰ ਵਿਲੇਨ, ਆਖਰੀ ਸਮੇਂ ਪਾਣੀ ਖਰੀਦਣ ਤੱਕ ਨਹੀਂ ਸਨ ਪੈਸੇ, ਕਈ ਦਿਨਾਂ ਤੱਕ ਮੌਤ ਦਾ ਕਿਸੇ ਨੂੰ ਵੀ ਨਹੀਂ ਸੀ ਲੱਗਿਆ ਪਤਾ

ਬਾਲੀਵੁੱਡ ਇੰਡਸਟਰੀ ਦੀ ਚਮਕ ਭਰੀ ਜ਼ਿੰਦਗੀ ਵੇਖਣ ਨੂੰ ਜਿੰਨੀ ਵਧੀਆ ਲੱਗਦੀ ਹੈ । ਇਸ ਦੀ ਹਕੀਕਤ ਉਸ ਤੋਂ ਵੀ ਜ਼ਿਆਦਾ ਕਾਲੀ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀ ਅਜਿਹੀ ਹੀ ਕਾਲੀ ਹਕੀਕਤ ਦੇ ਬਾਰੇ ਦੱਸਣ ਜਾ ਰਹੇ ਹਾਂ । ਜਦੋਂ ਵੀ ਕਿਸੇ ਅਦਾਕਾਰਾ ਜਾਂ ਅਦਾਕਾਰ ‘ਤੇ ਬੁਰਾ ਦੌਰ ਆਉਂਦਾ ਹੈ ਤਾਂ ਕੋਈ ਵੀ ਬਾਲੀਵੁੱਡ ਦਾ ਕਲਾਕਾਰ ਉਸ ਦੀ ਮਦਦ ਦੇ ਲਈ ਅੱਗੇ ਨਹੀਂ ਆਉਂਦਾ ।

By  Shaminder August 31st 2023 04:30 PM

ਬਾਲੀਵੁੱਡ ਇੰਡਸਟਰੀ (Bollywood)ਦੀ ਚਮਕ ਭਰੀ ਜ਼ਿੰਦਗੀ ਵੇਖਣ ਨੂੰ ਜਿੰਨੀ ਵਧੀਆ ਲੱਗਦੀ ਹੈ । ਇਸ ਦੀ ਹਕੀਕਤ ਉਸ ਤੋਂ ਵੀ ਜ਼ਿਆਦਾ ਕਾਲੀ ਹੈ । ਅੱਜ ਅਸੀਂ ਤੁਹਾਨੂੰ ਬਾਲੀਵੁੱਡ ਦੀ ਅਜਿਹੀ ਹੀ ਕਾਲੀ ਹਕੀਕਤ ਦੇ ਬਾਰੇ ਦੱਸਣ ਜਾ ਰਹੇ ਹਾਂ । ਜਦੋਂ ਵੀ ਕਿਸੇ ਅਦਾਕਾਰਾ ਜਾਂ ਅਦਾਕਾਰ ‘ਤੇ ਬੁਰਾ ਦੌਰ ਆਉਂਦਾ ਹੈ ਤਾਂ ਕੋਈ ਵੀ ਬਾਲੀਵੁੱਡ ਦਾ ਕਲਾਕਾਰ ਉਸ ਦੀ ਮਦਦ ਦੇ ਲਈ ਅੱਗੇ ਨਹੀਂ ਆਉਂਦਾ ।

ਹੋਰ ਪੜ੍ਹੋ :  ਸ਼ਹਿਨਾਜ਼ ਗਿੱਲ ਆਪਣੀ ਭੈਣ ਦੇ ਵਿਆਹ ‘ਚ ਨਹੀਂ ਸੀ ਹੋਈ ਸ਼ਾਮਿਲ, ਭੈਣ ਨੇ ਕਿਹਾ ਸੀ ‘ਤੂੰ ਨਾ ਆਈਂ ਮੇਰੇ ਵਿਆਹ ‘ਚ’

ਅਜਿਹਾ ਕੁਝ ਹੋਇਆ ਸੀ ਅੱਸੀ ਅਤੇ ਨੱਬੇ ਦੇ ਦਹਾਕੇ ‘ਚ ਕਈ ਹਿੱਟ ਫ਼ਿਲਮਾਂ ‘ਚ ਕੰਮ ਕਰਨ ਵਾਲੇ ਮਹੇਸ਼ ਅਨੰਦ ਦੇ ਨਾਲ  । ਜਿਨ੍ਹਾਂ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਸਿੱਕਾ, ਕਸਮ, ਭਵਾਨੀ ਜੰਕਸ਼ਨ, ਕਰਿਸ਼ਮਾ, ਇਨਸਾਫ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਪਰ ਕਰੋੜਾਂ ਰੁਪਏ ਦੀ ਕਮਾਈ ਕਰਨ ਵਾਲਾ ਇਹ ਅਦਾਕਾਰ ਆਖਰੀ ਸਮੇਂ ਪੈਸੇ ਪੈਸੇ ਦਾ ਮੁਹਤਾਜ਼ ਹੋ ਗਿਆ ਸੀ । 

