'ਦਿ ਕੇਰਲਾ ਸਟੋਰੀ' ਫੇਮ ਅਦਾਕਾਰ ਪ੍ਰਣਯ ਪਚੌਰੀ ਨੇ ਗਰਲਫ੍ਰੈਂਡ ਸਹਿਜ ਮੈਨੀ ਨਾਲ ਕਰਵਾਇਆ ਵਿਆਹ, ਕਪਲ ਨੇ ਸਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

'ਦਿ ਕੇਰਲਾ ਸਟੋਰੀ' ਅਤੇ 'ਸ਼ੇਰਸ਼ਾਹ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਪ੍ਰਣਯ ਪਚੌਰੀ ਨੇ ਵਿਆਹ ਕਰ ਲਿਆ ਹੈ। ਪ੍ਰਣਯ ਪਚੌਰੀ ਤੇ ਸਕ੍ਰਿਪਟ ਰਾਈਟਰ ਸਹਿਜ ਕੌਰ ਵਿਆਹ ਬੰਧਨ ਵਿੱਚ ਬੱਝ ਚੁੱਕੇ ਹਨ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਈ ਬਾਲੀਵੁੱਡ ਸੈਲਬਸ ਤੇ ਫੈਨਜ਼ ਨਵ ਵਿਆਹੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ।

By  Pushp Raj December 14th 2023 01:04 PM

Pranay Pachauri wedding : 'ਦਿ ਕੇਰਲਾ ਸਟੋਰੀ' ਅਤੇ 'ਸ਼ੇਰਸ਼ਾਹ' ਵਰਗੀਆਂ ਫਿਲਮਾਂ 'ਚ ਕੰਮ ਕਰ ਚੁੱਕੇ ਪ੍ਰਣਯ ਪਚੌਰੀ ਨੇ ਵਿਆਹ ਕਰ ਲਿਆ ਹੈ। ਪ੍ਰਣਯ ਪਚੌਰੀ ਤੇ ਸਕ੍ਰਿਪਟ ਰਾਈਟਰ ਸਹਿਜ ਕੌਰ ਵਿਆਹ ਬੰਧਨ ਵਿੱਚ ਬੱਝ ਚੁੱਕੇ ਹਨ। ਇਸ ਜੋੜੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਕਈ ਬਾਲੀਵੁੱਡ ਸੈਲਬਸ ਤੇ ਫੈਨਜ਼ ਨਵ ਵਿਆਹੇ ਜੋੜੇ ਨੂੰ ਵਧਾਈਆਂ ਦੇ ਰਹੇ ਹਨ। 

View this post on Instagram

A post shared by Sehaj Kaur Maini (@sehajkmaini)



 ਪ੍ਰਣਯ ਪਚੌਰੀ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ 'ਚ ਉਹ ਦੁਲਹਨ ਨਾਲ ਪੋਜ਼ ਦਿੰਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਫਿਲਮ ਐਨੀਮਲ ਦੇ  ਗੀਤ 'ਤੇ ਧਮਾਕੇਦਾਰ ਐਂਟਰੀ ਕਰਦੇ ਹੋਏ ਨਜ਼ਰ ਆਏ।

ਪ੍ਰਣਯ ਪਚੌਰੀ ਅਤੇ ਸਹਿਜ ਮਨੀ ਦਾ ਵਿਆਹ ਸਿੱਖ ਰੀਤੀ-ਰਿਵਾਜਾਂ ਮੁਤਾਬਕ ਹੋਇਆ। ਦੋਹਾਂ ਦਾ ਵਿਆਹ 9 ਦਸੰਬਰ 2023 ਨੂੰ ਕਸੌਲੀ 'ਚ ਹੋਇਆ ਸੀ। ਹੁਣ ਜੋੜੇ ਨੇ ਇੰਸਟਾਗ੍ਰਾਮ ਉੱਤੇ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕਰਕੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਤਸਵੀਰਾਂ 'ਚ ਲਾੜਾ ਸ਼ੇਰਵਾਨੀ 'ਚ ਨਜ਼ਰ ਆ ਰਿਹਾ ਹੈ ਅਤੇ ਸਹਿਜ ਵੀ ਲਹਿੰਗੇ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। 

View this post on Instagram

A post shared by Pranay Singh Pachauri (@pranaypachauri)


ਹੋਰ ਪੜ੍ਹੋ: ਸ਼ਹਿਨਾਜ਼ ਗਿੱਲ ਦੇ ਸਿਰ 'ਤੇ ਦਸਤਾਰ ਸਜਾਉਂਦੇ ਨਜ਼ਰ ਆਏ ਗਾਇਕ ਗੁਰੂ ਰੰਧਾਵਾ, ਵੀਡੀਓ ਹੋਈ ਵਾਇਰਲ

ਇਸ ਦੇ ਨਾਲ ਹੀ ਲਾੜੇ ਦੀ ਐਂਟਰੀ ਦੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ 'ਚ ਉਹ ਆਪਣੀ ਬੁਆਏਜ਼ ਗੈਂਗ ਨਾਲ ਐਂਟਰੀ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਉਹ ਰਣਬੀਰ ਕਪੂਰ ਦੇ ਐਨੀਮਲ ਦੇ ਗੀਤ 'ਅਰਜਨ ਵੈਲੀ' 'ਤੇ ਨੱਚਦੇ ਨਜ਼ਰ ਆਏ। ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਨਵ ਵਿਆਹੀ ਜੋੜੀ ਨੂੰ ਵਧਾਈਆਂ ਦੇ ਰਹੇ ਹਨ। 


Related Post