2017 ‘ਚ ਮਹੇਸ਼ ਅਨੰਦ ਨੇ ਪਾਈ ਸੀ ਫੇਸਬੁਕ ‘ਤੇ ਭਾਵੁਕ ਪੋਸਟ 

ਮਹੇਸ਼ ਅਨੰਦ ਸਭ ਕੁਝ ਹੋਣ ਦੇ ਬਾਵਜੂਦ ਵੀ ਇਕਲਾਪੇ ਦੀ ਜ਼ਿੰਦਗੀ ਜਿਉਣ ਦੇ ਲਈ ਮਜ਼ਬੂਰ ਸਨ । ਇਸ ਬਾਰੇ ਉਨ੍ਹਾਂ ਨੇ ਆਪਣਾ ਦਰਦ2017 ‘ਚ ਇੱਕ ਪੋਸਟ ਪਾ ਕੇ ਸਾਂਝਾ ਕੀਤਾ ਸੀ ਨ। ਉਨ੍ਹਾਂ ਨੇ ਲਿਖਿਆ ਸੀ ਕਿ ‘ਮੈਨੂੰ ਮੇਰੇ ਦੋਸਤ ਅਤੇ ਹਰ ਕੋਈ ਸ਼ਰਾਬੀ ਕਹਿੰਦੇ ਹਨ । ਮੇਰਾ ਕੋਈ ਪਰਿਵਾਰ ਨਹੀਂ ਹੈ । ਮੇਰੇ ਮਤਰੇਏ ਭਰਾ ਨੇ ਮੇਰੇ ਨਾਲ ਛੇ ਕਰੋੜ ਦੀ ਠੱਗੀ ਕੀਤੀ ਹੈ। ਮੈਂ ਤਿੰਨ ਸੌ ਤੋਂ ਜ਼ਿਆਦਾ ਫ਼ਿਲਮਾਂ ਕੀਤੀਆਂ ਹਨ, ਪਰ ਮੇਰੇ ਕੋਲ ਪਾਣੀ ਖਰੀਦਣ ਤੱਕ ਦੇ ਪੈਸੇ ਨਹੀਂ ਹਨ ।


ਤਿੰਨ ਦਿਨ ਤੱਕ ਫਲੈਟ ‘ਚ ਪਈ ਰਹੀ ਸੀ ਮਹੇਸ਼ ਅਨੰਦ ਦੀ ਲਾਸ਼ 

ਮਹੇਸ਼ ਅਨੰਦ ਦੇ ਨਾਲ ਆਖਰੀ ਸਮੇਂ ‘ਚ ਕੋਈ ਵੀ ਮੌਜੂਦ ਨਹੀਂ ਸੀ ।ਉਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਸੀ, ਪਰ ਉਨ੍ਹਾਂ ਦੀ ਦੇਖਭਾਲ ਦੇ ਲਈ ਕੋਈ ਵੀ ਮੌਜੂਦ ਨਹੀਂ ਸੀ । ਇਸੇ ਦੌਰਾਨ ਮਹੇਸ਼ ਅਨੰਦ ਦੀ ਮੌਤ ਹੋ ਗਈ । ਪਰ ਉਨ੍ਹਾਂ ਦੀ ਮੌਤ ਦੀ ਕਿਸੇ ਨੂੰ ਭਿਣਕ ਤੱਕ ਨਹੀਂ ਲੱਗੀ ਸੀ ਅਤੇ ਤਿੰਨ ਦਿਨਾਂ ਤੱਕ ਉਨ੍ਹਾਂ ਦੀ ਲਾਸ਼ ਫਲੈਟ ‘ਚ ਹੀ ਪਈ ਰਹੀ ਸੀ ।ਵਧੀਆ ਕਮਾਉਣ ਦੇ ਬਾਵਜੂਦ ਅਠਾਰਾਂ ਸਾਲਾਂ ਤੱਕ ਉਹ ਗਰੀਬੀ ਅਤੇ ਗੁੰਮਨਾਮੀ ਦੀ ਜ਼ਿੰਦਗੀ ਦੀ ਜਿਉਂਦੇ ਰਹੇ ਸਨ ।








 



 



 


Related Post